ਇੰਟਰਨੈਸ਼ਨਲ ਡੈਸਕ- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਇੱਕ ਅਧਿਕਾਰੀ ਅਤੇ ਇੱਕ ਟਰੱਕ ਡਰਾਈਵਰ 'ਤੇ ਕਰੋੜਾਂ ਡਾਲਰ ਦੀ ਅਫੀਮ, ਭੰਗ ਅਤੇ ਤੰਬਾਕੂ ਦੀ ਤਸਕਰੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
CBSA ਅਧਿਕਾਰੀ ਡੇਨੀਅਲ ਨੋਟਾਰੀਅਨੀ 'ਤੇ ਦੋਸ਼ ਹੈ ਕਿ ਉਸ ਨੇ ਨਿਆਗਰਾ ਦੇ ਕੁਈਨਸਟਨ-ਲੈਵਿਸਟਨ ਬਾਰਡਰ 'ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਇੱਕ ਵਪਾਰਕ ਟਰੱਕ ਨੂੰ ਬਿਨਾਂ ਜਾਂਚ ਦੇ ਕੈਨੇਡਾ ਵਿੱਚ ਦਾਖਲ ਹੋਣ ਦਿੱਤਾ। ਟਰੱਕ ਦੇ ਡਰਾਈਵਰ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ, ਜਿਸ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਟਰੱਕ ਵਿੱਚੋਂ ਕਰੋੜਾਂ ਡਾਲਰ ਦੀ ਕੀਮਤ ਵਾਲੀ ਅਫੀਮ, ਭੰਗ ਦੇ ਉਤਪਾਦ ਅਤੇ ਗੈਰ-ਕਾਨੂੰਨੀ ਤੰਬਾਕੂ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ NATO ਦਾ ਵੱਡਾ ਕਦਮ ! ਇਰਾਕ 'ਚੋਂ ਕੱਢ ਲਈ ਆਪਣੀ ਫ਼ੌਜ
ਇਹ ਜਾਂਚ ਜਨਵਰੀ 2026 ਵਿੱਚ ਸ਼ੁਰੂ ਹੋਈ ਸੀ ਜਦੋਂ CBSA ਨੇ ਖੁਦ ਆਪਣੇ ਅਧਿਕਾਰੀ ਦੀਆਂ ਗਤੀਵਿਧੀਆਂ 'ਤੇ ਸ਼ੱਕ ਜਤਾਇਆ ਸੀ। ਦੋਵਾਂ ਮੁਲਜ਼ਮਾਂ 'ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਦੀ ਸਾਜ਼ਿਸ਼, ਤਸਕਰੀ ਅਤੇ ਤੰਬਾਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੇਨੀਅਲ ਨੋਟਾਰੀਅਨੀ ਨੂੰ 18 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਦਕਿ ਡਰਾਈਵਰ ਅਭਿਸ਼ੇਕ ਦੀ ਪੇਸ਼ੀ 13 ਮਾਰਚ ਨੂੰ ਹੋਈ ਸੀ।
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਗ ਵਿਚਾਲੇ NATO ਦਾ ਵੱਡਾ ਕਦਮ ! ਇਰਾਕ 'ਚੋਂ ਕੱਢ ਲਈ ਆਪਣੀ ਫ਼ੌਜ
NEXT STORY