ਲੁਧਿਆਣਾ (ਰਾਜ) : ਹੰਬੜਾਂ ਰੋਡ ਦੇ ਮਿਊਰ ਵਿਹਾਰ ’ਚ ਹੋਏ ਕਤਲ ਕਾਂਡ 'ਚ 13 ਸਾਲ ਦੇ ਸੰਕੇਤ ਨੇ ਵਾਰਦਾਤ ਸਮੇਂ ਕਰੀਬ 6.14 ’ਤੇ ਆਪਣੇ ਮਾਮਾ ਗੌਰਵ ਨੂੰ ਕਾਲ ਕੀਤੀ ਸੀ। ਉਸ ਨੇ ਕਾਲ ਕਰ ਕੇ ਦੱਸਿਆ ਸੀ ਕਿ ਦਾਦਾ ਅਤੇ ਪਾਪਾ, ਮੰਮੀ ਨੂੰ ਮਾਰ ਰਹੇ ਹਨ। ਇਸ ਤੋਂ ਤੁਰੰਤ ਬਾਅਦ ਮਾਮਾ ਗੌਰਵ ਅਤੇ ਨਾਨਾ ਅਸ਼ੋਕ, ਹੈਬੋਵਾਲ ਤੋਂ ਮਿਊਰ ਵਿਹਾਰ ਪੁੱਜੇ। ਜਿਉਂ ਹੀ ਉਨ੍ਹਾਂ ਨੇ ਗੇਟ ਖੜਕਾਇਆ ਤਾਂ ਅੰਦਰੋਂ ਰਾਜੀਵ ਦੀ ਆਵਾਜ਼ ਆਈ ਕਿ ਕੌਣ ਹੈ? ਉਨ੍ਹਾਂ ਆਪਣੇ ਸਬੰਧੀ ਦੱਸਿਆ। ਇਸ ਤੋਂ ਬਾਅਦ ਰਾਜੀਵ ਨੇ ਰੁਕਣ ਲਈ ਕਿਹਾ। ਫਿਰ ਅੰਦਰੋਂ ਗੱਡੀ ਦੇ ਸਟਾਰਟ ਹੋਣ ਦੀ ਆਵਾਜ਼ ਆਈ ਅਤੇ ਰਾਜੀਵ ਨੇ ਗੇਟ ਖੋਲ੍ਹਿਆ। ਇਸ ਤੋਂ ਬਾਅਦ ਉਹ ਗੱਡੀ ’ਚ ਬੈਠ ਕੇ ਬਾਹਰ ਆਇਆ ਅਤੇ ਅਸ਼ੋਕ ਅਤੇ ਗੌਰਵ ਨੂੰ ਅੰਦਰ ਬੈਠਣ ਦਾ ਕਹਿ ਕੇ ਤੇਜ਼ੀ ਨਾਲ ਗੱਡੀ ਭਜਾ ਕੇ ਲੈ ਗਿਆ। ਜਦੋਂ ਅਸ਼ੋਕ ਗੁਲਾਟੀ ਅਤੇ ਗੌਰਵ ਗੁਲਾਟੀ ਅੰਦਰ ਗਏ ਤਾਂ ਅੰਦਰ ਖੂਨ ਨਾਲ ਲੱਥਪਥ ਉਸ ਦੇ ਜਵਾਈ ਅਸ਼ੀਸ਼ ਦੀ ਲਾਸ਼ ਨਜ਼ਰ ਆਈ। ਫਿਰ ਉਨ੍ਹਾਂ ਨੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ। ਫਿਰ ਅੰਦਰ ਉਨ੍ਹਾਂ ਦੀ ਧੀ ਗਰਿਮਾ, ਦੋਹਤੇ ਸੰਕੇਤ ਦੀ ਲਾਸ਼ ਪਈ ਸੀ, ਜਦੋਂ ਕਿ ਦੂਜੇ ਕਮਰੇ 'ਚ ਸੁਨੀਤਾ ਦੀ ਲਾਸ਼ ਪਈ ਹੋਈ ਸੀ। ਘਟਨਾ ਚੱਕਰ ਨੂੰ ਦੇਖਿਆ ਜਾਵੇ ਤਾਂ 13 ਸਾਲ ਦੇ ਸੰਕੇਤ ਨੇ ਪੂਰਾ ਕਤਲ ਕਾਂਡ ਦੇਖਿਆ ਹੋਵੇਗਾ। ਇਸ ਲਈ ਉਸ ਨੇ ਆਪਣੇ ਮਾਮੇ ਨੂੰ ਕਾਲ ਕਰ ਕੇ ਦੱਸਿਆ ਸੀ ਪਰ ਪ੍ਰਾਪਰਟੀ ਡੀਲਰ ਰਾਜੀਵ ’ਤੇ ਇਸ ਕਦਰ ਹੈਵਾਨੀਅਤ ਹਾਵੀ ਸੀ ਕਿ ਉਸ ਨੇ ਕੁੱਝ ਨਹੀਂ ਦੇਖਿਆ ਅਤੇ ਆਪਣੇ 13 ਸਾਲ ਦੇ ਮਾਸੂਮ ਪੋਤੇ ਨੂੰ ਵੀ ਕੁਹਾੜੀ ਨਾਲ ਵੱਢ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਟੁੱਟੇ 'ਠੰਡ' ਦੇ ਸਾਰੇ ਰਿਕਾਰਡ, ਮੌਸਮ ਮਹਿਕਮੇ ਵੱਲੋਂ ਆਉਂਦੇ ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ
ਕਾਰ ਦਾ ਪਹਿਲਾਂ ਡੇਢ ਕਿਲੋਮੀਟਰ ਦੂਰ ਜਾ ਕੇ ਟਾਇਰ ਫਟਿਆ, ਫਿਰ ਲੱਗੀ ਅੱਗ
ਆਪਣੇ ਸਾਰੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਰਾਜੀਵ ਸਵਿੱਫਟ ਕਾਰ ’ਚ ਬੈਠ ਕੇ ਫਰਾਰ ਹੋ ਗਿਆ। ਇਲਾਕੇ ਤੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ ਦੀ ਤੋਂ ਪਤਾ ਲੱਗਾ ਹੈ ਕਿ ਕਾਲੋਨੀ ਤੋਂ ਬਾਹਰ ਨਿਕਲਦੇ ਸਮੇਂ ਉਸ ਦੀ ਗੱਡੀ ਮੁੱਖ ਰੋਡ ’ਤੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੀ ਸੀ ਕਿਉਂਕਿ ਉਸ ਦੀ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਤੋਂ ਬਾਅਦ ਡੇਢ ਕਿਲੋਮੀਟਰ ਦੂਰ ਗੋਲਡ ਲਿੰਕ ਕੋਲ ਉਸ ਦੀ ਗੱਡੀ ਦਾ ਇਕ ਟਾਇਰ ਪੈਂਚਰ ਹੋ ਕੇ ਫੱਟ ਗਿਆ, ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਪਹਿਲਾਂ ਇਕ ਐਕਟਿਵਾ ਨਾਲ ਟਕਰਾ ਗਈ। ਫਿਰ ਰੋਡ ਦੇ ਸਾਈਡ 'ਚ ਕੰਧ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਸੀ ਪਰ ਪ੍ਰਤੱਖ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਰਾਜੀਵ ਨੇ ਖੁਦ ਕਾਰ ਨੂੰ ਅੱਗ ਲਾਈ ਸੀ। ਕਾਰ ਨੂੰ ਅੱਗ ਲਗਾਉਣ ਤੋਂ ਬਾਅਦ ਉਹ ਪੈਦਲ ਹੀ ਕਨਾਲ ਰੋਡ, ਜੋ ਕਿ ਸਾਊਥ ਸਿਟੀ ਵੱਲ ਜਾਂਦੀ ਹੈ, ਉਸ ਵੱਲ ਭੱਜ ਨਿਕਲਿਆ।
ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ 'ਅਰੁਣ ਸੂਦ' ਦੀ ਬਣਾਈ ਫਰਜ਼ੀ ਫੇਸਬੁੱਕ ਆਈ. ਡੀ., ਲੋਕਾਂ ਤੋਂ ਮੰਗੇ ਪੈਸੇ
ਕਤਲ ਤੋਂ ਪਹਿਲਾਂ ਆਰਾਮ ਨਾਲ ਲਿਖਿਆ ਖ਼ੁਦਕੁਸ਼ੀ ਨੋਟ
ਰਾਜੀਵ ਸੌਂਦਾ ਦੇ ਘਰ ਪੁਲਸ ਨੂੰ ਡੇਢ ਪੇਜ ਦਾ ਇਕ ਸੁਸਾਈਡ ਨੋਟ ਮਿਲਿਆ ਹੈ। ਉਸ 'ਚ ਰਾਜੀਵ ਨੇ ਸਾਰੀ ਵਾਰਦਾਤ ਦਾ ਜ਼ਿੰਮੇਵਾਰ ਨੂੰਹ ਗਰਿਮਾ ਅਤੇ ਉਸ ਦੇ ਪਿਤਾ ਅਸ਼ੋਕ ਗੁਲਾਟੀ ਅਤੇ ਭਰਾ ਗੌਰਵ ਨੂੰ ਠਹਿਰਾਇਆ ਹੈ ਕਿਉਂਕਿ ਖ਼ੁਦਕੁਸ਼ੀ ਨੋਟ 'ਚ ਰਾਜੀਵ ਨੇ ਲਿਖਿਆ ਹੈ ਕਿ ਅਸ਼ੋਕ ਅਤੇ ਉਸ ਦਾ ਬੇਟਾ ਗੌਰਵ ਉਸ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਅਤੇ ਨੂੰਹ ਗਰਿਮਾ ਦੇ ਨਾਲ ਮਿਲ ਕੇ ਉਸ ਨੂੰ ਧਮਕਾ ਰਹੇ ਸਨ ਕਿ ਉਸ ’ਤੇ ਘਰੇਲੂ ਹਿੰਸਾ ਦਾ ਝੂਠਾ ਕੇਸ ਦਰਜ ਕਰ ਕੇ ਜੇਲ ਭਿਜਵਾ ਦੇਣਗੇ। ਇਸੇ ਡਰੋਂ ਉਹ ਆਪਣੇ ਪਰਿਵਾਰ ਦਾ ਕਤਲ ਕਰ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਇਹ ਵੀ ਲਿਖਿਆ ਹੈ ਕਿ ਪੁਲਸ ਅਸ਼ੋਕ ਅਤੇ ਗੌਰਵ ’ਤੇ ਠੋਸ ਕਾਰਵਾਈ ਕਰੇ ਪਰ ਪੁਲਸ ਦੇ ਗਲੇ ਤੋਂ ਇਹ ਗੱਲ ਨਹੀਂ ਗੁਜ਼ਰ ਰਹੀ ਹੈ ਕਿ ਸਿਰਫ ਪੈਸਿਆਂ ਦੀ ਮੰਗ ਅਤੇ ਧਮਕੀ ਤੋਂ ਡਰ ਕੇ ਰਾਜੀਵ ਨੇ ਇੰਨਾ ਵੱਡਾ ਕਦਮ ਚੁੱਕਿਆ ਹੋਵੇਗਾ। ਪਤਾ ਲੱਗਾ ਹੈ ਕਿ ਖ਼ੁਦਕੁਸ਼ੀ ਨੋਟ ਇਕ ਵੱਡੇ ਪੇਜ ’ਤੇ ਲਿਖਿਆ ਹੋਇਆ ਸੀ ਜੋ ਕਿ ਵਾਰਦਾਤ ਤੋਂ ਪਹਿਲਾਂ ਲਿਖਿਆ ਗਿਆ ਸੀ। ਹੁਣ ਖ਼ੁਦਕੁਸ਼ੀ ਨੋਟ 'ਚ ਜੋ ਲਿਖਿਆ ਹੈ, ਉਹ ਸਹੀ ਹੈ ਜਾਂ ਕਤਲ ਦਾ ਕਾਰਨ ਕੁਝ ਹੋਰ ਹੈ, ਇਹ ਤਾਂ ਮੁਲਜ਼ਮ ਦੇ ਫੜ੍ਹੇ ਜਾਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਮ੍ਰਿਤਕ ਬੀਬੀ ਦੇ ਘਰ ਗ੍ਰੰਥੀ ਸਿੰਘ ਨੇ 'ਸਹਿਜ ਪਾਠ' ਕਰਨ ਤੋਂ ਕੀਤਾ ਇਨਕਾਰ
