ਲੁਧਿਆਣਾ (ਵੈੱਬ ਡੈਸਕ, ਤਰੁਣ) : ਲੁਧਿਆਣਾ 'ਚ ਇਕ ਕਾਰੋਬਾਰੀ ਨੂੰ ਧਮਕੀ ਭਰਿਆ ਫੋਨ ਆਉਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਖ਼ਤਰਨਾਕ ਗੈਂਗਸਟਰਾਂ 'ਚੋਂ ਹੀ ਕਿਸੇ ਗੈਂਗਸਟਰ ਨੇ ਉਕਤ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬੀਤੀ 14 ਅਕਤੂਬਰ ਨੂੰ ਕਾਰੋਬਾਰੀ ਮਨਜਿੰਦਰ ਸਿੰਘ ਵਾਸੀ ਨਿਊ ਮਾਡਲ ਟਾਊਨ ਆਪਣੇ ਘਰ 'ਚ ਮੌਜੂਦ ਸੀ। ਉਸ ਨੂੰ ਰਾਤ 9.45 ਵਜੇ ਵਟਸਐਪ 'ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਕੰਮ 'ਚ ਰੁੱਝਿਆ ਹੋਣ ਕਾਰਨ ਮਨਜਿੰਦਰ ਨੇ ਫੋਨ ਨਹੀਂ ਚੁੱਕਿਆ ਅਤੇ 5-6 ਵਾਰ ਦੁਬਾਰਾ ਫੋਨ ਆਇਆ। ਫਿਰ ਦੋਸ਼ੀ ਨੇ ਰਾਤ ਨੂੰ 11.45 ਵਜੇ ਉਸ ਨੂੰ ਫੋਨ ਕੀਤਾ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਇਕ ਗੈਂਗ ਦਾ ਮੈਂਬਰ ਦੱਸਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮੇਅਰ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ, ਪੜ੍ਹੋ ਕੀ ਹੈ ਪੂਰਾ ਮਾਮਲਾ
ਉਸ ਨੇ ਕਿਹਾ ਕਿ 3-4 ਦੇਸ਼ਾਂ 'ਚ ਉਸ ਦਾ ਗੈਂਗ ਚੱਲਦਾ ਹੈ। ਦੋਸ਼ੀ ਨੇ ਕਿਹਾ ਕਿ ਸਾਡਾ ਗੈਂਗ ਤੇਰੀ ਸੇਵਾ ਲੈਣਾ ਚਾਹੁੰਦਾ ਹੈ। ਇਸ ਤੋਂ ਬਾਅਦ ਮਨਜਿੰਦਰ ਨੇ ਖ਼ੁਦ ਦਾ ਬਚਾਅ ਕਰਦੇ ਲਈ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਵਿਦੇਸ਼ 'ਚ ਰਹਿੰਦਾ ਹੈ। ਇਸ 'ਤੇ ਦੋਸ਼ੀ ਨੇ ਅੱਗਿਓਂ ਕਿਹਾ ਕਿ ਉਸ ਕੋਲ ਸਾਰੀ ਜਾਣਕਾਰੀ ਹੈ ਅਤੇ ਉਸ ਦੇ ਪਰਿਵਾਰ ਬਾਰੇ ਵੀ ਉਸ ਨੂੰ ਸਭ ਪਤਾ ਹੈ। ਫਿਰ ਦੋਸ਼ੀ ਨੇ ਮਨਜਿੰਦਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਤੇਰਾ ਅਤੇ ਤੇਰੇ ਪਰਿਵਾਰ ਦਾ ਸੁਆਗਤ ਕਰ ਦੇਵਾਂਗੇ। ਸੂਤਰਾਂ ਮੁਤਾਬਕ ਮਨਜਿੰਦਰ ਤੋਂ ਇਕ ਕਰੋੜ ਦੀ ਫ਼ਿਰੌਤੀ ਮੰਗੀ ਗਈ ਹੈ। ਇਸ ਗੱਲ ਦੀ ਜਾਣਕਾਰੀ ਪੀੜਤ ਨੇ ਪੁਲਸ ਨੂੰ ਦਿੱਤੀ। ਥਾਣਾ ਡਵੀਜ਼ਨ ਨੰਬਰ-5 ਚੌਂਕੀ ਕੋਚਰ ਮਾਰਕਿਟ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਸ ਨੇ ਕੇਸ ਵੀ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲਣ ਜੇਲ੍ਹ ਪੁੱਜੇ ਰਾਜਾ ਵੜਿੰਗ, ਕਿਸਾਨਾਂ ਨਾਲ ਵੀ ਕੀਤੀ ਮੁਲਾਕਾਤ
ਨਾਲ ਹੀ ਸਾਈਬਰ ਸੈੱਲ ਨੂੰ ਨੰਬਰ ਦੇ ਦਿੱਤਾ ਹੈ ਅਤੇ ਸਾਈਬਰ ਸੈੱਲ ਦੀ ਟੀਮ ਵੀ ਨੰਬਰ ਨੂੰ ਟਰੇਸ ਕਰਨ 'ਚ ਲੱਗ ਗਈ ਹੈ। ਨੰਬਰ ਟਰੇਸ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿਸ ਗੈਂਗ ਵੱਲੋਂ ਫ਼ਿਰੌਤੀ ਲਈ ਫੋਨ ਆਇਆ ਹੈ। ਜਾਣਕਾਰੀ ਮੁਤਾਬਕ ਪੀੜਤ ਅਤੇ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਡਰਿਆ ਹੋਇਆ ਹੈ। ਉਨ੍ਹਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਹੈ। ਪੀੜਤ ਦਾ ਕਹਿਣਾ ਹੈ ਕਿ ਜੇਕਰ ਉਸ ਨੇ ਸਾਰੀ ਜਾਣਕਾਰੀ ਦੇ ਦਿੱਤੀ ਤਾਂ ਗੈਂਗਸਟਰ ਨੇ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁੱਝ ਕੀਤਾ ਤਾਂ ਉਸ ਦੀ ਜ਼ਿੰਮੇਵਰੀ ਕੌਣ ਲਵੇਗਾ। ਫਿਲਹਾਲ ਪੁਲਸ ਵੀ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਦੇਣ ਤੋਂ ਕਤਰਾ ਰਹੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਪਾਲ ਖਹਿਰਾ ਨੂੰ ਮਿਲਣ ਜੇਲ੍ਹ ਪੁੱਜੇ ਰਾਜਾ ਵੜਿੰਗ, ਕਿਸਾਨਾਂ ਨਾਲ ਵੀ ਕੀਤੀ ਮੁਲਾਕਾਤ
NEXT STORY