ਡੇਰਾਬੱਸੀ (ਬਿਊਰੋ) : ਡੇਰਾਬੱਸੀ ਵਿਖੇ ਜ਼ਹਿਰੀਲੀ ਗੈਸ ਚੜ੍ਹਨ ਦੀਆਂ ਵਾਪਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੈਜਿਸਟੀਰੀਅਲ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਗੌਰਤਲਬ ਹੈ ਕਿ ਅੱਜ ਡੇਰਾਬੱਸੀ ਵਿਖੇ ਦੋ ਘਟਨਾਵਾਂ ’ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ
ਇਕ ਸਰਕਾਰੀ ਬੁਲਾਰੇ ਅਨੁਸਾਰ ਪਹਿਲੀ ਘਟਨਾ ਜੌਹਲ ਕਲਾਂ ਵਿਖੇ ਵਾਪਰੀ, ਜਿੱਥੇ ਇਕ ਵਿਅਕਤੀ ਦੀ ਸੀਵਰੇਜ ਦੀ ਸਫ਼ਾਈ ਕਰਦੇ ਹੋਏ ਸਾਹ ਘੁਟਣ ਨਾਲ ਮੌਤ ਹੋ ਗਈ। ਇਸੇ ਦੌਰਾਨ ਦੂਜੀ ਘਟਨਾ ਮੀਟ ਪਲਾਂਟ ਬੇਹੜਾ ਵਿਖੇ ਵਾਪਰੀ, ਜਿੱਥੇ ਸੀਵਰੇਜ ਦੀ ਸਫ਼ਾਈ ਦੌਰਾਨ ਸਾਹ ਘੁਟਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਆਸ਼ਿਕਾ ਜੈਨ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : 23 ਸਾਲਾ ਨੌਜਵਾਨ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਬਿਨਾਂ ਪ੍ਰਵਾਨਗੀ ਤੋਂ ਪਿੱਪਲ ਪੁੱਟਣ ਦੇ ਦੋਸ਼ 'ਚ ਸਰਪੰਚ ਮੁਅੱਤਲ, 15 ਦਿਨਾਂ 'ਚ ਦੇਣਾ ਹੋਵੇਗਾ ਸਪੱਸ਼ਟੀਕਰਨ
NEXT STORY