ਲੁਧਿਆਣਾ (ਸਿਆਲ) : ਸਾਲ 2016 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸਖ਼ਤ ਨੋਟਿਸ ਲੈਂਦੇ ਹੋਏ ਇਕ ਕੇਸ ਦਾਖ਼ਲ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ 'ਚ ਸਿਹਤ, ਮਾਹਰ ਡਾਕਟਰ, ਆਧਾਰਭੂਤ ਸਰੰਚਨਾ ਅਤੇ ਨਸ਼ਾ ਛੁਡਾਉਣ ਸਬੰਧੀ ਸਹੂਲਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਕੇਸ 'ਚ ਆਈ. ਜੀ. (ਜੇਲ੍ਹ) ਰੂਪ ਕੁਮਾਰ ਅਰੋੜਾ ਨੇ ਇਕ ਰਿਪੋਰਟ ਦਾਖ਼ਲ ਕੀਤੀ। ਇਸ ਦੇ ਮੁਤਾਬਕ ਪੰਜਾਬ ਦੀ ਲੁਧਿਆਣਾ ਜੇਲ੍ਹ 'ਚ ਸਮਰੱਥਾ ਤੋਂ ਵੱਧ 1071 ਨਰ ਕੈਦੀ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਜੇਲ੍ਹ 'ਚ 912 ਕੈਦੀ ਸਮਰਥਾ ਤੋਂ ਵੱਧ ਹਨ। ਇਸ ਤੋਂ ਬਾਅਦ ਪਟਿਆਲਾ ਜੇਲ੍ਹ 'ਚ 642, ਰੂਪਨਗਰ 'ਚ 569, ਹੁਸ਼ਿਆਰਪੁਰ ਜੇਲ੍ਹ 'ਚ 424 ਕੈਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ : ਖ਼ਰਾਬ ਹੋਣ ਵਾਲਾ ਹੈ ਮੌਸਮ, ਮੁੜ ਭਾਰੀ ਮੀਂਹ ਦਾ ਅਲਰਟ ਜਾਰੀ
ਰਿਪੋਰਟ ਦੇ ਮੁਤਾਬਕ 31 ਮਾਰਚ, 2023 ਤੱਕ ਪੰਜਾਬ ਦੀਆਂ ਜੇਲ੍ਹਾਂ 'ਚ ਕੁੱਲ 29970 ਇਸਤਰੀ ਅਤੇ ਪੁਰਸ਼ ਕੈਦੀ ਜੇਲ੍ਹਾਂ 'ਚ ਬੰਦ ਹਨ, ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਇਸਤਰੀ ਅਤੇ ਪੁਰਸ਼ ਕੈਦੀਆਂ ਦੀ ਸਮਰੱਥਾ 26556 ਹਨ। ਕੁੱਲ 29970 ਕੈਦੀਆਂ ਵਿਚੋਂ 28357 ਪੁਰਸ਼ ਕੈਦੀ ਹਨ ਅਤੇ 1613 ਇਤਸਰੀ ਕੈਦੀ ਹਨ। ਇਸ ਤੋਂ ਇਲਾਵਾ 44 ਬੱਚੇ ਆਪਣੀਆਂ ਮਾਤਾਵਾਂ ਦੇ ਨਾਲ ਜੇਲ੍ਹ 'ਚ ਹਨ। ਉਪਰੋਕਤ 29970 ਕੈਦੀਆਂ ਵਿਚੋਂ 23467 ਕੈਦੀ ਵਿਚਾਰ ਅਧੀਨ ਹਨ ਅਤੇ 6503 ਕੈਦੀਆਂ ਨੂੰ ਸਜ਼ਾ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਮੁਫ਼ਤ ਬਿਜਲੀ ਯੋਜਨਾ' ਨੂੰ ਲੱਗ ਸਕਦਾ ਹੈ ਝਟਕਾ! ਪੜ੍ਹੋ ਕੀ ਹੈ ਪੂਰਾ ਮਾਮਲਾ
ਪੰਜਾਬ 'ਚ ਵੱਖ-ਵੱਖ ਤਰ੍ਹਾਂ ਦੀਆ ਕੁੱਲ 26 ਜੇਲ੍ਹਾਂ ਹਨ। ਇਨ੍ਹਾਂ 'ਚ 42 ਮੈਡੀਕਲ ਅਧਿਕਾਰੀਆਂ ਦੀ ਸੈਂਟਰਲ ਜੇਲ੍ਹ ਅਤੇ ਜ਼ਿਲ੍ਹਾ ਜੇਲ੍ਹਾਂ 'ਚ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਅਜੇ ਤੱਕ ਕੁੱਲ 33 ਨਿਯੁਕਤੀਆਂ ਹੋ ਚੁੱਕੀਆਂ ਹਨ। ਇਸ ਰਿਪੋਰਟ ਦੇ ਮੁਤਾਬਕ ਦੰਦ ਮਾਹਰ, ਚਮੜੀ ਰੋਗ ਦੇ ਮਾਹਰ, ਇਸਤਰੀ ਰੋਗ ਮਾਹਰ, ਮਨੋਚਿਕਿਤਸਕ ਆਦਿ ਨਿਯਮਤ ਰੂਪ ਨਾਲ ਜਾਂਚ ਦੇ ਲਈ ਜੇਲ੍ਹਾਂ 'ਚ ਆਉਂਦੇ ਹਨ। ਸਿਹਤ ਸਬੰਧੀ ਐਮਰਜੈਂਸੀ ਸਥਿਤੀ ਦੇ ਲਈ ਪੰਜਾਬ ਦੀਆਂ ਜੇਲ੍ਹਾਂ 'ਚ 22 ਐਂਬੂਲੈਂਸ ਗੱਡੀਆਂ ਮੁਹੱਈਆ ਹਨ। ਇਸ ਤੋਂ ਇਲਾਵਾ 15 ਜੇਲ੍ਹ ਵੈਨ ਵੀ ਇਸ ਕੰਮ ਦੇ ਲਈ ਮੁਹੱਈਆ ਰਹਿੰਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਆਦਮਪੁਰ 'ਚ ਨੌਜਵਾਨ ਨੂੰ ਗੋਲ਼ੀਆਂ ਮਾਰਨ ਵਾਲੇ 4 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY