Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    2:01:08 AM

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

  • indian team achieved a historic victory by 8 wickets

    406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ,...

  • shubman gill hits fastest odi double century

    ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ: ਵਨਡੇ 'ਚ ਜੜਿਆ ਸਭ...

  • robbery case solved

    ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕਰਦਿਆਂ : ‘ਤੰਦਾ ਤੋਂ ਮੁਨਕਰ ਕਿਰਦਾਰਾਂ ਦੇ ਦਰਦਾਂ ਵਾਲਾ ਦੇਸ਼’

PUNJAB News Punjabi(ਪੰਜਾਬ)

ਮਹਾਰਾਜਾ ਦਲੀਪ ਸਿੰਘ ਨੂੰ ਯਾਦ ਕਰਦਿਆਂ : ‘ਤੰਦਾ ਤੋਂ ਮੁਨਕਰ ਕਿਰਦਾਰਾਂ ਦੇ ਦਰਦਾਂ ਵਾਲਾ ਦੇਸ਼’

  • Edited By Rajwinder Kaur,
  • Updated: 23 Oct, 2020 06:37 PM
Jalandhar
maharaja duleep singh  remember
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ

'ਦੀ ਬਲੈਕ ਪ੍ਰਿੰਸ' ਫਿਲਮ ਦੇ ਆਉਣ ਨਾਲ ਪੰਜਾਬ ਨੂੰ ਜਜ਼ਬਾਤੀ ਹੁੰਦੇ ਵੇਖਿਆ ਸੀ। ਇਸ ਜਜ਼ਬਾਤ ‘ਚ ਅਹਿਸਾਸ, ਦਰਦ ਅਤੇ ਬੀਤੇ ਸਮੇਂ ਦਾ ਅਣਫੋਲਿਆ ਸਫਾ ਸਾਹਮਣੇ ਆਇਆ ਸੀ, ਜਿਸ ਨਾਲ ਅਸੀਂ ਫਿਰ ਤੋਂ ਦੇਸ਼ ਪੰਜਾਬ ਦੀ ਗੱਲ ਤੋਰ ਰਹੇ ਹਾਂ।

ਪਰ ਇਸ ਫ਼ਿਲਮ ਦੇ ਬਹਾਨੇ ਆਪਣਿਆਂ ਅੰਦਰ ਹੀ ਇੱਕ ਬਹਿਸ ਸੀ ਕਿ ਕੋਈ ਇਸ ਨੂੰ ਹੇਰਵਾ ਕਹਿ ਰਿਹਾ ਸੀ। ਕੋਈ ਰਜਵਾੜਾਸ਼ਾਹੀ ਦੇ ਮੁਰੀਦ ਹੋਣ ਦਾ ਦੋਸ਼ ਲਾ ਰਿਹਾ ਸੀ ਤੇ ਕੋਈ ਇਹਨੂੰ ਸਿੱਖਾਂ ਵੱਲੋਂ ਪ੍ਰਭਾਸ਼ਿਤ ਸੰਕਲਪ ਦੱਸ ਰਿਹਾ ਸੀ।

ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਸਮਝਦਾ ਹਾਂ ਕਿ ਫਿਲਮ ਦੇ ਇੱਕ ਜ਼ਰੀਏ ਦੇ ਤੌਰ ‘ਤੇ ਇਹਦੀ ਤਕਨੀਕੀ ਵਿਆਖਿਆ ਹੋ ਸਕਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ ਪਰ ਮੇਰਾ ਨੁਕਤਾ ਇਸ ਵਿਸ਼ੇ ਨੂੰ ਲੈ ਕੇ ਪੈਦਾ ਹੁੰਦੀ ਬਹਿਸ ਨੂੰ ਲੈਕੇ ਹੈ, ਜੋ ਪੰਜਾਬ ਨੂੰ ਸਿੱਖ ਵਿਚਾਰਕ ਬਨਾਮ ਖੱਬੇਪੱਖੀ ਬਨਾਮ, ਸੋ ਤੇ ਸੋ ਬਨਾਮ ਕਿੰਨਾ ਕੁਝ ਬਨਾਮ ਲਿਆ ਖੜ੍ਹਾ ਕਰਦੀ ਹੈ।

