ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਤਸਕਰਾਂ ਕੋਲੋਂ 2 ਕਿੱਲੋ, 400 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਕੀਮਤ 12 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਤਸਕਰਾਂ ਨੂੰ ਥਾਣਾ ਦਰੇਸੀ ਨੇੜਿਓਂ ਗ੍ਰਿਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਸ਼ੁਭਮ ਉਰਫ ਬੰਬ ਅਤੇ ਅਭਿਸ਼ੇਕ ਜੈਨ ਉਰਫ ਲੱਕੀ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ। ਸ਼ੁਭਮ ਹਾਲ ਹੀ 'ਚ ਜ਼ਮਾਨਤ 'ਤੇ ਬਾਹਰ ਆਇਆ ਹੈ ਅਤੇ ਮੁੜ ਤਸਕਰੀ ਦੇ ਧੰਦੇ 'ਚ ਲੱਗ ਗਿਆ। ਮੁਲਜ਼ਮਾਂ ਨੂੰ ਇੱਕੋ ਕਾਰ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਾਰ 'ਚ ਉਹ ਹੈਰੋਇਨ ਅੱਗੇ ਸਪਲਾਈ ਕਰਨ ਚੱਲੇ ਸਨ। ਫਿਲਹਾਲ ਪੁਲਸ ਵਲੋਂ ਦੋਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਪਰਵਾਸੀ ਮਜਦੂਰ ਨਾਲ ਉਸਦਾ ਮਾਲਕ ਜਿੰਮੀਦਾਰ ਕਰ ਰਿਹੈ ਧੱਕਾ, ਵੀਡੀਓ ਵਾਇਰਲ
NEXT STORY