ਲੁਧਿਆਣਾ (ਨਰਿੰਦਰ ਮਹਿੰਦਰੁ) : ਲੁਧਿਆਣਾ ਦੇ ਦਮੋਰੀਆ ਪੁਲ ਨੇੜੇ ਚਾਵਲਾ ਮੈਟਰਸ ਨਾਮੀ ਗੱਦਿਆਂ ਦੇ ਗੁਦਾਮ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੀਆਂ 2 ਦਰਜਨ ਦੇ ਕਰੀਬ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਗੁਦਾਮ ਉਪਰ ਰਿਹਾਇਸ਼ ਵੀ ਸੀ ਅਤੇ ਧੂੰਆਂ ਫੈਲਦਾ ਦੇਖ ਪੂਰਾ ਪਰਿਵਾਰ ਗੁਦਾਮ 'ਚੋਂ ਬਾਹਰ ਆ ਗਿਆ ਪਰ ਇਕ ਮਹਿਲਾ ਜੋ ਕਿ ਅੱਗ ਵਿਚ ਘਿਰ ਗਈ, ਉਸ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਹ ਵੀ ਖਬਰ ਮਿਲੀ ਹੈ ਕਿ ਫਾਇਰ ਵਿਭਾਗ ਦੇ 3 ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਪੰਜਾਬ 'ਚ ਨਸ਼ਾ ਸਪਲਾਈ ਕਰਨ ਵਾਲਿਆਂ ਦਾ ਪਰਦਾਫਾਸ਼, 8 ਗ੍ਰਿਫਤਾਰ
NEXT STORY