ਇਸੇ ਬਨਾਮ ‘ਚ ਸਿਰਫ ਵਿਰੋਧ ਲਈ ਬਹਿਸੀ ਜਾਣਾ ਵਿਚਾਰਧਾਰਾ ਦੀ ਬੁਨਿਆਦੀ ਮਜਬੂਰੀ ਹੋ ਜਾਂਦੀ ਹੈ ਕਿ ਵਿਚਾਰਧਾਰਾ ਤੁਹਾਨੂੰ ਆਪਣੇ ਦਾਇਰੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੁੰਦੀ। ਅਜਿਹੇ ਦਾਇਰੇ ਖਤਰਨਾਕ ਵੀ ਹੁੰਦੇ ਹਨ।

ਮੈਂ ਇਸ ਤੋਂ ਬਾਹਰ ਹੋ ਨੁਕਤਿਆਂ ਨੂੰ ਵੇਖਦਾ ਹਾਂ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਮਝਣ ਲਈ ਕੋਈ ਉਲਝਣ ਹੋਣੀ ਹੀ ਨਹੀਂ ਚਾਹੀਦੀ ਸੀ। ਉਹ ਇੱਕ ਰਾਜਾ ਸੀ, ਸੋ ਸੁਭਾਵਕ ਰਜਵਾੜਾਸ਼ਾਹੀ ਸੀ। ਰਜਵਾੜਾਸ਼ਾਹੀ ਦਾ ਸੁਭਾਅ ਲੋਕਤੰਤਰੀ ਤਾਂ ਹੁੰਦਾ ਨਹੀਂ, ਸੋ ਰਾਜ ਧਰਮ ਦੀਆਂ ਆਪਣੀ ਖੂਬੀਆਂ ਅਤੇ ਘਾਟਾਂ ਹਨ। ਜਿੰਨ੍ਹਾਂ ਨੂੰ ਰਲਗੱਡ ਕੀਤੇ ਬਗੈਰ ਮਹਾਰਾਜਾ ਦੀ ਅਤੇ ਉਹਦੇ ਰਾਜ ਦੀ ਕਿਰਦਾਰਕੁਸ਼ੀ ਕੀਤੇ ਬਗੈਰ ਗੱਲ ਹੋ ਸਕਦੀ ਹੈ। ਅਜਿਹਾ ਮੈਂ ਸਮਝਦਾ ਹਾਂ।

ਉਹਦੇ ਰਾਜ ‘ਚ ਹਿੰਦੂ ਮੁਸਲਮਾਨ ਸਿੱਖ ਸਭ ਸਨ ਅਤੇ ਉਹਨੇ ਘੱਟੋ ਘੱਟ ਅਜਿਹਾ ਪ੍ਰਬੰਧ ਰੱਖਿਆ ਸੀ ਕਿ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇ। ਇਸ ਦੇ ਬਾਵਜੂਦ ਉਹਦਾ ਇੱਕ ਆਪਣਾ ਧਰਮ ਵੀ ਸੀ। ਉਹ ਸਿੱਖ ਸੀ ਅਤੇ ਸਿੱਖ ਹੋਣ ਦੇ ਨਾਤੇ, ਜੋ ਸੋਚ ਮਹਾਰਾਜਾ ਰਣਜੀਤ ਸਿੰਘ ਦੀ ਸੀ, ਉਹ ਉਹਦੇ ਅੱਗੇ ਉਹਦੇ ਪੁੱਤ ਮਹਾਰਾਜਾ ਦਲੀਪ ਸਿੰਘ ਦੀ ਵੀ ਹੋਣੀ ਸੁਭਾਵਕ ਹੈ।

PunjabKesari

ਮਹਾਰਾਜਾ ਦੀ ਸਰਕਾਰ ਨੂੰ 'ਸਰਕਾਰ ਖ਼ਾਲਸਾ' ਕਿਹਾ ਜਾਂਦਾ ਸੀ ਅਤੇ ਉਹਦੀ ਕੋਰਟ ਨੂੰ 'ਦਰਬਾਰ ਖ਼ਾਲਸਾ' ਕਿਹਾ ਜਾਂਦਾ ਸੀ। ਉਹਨੇ ਹਿੰਦੂਆਂ ਦੇ ਬਹੁਤਾਤ ਇਲਾਕੇ ‘ਚ ਗਾਵਾਂ ਦੇ ਮੀਟ ਦੀ ਮਨਾਹੀ ਕੀਤੀ ਸੀ ਪਰ ਇਹਦਾ ਅਰਥ ਇਹ ਨਹੀਂ ਸੀ ਕਿ ਉਹ ਮੁਸਲਮਾਨਾਂ ਨੂੰ ਇਸ ਤੋਂ ਵਰਜਦਾ ਸੀ। ਉਹਨੇ ਅਜਿਹਾ ਯਕੀਨੀ ਬਣਾਇਆ ਸੀ ਕਿ ਕਿਸੇ ਇੱਕ ਨੂੰ ਦਿੱਤੀ ਸਹੂਲੀਅਤ ਦੂਜੇ ਦੀ ਅਜ਼ਾਦੀ ‘ਚ ਰੋੜਾ ਨਾ ਬਣੇ।

