ਲੁਧਿਆਣਾ (ਜ.ਬ.) : ਸ਼ਹਿਰ ਦੀ ਸਭ ਤੋਂ ਸੰਵੇਦਨਸ਼ੀਲ ਮੰਨੀ ਜਾ ਰਹੀ ਆਤਮ ਨਗਰ ਸੀਟ ’ਤੇ ਬੀਤੇ ਦਿਨੀਂ ਝਗੜੇ ਦੌਰਾਨ ਚੱਲੀਆਂ ਗੋਲੀਆਂ ਅਤੇ ਬਾਅਦ ਵਿਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਇਕ ਹੀ ਦਿਨ ’ਚ ਗ੍ਰਿਫ਼ਤਾਰੀ ਅਤੇ ਜਾਂਚ ਦੇ ਨਾਮ ’ਤੇ ਰਿਲੀਜ਼ ਹੋਣ ਦਾ ਮਾਮਲਾ ਚਰਚਾ ਵਿਚ ਰਿਹਾ। ਇਸ ’ਤੇ ਪੁਲਸ ਦੀ ਐੱਸ. ਆਈ. ਟੀ. ਟੀਮ ਜਾਂਚ ਕਰ ਰਹੀ ਹੈ ਅਤੇ ਕਈ ਵੀਡੀਓ ਕਲਿੱਪ ਵੀ ਚੈੱਕ ਕੀਤੇ ਗਏ ਹਨ, ਜਿਨ੍ਹਾਂ ਵਿਚ ਇਕ ਵੀਡੀਓ ਵਿਚ ਕਥਿਤ ਰੂਪ ’ਚ ਸਿਮਰਜੀਤ ਸਿੰਘ ਬੈਂਸ ਦੇ ਵੀ ਦਿਖਣ ਦੀ ਸੂਚਨਾ ਮਿਲ ਰਹੀ ਹੈ। ਹਾਲਾਂਕਿ ਇਸ ਕੇਸ ’ਚ ਪੁਲਸ ਨੇ ਸ਼ਿਕਾਇਤ ਕਰਤਾ ਗੁਰਵਿੰਦਰ ਸਿੰਘ ਪ੍ਰਿੰਕਲ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ’ਤੇ ਕਤਲ ਦਾ ਯਤਨ ਕਰਨ ਅਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿਚ ਕੜਵਲ ਹਮਾਇਤੀਆਂ ’ਤੇ ਬੈਂਸ ਹਮਾਇਤੀਆਂ ਵੱਲੋਂ ਹਮਲਾ ਕਰਨ ਦੇ ਦੋਸ਼ ’ਤੇ ਪੁਲਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਅਮਿਤ ਸ਼ਾਹ' ਦੀ ਲੁਧਿਆਣਾ ਫੇਰੀ ਦੌਰਾਨ ਪੁਲਸ ਅਲਰਟ, ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ (ਤਸਵੀਰਾਂ)
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਵਿਧਾਇਕ ਬੈਂਸ ਦੇ ਪੁੱਤਰ ਅਜੇਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਵਿਚ ਵਿਧਾਇਕ ਪੁੱਤਰ ਨੇ ਦਾਅਵਾ ਕੀਤਾ ਹੈ ਕਿ ਉਹ ਘਟਨਾ ਵਾਲੇ ਦਿਨ ਮੌਕੇ ’ਤੇ ਮੌਜੂਦ ਨਹੀਂ ਸਨ। ਦੂਜੇ ਪਾਸੇ ਜੁਆਇੰਟ ਪੁਲਸ ਕਮਿਸ਼ਨਰ (ਦਿਹਾਤੀ) ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਕੁੱਲ 14 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸਭ ਤੋਂ ਮਸਰੂਫ਼ ਪ੍ਰਚਾਰਕ ਬਣੇ 'ਚਰਨਜੀਤ ਸਿੰਘ ਚੰਨੀ'
ਉਨ੍ਹਾਂ ਦੱਸਿਆ ਕਿ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਹ ਮੌਕੇ ’ਤੇ ਨਹੀਂ ਸਨ। ਪੁਲਸ ਜਾਂਚ ’ਚ ਸ਼ਿਕਾਇਤਕਰਤਾ ਪ੍ਰਿੰਕਲ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ’ਤੇ ਗੋਲੀਆਂ ਚਲਾਈਆਂ ਅਤੇ ਦੋਸ਼ੀਆਂ ਨਾਲ ਆਈ ਭੀੜ ਨੇ ਉਮੀਦਵਾਰ ਕੜਵਲ ਦੀ ਗੱਡੀ ਵੀ ਭੰਨੀ। ਹੁਣ ਲੋਕਾਂ ਦੀਆਂ ਨਜ਼ਰਾਂ ਐੱਸ. ਆਈ. ਟੀ. ਦੀ ਜਾਂਚ ਰਿਪੋਰਟ ’ਤੇ ਹਨ, ਜੋ ਇਸ ਕੇਸ ਦੀ ਤਹਿ ਤੱਕ ਜਾਣ ਦੇ ਹੌਲੀ-ਹੌਲੀ ਨੇੜੇ ਆ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਪੁੱਜੇ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ 'ਤੇ ਲਾਏ ਰਗੜੇ, CM ਚੰਨੀ 'ਤੇ ਵੀ ਸਾਧਿਆ ਨਿਸ਼ਾਨਾ
NEXT STORY