ਲੁਧਿਆਣਾ : ਲੁਧਿਆਣਾ ਪੁਲਸ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੁੱਲ 22 ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਨੀਤ ਬੈਂਸ ਤੇ ਜਿੰਦੀ ਦੇ ਮਾਡਿਊਲ ਕੋਲੋਂ ਬੀਤੇ ਦਿਨੀਂ 9 ਹਥਿਆਰ ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਦੀ ਅੱਗੇ ਕਾਰਵਾਈ ਕਰਦਿਆਂ ਪੁਲਸ ਨੇ 2 ਹਥਿਆਰ ਹੋਰ ਬਰਾਮਦ ਕੀਤੇ ਹਨ ਅਤੇ ਕੁਣਾਲ ਸ਼ਰਮਾ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਰਾਤ ਵੇਲੇ ਝੋਨੇ ਨੂੰ ਪਾਣੀ ਲਾ ਰਹੇ ਵਿਅਕਤੀ ਦਾ ਕਤਲ, ਕਾਤਲਾਂ ਨੇ ਬੁਰੀ ਤਰ੍ਹਾਂ ਕੀਤੀ ਵੱਢ-ਟੁੱਕ
ਇਸ ਮਾਡਿਊਲ ਕੋਲੋਂ ਕੁੱਲ 11 ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਏ. ਜੀ. ਟੀ. ਐੱਫ. ਵੱਲੋਂ ਫੜ੍ਹੇ ਗਏ ਗੁਰਵੀਰ ਗੁਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ, ਜਿਸ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਉਂਦੇ ਸਨ। ਇਸ ਤੋਂ ਬਾਅਦ ਸੀ. ਆਈ. ਏ. ਦੀ ਟੀਮ ਨੇ ਕੁੱਲ 8 ਹਥਿਆਰ ਬਰਾਮਦ ਕੀਤੇ ਗਏ ਸਨ ਅਤੇ 3 ਹਥਿਆਰ ਬਾਅਦ 'ਚ ਬਰਾਮਦ ਕੀਤੇ। ਇਸ ਤਰ੍ਹਾਂ ਲੁਧਿਆਣਾ ਪੁਲਸ ਨੇ ਕੁੱਲ 22 ਹਥਿਆਰ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਸਕੂਲ 'ਚ ਪੜ੍ਹਦੇ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਲ ਪੜ੍ਹਦੀ ਕੁੜੀ ਨਾਲ ਪਾਰ ਕੀਤੀਆਂ ਸਾਰੀਆਂ ਹੱਦਾਂ
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਲੁਧਿਆਣਾ ਵਿਖੇ ਅਪਰਾਧ ਕਰਨ ਲਈ ਇਸਤੇਮਾਲ ਕੀਤਾ ਜਾਣਾ ਸੀ ਪਰ ਪੁਲਸ ਦੀ ਸੂਝ-ਬੂਝ ਨੇ ਅਪਰਾਧੀਆਂ ਦੇ ਇਸ ਮਨਸੂਬੇ ਨੂੰ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਸਲਾ ਦੂਜੇ ਸੂਬਿਆਂ ਤੋਂ ਆ ਰਿਹਾ ਹੈ ਅਤੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਆ ਰਿਹਾ ਹੈ ਕਿਉਂਕਿ ਡੋਡੇ ਅਤੇ ਭੁੱਕੀ ਦੀ ਖੇਤੀ ਪੰਜਾਬ 'ਚ ਨਹੀਂ ਹੁੰਦੀ। ਉਨ੍ਹਾਂ ਨੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਜਿਹਾ ਕਰਨੋਂ ਨਹੀਂ ਹਟੇ ਤਾਂ ਸਭ ਨੂੰ ਫੜ੍ਹ ਕੇ ਜੇਲ੍ਹਾਂ 'ਚ ਬੰਦ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਨੇਡਾ 'ਚ ਮ੍ਰਿਤਕ ਨੌਜਵਾਨ ਦੀ ਪਿੰਡ ਪੁੱਜੀ ਦੇਹ, ਭੈਣਾਂ ਨੇ ਸਿਹਰਾ ਸਜਾ ਤੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ
NEXT STORY