ਲੁਧਿਆਣਾ (ਨਰਿੰਦਰ, ਪਾਲੀ, ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਲੁਧਿਆਣਾ ਨਗਰ ਨਿਗਮ ਨੂੰ ਤਾਲੇ ਲਾਉਣ ਸਬੰਧੀ ਬੁੱਧਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਭਾਜਪਾ ਜ਼ਿਲਾ ਪ੍ਰਧਾਨ ਰਵਿੰਦਰ ਅਰੋੜਾ ਦੀ ਪ੍ਰਧਾਨਗੀ 'ਚ ਨਗਰ ਨਿਗਮ ਦੇ ਏ ਜ਼ੋਨ ਦਫਤਰ ਦੇ ਬਾਹਰ ਕੀਤਾ ਗਿਆ। ਅਕਾਲੀ ਦਲ ਤੇ ਭਾਜਪਾ ਨੇ ਕੈਪਟਨ ਸਰਕਾਰ ਤੇ ਮੇਅਰ ਨਗਰ ਨਿਗਮ ਦਾ ਖੂਬ ਪਿੱਟ-ਸਿਆਪਾ ਕੀਤਾ। ਮੰਤਰੀ ਆਸ਼ੂ ਤੇ ਐੱਮ. ਪੀ. ਬਿੱਟੂ ਗਠਜੋੜ ਬੁਲਾਰਿਆਂ ਦੇ ਖੂਬ ਨਿਸ਼ਾਨੇ 'ਤੇ ਰਹੇ।
ਧਰਨੇ 'ਚ ਬੋਲਦਿਆਂ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਨਿਗਮ ਦੀ ਹਾਲਤ ਦੀਵਾਲੀਏ-ਪਣ ਵਰਗੀ ਹੋਣਾ ਨਿਗਮ ਦੇ ਅਧਿਕਾਰੀਆਂ ਤੇ ਮੇਅਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ 10 ਸਾਲ ਸੂਬੇ 'ਚ ਰਹੀ ਪਰ ਇਸ ਸਰਕਾਰ ਦਾ 18 ਮਹੀਨੇ 'ਚ ਦੀਵਾਲਾ ਨਿਕਲ ਗਿਆ। ਅੱਜ ਮਹਾਨਗਰ 'ਚ ਸੀਵਰੇਜ, ਪੀਣ ਵਾਲੇ ਪਾਣੀ, ਬਰਸਾਤੀ ਪਾਣੀ, ਸਟਰੀਟ ਲਾਈਟ, ਗਲੀਆਂ-ਨਾਲੀਆਂ ਦਾ ਜੋ ਹਾ ਹੈ, ਉਸ ਦਾ ਰੱਬ ਹੀ ਰਾਖਾ ਹੈ। ਲੁਧਿਆਣਾ 'ਚ ਕੌਂਸਲਰਾਂ ਦੀ ਤਿਕੜੀ ਬੁੱਲੇ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤਾਂ ਨਗਰ ਨਿਗਮ ਦੇ ਦਫਤਰ ਨੂੰ ਤਾਲਾ ਹੀ ਲਾਇਆ ਹੈ, ਜੇਕਰ ਨਗਰ ਨਿਗਮ ਦੇ ਕਮਿਸ਼ਨ ਮੇਅਰ ਤੇ ਅਧਿਕਾਰੀਆਂ ਨੇ ਆਪਣੇ ਵਿਰੋਧੀ ਕੌਂਸਲਰਾਂ ਦੇ ਹਲਕਿਆਂ 'ਚ ਪੱਖਪਾਤ ਬੰਦ ਨਾ ਕੀਤਾ ਤਾਂ ਉਨ੍ਹਾਂ ਦੇ ਹਲਕੇ ਦੀ ਸਾਰ ਨਾ ਲਈ ਤਾਂ ਗਠਜੋੜ ਇਸ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦੇਵੇਗਾ।
ਬਿਜਲੀ ਚੋਰੀ ਕਰਨ ਦਾ ਨੁਸਖਾ ਦੱਸਣ ਵਾਲੇ ਆਏ ਪੁਲਸ ਅੜਿੱਕੇ (ਵੀਡੀਓ)
NEXT STORY