ਲੁਧਿਆਣਾ : ਲੁਧਿਆਣਾ ਦੇ ਸਰਕਟ ਹਾਊਸ 'ਚ ਹਮਖਿਆਲੀ ਧਿਰਾਂ ਵਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਏਜੰਡਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਮੀਟਿੰਗ 'ਚ ਬਹੁਜਨ ਸਮਾਜ ਪਾਰਟੀ (ਬਸਪਾ), ਲੋਕ ਇਨਸਾਫ ਪਾਰਟੀ (ਲਿਪ) ਤੇ ਪੰਜਾਬੀ ਏਕਤਾ ਪਾਰਟੀ (ਪੈੱਪ) ਸ਼ਾਮਲ ਹੋ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਖਿਲਾਫ ਅੱਜ ਮਹਾਂਗਠਜੋੜ ਹੋ ਸਕਦਾ ਹੈ।
ਇਸ ਬਾਰੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਗਠਜੋੜ 'ਚ ਕੋਈ ਮੋਹਰੀ ਚਿਹਰਾ ਨਹੀਂ ਹੁੰਦਾ, ਜਦੋਂ ਕਿ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਮਹਾਂਗਠਜੋੜ 'ਚ ਕੁਰਸੀ ਦਾ ਕੋਈ ਰੌਲਾ ਨਹੀਂ ਹੋਵੇਗਾ। 'ਪੰਜਾਬੀ ਏਕਤਾ ਪਾਰਟੀ' ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਵੀ ਇਹੀ ਕਿਹਾ ਹੈ ਕਿ ਮਹਾਂਗਠਜੋੜ 'ਚ ਕਿਸੇ ਪ੍ਰਧਾਨ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਮਹਾਂਗਠਜੋੜ 'ਚ ਪੰਜਾਬ ਦੇ ਹਿਤੈਸ਼ੀਆਂ ਨੂੰ ਇਕ ਝੰਡੇ ਹੇਠ ਇਕੱਠਾ ਕੀਤਾ ਜਾਵੇਗਾ।
ਵਿਧਾਨ ਸਭਾ ਦੀ ਕਾਰਵਾਈ ਲਾਈਵ ਕਰਨ 'ਤੇ ਸਪੀਕਰ ਜਲਦ ਲਵੇ ਫੈਸਲਾ : ਹਾਈਕੋਰਟ
NEXT STORY