ਫ਼ਰੀਦਕੋਟ,(ਹਾਲੀ)- ਐੱਮ. ਈ. ਐੱਸ. ਵਰਕਰਜ਼ ਯੂਨੀਅਨ ਨੇ 7ਵੇਂ ਪੇਅ ਕਮਿਸ਼ਨ ਅਤੇ ਹੋਰ ਮੰਗਾਂ ਨੂੰ ਲੈ ਕੇ 15 ਮਾਰਚ ਨੂੰ ਹੋਣ ਵਾਲੀ ਦੇਸ਼ ਪੱਧਰੀ ਹੜਤਾਲ ਸਬੰਧੀ ਗੇਟ ਰੈਲੀ ਕੱਢ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਗੁਰਤੇਜ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਭੱਟੀ ਸੈਕਟਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ 'ਚ ਰੋਸ ਪਾਇਆ ਜਾ ਰਿਹਾ ਹੈ।
ਇਸ ਦੌਰਾਨ ਗੁਰਜੰਟ ਸਿੰਘ, ਬਲਤੇਜ ਸਿੰਘ ਐੱਮ. ਸੀ. ਐੱਸ., ਮੰਗਤ ਰਾਏ, ਪਵਿੱਤਰ ਸਿੰਘ, ਕੁਲਵਿੰਦਰ ਕੁਮਾਰ, ਪ੍ਰੀਤਮ ਸਿੰਘ, ਦੂਆ ਰਾਮ ਆਦਿ ਵਰਕਰ ਹਾਜ਼ਰ ਸਨ।
ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ
NEXT STORY