ਲੁਧਿਆਣਾ (ਰਿਸ਼ੀ) - ਲੁਧਿਆਣਾ ਵਿਖੇ ਦੀਪ ਨਗਰ ਚੌਕ ਪਵੇਲੀਅਨ ਮਾਲ ਦੇ ਬਾਹਰ ਸਕੂਲੀ ਵਿਦਿਆਰਥੀਆਂ ਨਾਲ ਭਰੇ ਹੋਏ ਇਕ ਆਟੋ ਦੇ ਪਲਟ ਜਾਣ ਦੀ ਸੂਚਨਾ ਮਿਲੀ ਹੈ। ਆਟੋ ਪਲਟ ਜਾਣ ਕਾਰਨ ਉਸ ’ਚ ਬੈਠੇ 10 ਵਿਦਿਆਰਥੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਇਲਾਜ ਲਈ ਦਾਖਲ ਕਰਵਾ ਦਿੱਤਾ। ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਇਕ ਬੱਚੇ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ ਆਟੋ ’ਚ ਸਵਾਰ ਸਾਰੇ ਬੱਚੇ ਪੇਪਰ ਦੇਣ ਜਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਸੜਕ ’ਤੇ ਜਾ ਰਿਹਾ ਵਿਦਿਆਰਥੀਆਂ ਨਾਲ ਭਰਿਆ ਆਟੋ ਇਕ ਐਕਟਿਵਾ ਸਵਾਰ ਨੂੰ ਬਚਾਉਣ ਦੇ ਚੱਕਰ ’ਚ ਬੇਕਾਬੂ ਹੋ ਗਿਆ ਸੀ, ਜਿਸ ਕਾਰਨ ਉਹ ਪਲਟ ਗਿਆ। ਮਾਲ ਕੋਲ ਨਾਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਇਸ ਹਾਦਸੇ ਦੇ ਬਾਰੇ ਜਦੋਂ ਪਤਾ ਲੱਗਾ ਤਾਂ ਉਹ ਮੌਕੇ 'ਤੇ ਘਟਨਾ ਸਥਾਨ ਪਹੁੰਚ ਗਏ ਅਤੇ ਉਨ੍ਹਾਂ ਨੇ ਜ਼ਖਮੀ ਬੱਚਿਆਂ ਨੂੰ ਆਪਣੀ ਗੱਡੀ ਵਿਚ ਬਿਠਾ ਹਸਪਤਾਲ ਦਾਖਲ ਕਰਾਇਆ। ਫਿਲਹਾਲ ਪੁਲਿਸ ਨੇ ਆਟੋ ਨੂੰ ਕਬਜ਼ੇ ਵਿਚ ਲੈ ਗਿਆ ਹੈ ਅਤੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ।
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸਿੱਖ ਸੰਗਤ ਨੂੰ SGPC ਦਾ ਵੱਡਾ ਤੋਹਫਾ
NEXT STORY