ਆਲੇ-ਦੁਆਲੇ ਤੋਂ ਦੂਰੀ ਰੱਖਦਾ ਸੀ ਰਾਜੀਵ ਦਾ ਪਰਿਵਾਰ
ਗੁਆਂਢੀ ਕੁਲਵਿੰਦਰ ਮਾਨ ਨੇ ਦੱਸਿਆ ਕਿ ਪ੍ਰਾਪਰਟੀ ਡੀਲਰ ਰਾਜੀਵ ਦਾ ਪਰਿਵਾਰ 12 ਸਾਲ ਪਹਿਲਾਂ ਮਿਊਰ ਵਿਹਾਰ 'ਚ ਰਹਿਣ ਲਈ ਆਇਆ ਸੀ। ਘਰ 'ਚ ਉਸ ਦੀ ਪਤਨੀ, ਪੁੱਤਰ, ਨੂੰਹ ਅਤੇ ਪੋਤਾ ਰਹਿੰਦਾ ਸੀ ਪਰ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਆਲੇ-ਦੁਆਲੇ ਦੇ ਲੋਕਾਂ ਤੋਂ ਦੂਰੀ ਬਣਾਈ ਰੱਖਦਾ ਸੀ। ਉਹ ਲੋਕ ਕਾਲੋਨੀ 'ਚ ਕਿਸੇ ਨੂੰ ਨਹੀਂ ਬੁਲਾਉਂਦੇ ਸਨ। ਉਹ ਆਮ ਕਰ ਕੇ ਬਾਹਰ ਵੀ ਘੱਟ ਹੀ ਨਿਕਲਦੇ ਸਨ। ਰਾਜੀਵ ਖੁਦ ਪ੍ਰਾਪਰਟੀ ਡੀਲਰ ਸੀ, ਜਦੋਂ ਕਿ ਉਸ ਦਾ ਪੁੱਤਰ ਸ਼ੇਅਰ ਮਾਰਕਿਟ ਦਾ ਕੰਮ ਕਰਦਾ ਸੀ। ਉਨ੍ਹਾਂ ਦਾ ਪੋਤਾ ਵੀ ਕਦੇ ਘਰੋਂ ਨਹੀਂ ਨਿਕਲਦਾ ਸੀ। ਪੂਰਾ ਪਰਿਵਾਰ ਜ਼ਿਆਦਾਤਰ ਸਮਾਂ ਘਰ ਦੇ ਅੰਦਰ ਹੀ ਗੁਜ਼ਾਰਦਾ ਸੀ।
ਗਰਿਮਾ ਦੇ ਪਿਤਾ ਅਤੇ ਭਰਾ ਨੂੰ ਹਿਰਾਸਤ ’ਚ ਲੈ ਕੇ ਪੁਲਸ ਕਰ ਰਹੀ ਪੁੱਛਗਿੱਛ
ਖ਼ੁਦਕੁਸ਼ੀ ਨੋਟ 'ਚ ਰਾਜੀਵ ਨੇ ਗਰਿਮਾ ਦੇ ਪਿਤਾ ਅਸ਼ੋਕ ਅਤੇ ਭਰਾ ਗੌਰਵ ਨੂੰ ਕੇਸ ਦਾ ਜ਼ਿੰਮੇਵਾਰ ਠਹਿਰਾਇਆ ਹੈ। ਇਸ ਲਈ ਪੁਲਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜੀਵ ਤੋਂ ਕੋਈ ਪੈਸੇ ਨਹੀਂ ਲਏ ਹਨ ਅਤੇ ਨਾ ਹੀ ਉਹ ਕਿਸੇ ਤਰ੍ਹਾਂ ਦੀ ਉਨ੍ਹਾਂ ਨੂੰ ਧਮਕੀ ਦੇ ਰਹੇ ਸਨ। ਹਾਲ ਦੀ ਘੜੀ ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
NEXT STORY