ਲੁਧਿਆਣਾ (ਰਿਸ਼ੀ) : ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਸਮੇਤ ਕਿਸੇ ਵੀ ਸੋਸ਼ਲ ਸਾਈਟ ਜ਼ਰੀਏ ਆਪਣੇ ਦੋਸਤਾਂ ਨੂੰ ਭੇਜਣ ’ਤੇ ਹੁਣ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸ਼ਹਿਰ ’ਚ ਜ਼ਿਆਦਾਤਰ ਸਕੂਲੀ ਵਿਦਿਆਰਥੀ ਕਾਨੂੰਨ ਨਾ ਪਤਾ ਹੋਣ ਕਾਰਨ ਇਹ ਗਲਤੀ ਕਰ ਰਹੇ ਹਨ ਪਰ ਹੁਣ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਸ ਵੱਲੋਂ ਸੈਮੀਨਾਰ ਲਗਾਏ ਜਾਣਗੇ, ਨਾਲ ਹੀ ਆਨਲਾਈਨ ਕਲਾਸਾਂ ਦੌਰਾਨ ਸਕੂਲੀ ਬੱਚਿਆਂ ਨੂੰ ਵੀ ਇਸ ਸਬੰਧੀ ਪੁਲਸ ਵਿਸਥਾਰ ਨਾਲ ਦੱਸੇਗੀ।
ਜਾਣਕਾਰੀ ਦਿੰਦੇ ਹੋਏ ਸਾਈਬਰ ਸੈੱਲ ਦੇ ਇੰਚਾਰਜ ਇੰਸ. ਪਵਨ ਕੁਮਾਰ ਅਤੇ ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ’ਚ ਬੱਚਿਆਂ ਵੱਲੋਂ ਇਕ-ਦੂਜੇ ਨੂੰ ਕਈ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨਾਲ ਪੜ੍ਹਨ ਵਾਲੇ ਬੱਚਿਆਂ ਦੀਆਂ ਅਸ਼ਲੀਲ ਹਰਕਤਾਂ ਕੈਦ ਹੋ ਰਹੀਆਂ ਹਨ ਜਾਂ ਫਿਰ ਛੋਟੀ ਉਮਰ ਦੇ ਵਿਦੇਸ਼ੀ ਬੱਚਿਆਂ ਦੀਆਂ ਅਸ਼ਲੀਲ ਹਰਕਤਾਂ ਕਰਨ ਦੀ ਤਸਵੀਰਾਂ ਮਨੋਰੰਜਨ ਕਰਨ ਦੇ ਮਕਸਦ ਨਾਲ ਭੇਜੀਆਂ ਜਾ ਰਹੀਆਂ ਹਨ ਪਰ ਅਸਲ ਵਿਚ ਇਹ ਅਪਰਾਧ ਹੈ। ਇਸ ਨੂੰ ਰੋਕਣ ਲਈ ਪੁਲਸ ਵੱਲੋਂ ਯਤਨ ਕੀਤਾ ਜਾ ਰਿਹਾ ਹੈ। ਜੇਕਰ ਕੋਈ ਭਵਿੱਖ ’ਚ ਅਜਿਹੀ ਗਲਤੀ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ 67-ਬੀ ਆਈ. ਟੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਉਸ ਨੂੰ 7 ਸਾਲ ਦੀ ਜੇਲ੍ਹ ਦੇ ਨਾਲ 10 ਲੱਖ ਤੱਕ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ।
ਮੋਹਾਲੀ ਅਤੇ ਖੰਨਾ ’ਚ ਸਾਹਮਣੇ ਆਏ ਕੇਸ
ਪੁਲਸ ਮੁਤਾਬਕ ਕੁੱਝ ਸਮੇਂ ’ਚ ਮੋਹਾਲੀ ਅਤੇ ਖੰਨਾ ’ਚ ਚਾਈਲਡ ਪੋਰਨੋਗ੍ਰਾਫੀ ਦੇ ਕਈ ਕੇਸ ਦਰਜ ਹੋਏ ਹਨ ਅਤੇ ਇਸ ਸਮੇਂ ਕਮਿਸ਼ਨਰੇਟ ਵਿਚ ਵੀ ਕਈ ਸ਼ਿਕਾਇਤਾਂ ਚੱਲ ਰਹੀਆਂ ਹਨ। ਜ਼ਿਆਦਾਤਰ ਸ਼ਿਕਾਇਤਾਂ ’ਚ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀ ਵਿਦਿਆਰਥਣਾਂ ਨੂੰ ਵਿਦੇਸ਼ੀ ਬੱਚਿਆਂ ਦੀਆਂ ਵੀ ਅਸ਼ਲੀਲ ਫੋਟੋਆਂ ਭੇਜ ਰਹੇ ਹਨ। ਪੁਲਸ ਮੁਤਾਬਕ ਬੱਚਿਆਂ ਦੇ ਨਾਲ-ਨਾਲ ਹੁਣ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਲਈ ਕਿਹਾ ਜਾਵੇਗਾ। ਅਜਿਹੀਆਂ ਗਲਤੀਆਂ ਜ਼ਿਆਦਾਤਰ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਕਰ ਰਹੇ ਹਨ।
16 ਸਾਲਾ ਕੁੜੀ ਨੇ ਪੱਖੇ ਨਾਲ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ
NEXT STORY