ਜਲੰਧਰ, (ਪ੍ਰੀਤ)- ਬੀਤੀ ਰਾਤ ਗਦਈਪੁਰ ਏਰੀਏ 'ਚ ਸਥਿਤ ਐੱਮ. ਐੱਸ. ਮੈਟਲ ਫੈਕਟਰੀ 'ਚ ਚੋਰਾਂ ਨੇ ਧਾਵਾ ਬੋਲਿਆ। ਚੋਰ ਫੈਕਟਰੀ 'ਚੋਂ ਲੱਖਾਂ ਦਾ ਪਿੱਤਲ ਦਾ ਸਾਮਾਨ ਤੇ ਕੱਚਾ ਮਾਲ ਚੋਰੀ ਕਰ ਕੇ ਲੈ ਗਏ। ਸਵੇਰੇ ਵਾਰਦਾਤ ਦਾ ਖੁਲਾਸਾ ਹੁੰਦਿਆਂ ਹੀ ਫੈਕਟਰੀ ਮਾਲਕ ਨੇ ਸ਼ੱਕ ਦੇ ਆਧਾਰ 'ਤੇ ਚੋਰਾਂ ਦੇ ਇਕ ਸਾਥੀ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ। ਚੋਰਾਂ ਦੀ ਕਰਤੂਤ ਫੈਕਟਰੀ ਤੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਨੂੰ 3 ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਥਾਣਾ ਮਕਸੂਦਾਂ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਐੱਸ. ਐੱਸ. ਮੈਟਲ ਦੇ ਮਾਲਕ ਗੌਰਵ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਫੈਕਟਰੀ ਪਹੁੰਚੇ ਤਾਂ ਚੋਰੀ ਦੀ ਵਾਰਦਾਤ ਦਾ ਪਤਾ ਲੱਗਾ। ਚੋਰ ਰਾਤ ਵੇਲੇ ਕਰੀਬ 12.45 ਵਜੇ ਤੇ ਸਵਾ 1 ਵਜੇ ਦੋ ਵਾਰ ਫੈਕਟਰੀ 'ਚ ਦਾਖਲ ਹੋਏ। ਗੌਰਵ ਮੁਤਾਬਕ ਉਨ੍ਹਾਂ ਦੀ ਤੇ ਨੇੜੇ ਦੀ ਇਕ ਹੋਰ ਫੈਕਟਰੀ 'ਚ ਲੱਗੇ ਕੈਮਰਿਆਂ 'ਚ ਚੋਰਾਂ ਦੀ ਕਰਤੂਤ ਸਾਫ ਕੈਦ ਹੋਈ ਹੈ। ਵਾਰਦਾਤ ਦਾ ਪਤਾ ਲੱਗਦਿਆਂ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ।
ਓਧਰ ਆਪਣੇ ਪੱਧਰ 'ਤੇ ਭੱਜ-ਦੌੜ ਕਰ ਰਹੇ ਫੈਕਟਰੀ ਮਾਲਕ ਨੇ ਗਦਈਪੁਰ ਇਲਾਕੇ 'ਚ ਕਬਾੜ ਦੇ ਕਾਰੋਬਾਰੀ ਪ੍ਰਿੰਸ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕੀਤਾ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਚੋਰੀ ਦਾ ਸਾਮਾਨ ਇਸ ਕਬਾੜੀ ਨੂੰ ਵੇਚਿਆ ਹੈ। ਦੇਰ ਰਾਤ ਤੱਕ ਪੁਲਸ ਟੀਮ ਕਬਾੜੀਏ ਕੋਲੋਂ ਪੁੱਛਗਿੱਛ ਕਰ ਕੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ। ਪਤਾ ਲੱਗਾ ਹੈ ਕਿ ਪੁਲਸ ਨੇ ਚੋਰ ਗਿਰੋਹ ਦੇ ਇਕ ਹੋਰ ਸ਼ੱਕੀ ਮੈਂਬਰ ਨੂੰ ਹਿਰਾਸਤ 'ਚ ਲਿਆ ਹੈ।
ਪ੍ਰਿੰਸ ਲਾਹੌਰੀਆ ਦੇ ਭਰਾ ਰਿੰਕੂ ਤੇ ਰਾਜਾ ਲਾਹੌਰੀਆ ਨੇ ਕੀਤਾ ਨੌਜਵਾਨ 'ਤੇ ਹਮਲਾ
NEXT STORY