ਲੁਧਿਆਣਾ (ਨਰਿੰਦਰ)—ਸੀ.ਬੀ.ਐੱਸ.ਈ. 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ ਅਤੇ ਲੁਧਿਆਣਾ ਜ਼ਿਲੇ 'ਚ 98 ਫੀਸਦੀ ਅੰਕ ਲੈ ਕੇ ਰਿਦਮ ਸਿੰਗਲਾ ਨੇ ਟਾਪ ਕੀਤਾ ਹੈ। ਰਿਦਮ ਬੀ.ਆਰ.ਐੱਸ. ਨਗਰ ਡੀ.ਏ.ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਇਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਸਕੂਲ 'ਚ ਖੁਸ਼ੀ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਅਹਿਮਦਗੜ੍ਹ ਤੋਂ ਲੁਧਿਆਣਾ ਪੜ੍ਹਨ ਲਈ ਆਉਣ ਵਾਲੀ ਰਿਦਮ ਸਿੰਗਲਾ ਨੇ ਜ਼ਿਲੇ ਭਰ 'ਚ ਸਭ ਤੋਂ ਵੱਧ 98 ਫੀਸਦੀ ਅੰਕ ਹਾਸਲ ਕਰਕੇ ਟਾਪ ਕੀਤਾ ਹੈ ਅਤੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਰਿਦਮ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਰਿਦਮ ਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ। ਰਿਦਮ ਦੀ ਮਾਤਾ ਅਨੁਪਮ ਸਿੰਗਲਾ ਨੇ ਕਿਹਾ ਹੈ ਕਿ ਉਸ ਨੂੰ ਸਿਰਫ ਪੜ੍ਹਾਈ ਦਾ ਹੀ ਨਹੀਂ ਸਗੋਂ ਕੁਕਿੰਗ ਦਾ ਵੀ ਸ਼ੌਕ ਹੈ ਅਤੇ ਉਹ ਘਰ ਚ ਕੁਕਿੰਗ ਕਰਦੀ ਰਹਿੰਦੀ ਹੈ। ਉਸ ਦੇ ਪਿਤਾ ਰਾਜਨ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਬੇਟੀਆਂ ਤੇ ਪ੍ਰੈਸ਼ਰ ਨਹੀਂ ਸਗੋਂ ਉਨ੍ਹਾਂ ਨੂੰ ਸਪੋਰਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਅਤੇ ਉਹ ਆਪਣੀ ਦੋਵਾਂ ਬੇਟੀਆਂ ਤੇ ਮਾਣ ਕਰਦੇ ਹਨ। ਉਧਰ ਸਕੂਲ ਦੀ ਪ੍ਰਿੰਸੀਪਲ ਜਸਵਿੰਦਰ ਕੌਰ ਵੀ ਰਿਦਮ ਦੀ ਉਪਲੱਬਧੀ ਤੋਂ ਕਾਫੀ ਖੁਸ਼ ਹੈ।
ਮੌਸਮ ਦਾ ਬਦਲ ਸਕਦੈ ਮਿਜਾਜ਼, ਕਿਸਾਨਾਂ ਨੂੰ ਫਸਲ ਸਾਂਭਣ ਦੀ ਹਿਦਾਇਤ
NEXT STORY