ਲੁਧਿਆਣਾ (ਸਿਆਲ): ਪੁਲਸ ਨੇ ਬ੍ਰੌਸਟਲ ਜੇਲ੍ਹ ਦੇ ਹਸਪਤਾਲ ਤੋਂ ਚੋਰੀ ਕੀਤੇ ਗਏ ਵੱਖ-ਵੱਖ ਬ੍ਰਾਂਡਾਂ ਦੇ 128 ਕੈਪਸੂਲ ਅਤੇ ਗੋਲੀਆਂ ਬਰਾਮਦ ਕਰ ਕੇ 3 ਹਵਾਲਾਤੀਆਂ ਤੇ 1 ਕੈਦੀ 'ਤੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਬ੍ਰੌਸਟਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜੇਲ੍ਹ ਦੇ ਹਸਪਤਾਲ ਤੋਂ 128 ਕੈਪਸੂਲ ਅਤੇ ਗੋਲੀਆਂ ਚੋਰੀ ਹੋਈਆਂ ਸਨ। ਪੂਰੀ ਜਾਂਚ ਤੋਂ ਬਾਅਦ, ਪੁਲਸ ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਹਵਾਲਾਤੀਆਂ ਬਲਰਾਮ, ਸੋਹਿਲ ਕੁਮਾਰ, ਸੁਮਿਤ ਅਤੇ ਕੈਦੀ ਅਜੇ 'ਤੇ ਬੀ. ਐੱਨ. ਐੱਸ. ਤੇ 52 ਏ ਪ੍ਰਿਜ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੇਲ੍ਹ ਐਕਟ ਦੀ ਧਾਰਾ 52ਏ ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜੰਗਲਾਤ ਵਿਭਾਗ ਨੇ ਜੰਗਲਾਂ ਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ
NEXT STORY