ਪੰਜਾਬ ਦੀ ਉਸ ਸਮੇਂ ਦੀ ਵਸੋਂ ਬਹੁਤਾਤ ‘ਚ ਮੁਸਲਮਾਨਾਂ ਦੀ ਸੀ। ਲਗਾਤਾਰ ਨਾਦਰਸ਼ਾਹੀ ਅਤੇ ਅਬਦਾਲੀ ਹਮਲਿਆਂ ਤੋਂ ਅਤੇ ਦਿੱਲੀ ਦੇ ਤਖ਼ਤ ਦੀ ਡਾਵਾਂਡੋਲਤਾ ਤੋਂ ਬਾਅਦ ਮੁਸਲਮਾਨਾਂ ਨੇ ਮਹਾਰਾਜਾ ਦਾ ਰਾਜ ਕਬੂਲ ਕੀਤਾ ਸੀ, ਕਿਉਂਕਿ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ। ਉਹਦੇ ਰਾਜ ‘ਚ ਕੋਈ ਵੀ ਵੱਡੀ ਫਿਰਕੂ ਹਿੰਸਾ ਦੀ ਖ਼ਬਰ ਨਹੀਂ ਮਿਲਦੀ।

ਬਾਕੀ ਜਿਹੜਾ ਉਹਦੇ ਪਰਿਵਾਰ ਦੇ ਅੰਦਰ ਦੀਆਂ ਸਾਜਿਸ਼ਾਂ ਅਤੇ ਕਤਲੋਗਾਰਦ ਦੀਆਂ ਖ਼ਬਰਾਂ ਹਨ, ਉਹ ਉਸ ਦੌਰ ਦੀ ਰਜਵਾੜਾਸ਼ਾਹੀ ਦੀ ਸੁਭਾਵਿਕ ਨਿਸ਼ਾਨੀ ਸੀ। ਅਜਿਹਾ ਉਸ ਦੌਰ ਅੰਦਰ ਜਹਾਂਗੀਰ ਤੋਂ ਲੈ ਕੇ ਉਸ ਸਮੇਂ ਦੇ ਸੂਬੇਦਾਰਾਂ ਮੀਰ ਮੰਨੂ ਅਤੇ ਬਾਦਸ਼ਾਹ ਸ਼ਾਹ ਆਲਮ ਦੇ ਪਰਵਾਰਕ ਵਰਤਾਰੇ ‘ਚ ਵੀ ਵਿਖਦਾ ਹੈ।

ਇਹ ਉਹਦੀ ਮਹਾਨਤਾ ਸੀ ਕਿ ਉਹਨੇ ਪੇਸ਼ੇ ਵਜੋਂ ਇੱਕ ਨੱਚਣ ਵਾਲੀ ਮੋਰਾਂ ਕੰਜਰੀ ਨੂੰ ਵੀ ਇੱਜ਼ਤ ਦਿੱਤੀ ਅਤੇ ਉਹਨੂੰ ਬਕਾਇਦਾ ਵਿਆਹ ਕਰਕੇ ਲਿਆਇਆ ਸੀ। ਇਸ ਬੁਨਿਆਦ ‘ਤੇ ਖਲੋਤਾ ਦੇਸ਼ ਪੰਜਾਬ ਦਾ ਸ਼ਾਸ਼ਨ ਮਹਾਰਾਜਾ ਦਲੀਪ ਸਿੰਘ ਤੱਕ ਅਤੇ ਉਹਦੇ ਜਵਾਨ ਹੋਣ ਤੱਕ ਕੀ ਭੁਗਤ ਰਿਹਾ ਹੈ, ਮੈਂ ਇਸ ਤੰਦ ਤੋਂ ਫਿਲਮ ਨੂੰ ਵੇਖ ਰਿਹਾ ਹਾਂ।

ਇਸ ਫਿਲਮ ਨੂੰ ਵੇਖਣ ਵਾਲਿਆਂ ਦੀ ਭਾਵਨਾ ਨੂੰ ਲੈ ਕੇ ਜਦੋਂ ਇਹਨੂੰ ਹੇਰਵਾ ਕਿਹਾ ਜਾਂਦਾ ਹੈ ਤਾਂ ਇਤਿਹਾਸ ਦੀ ਇੱਕ ਪਰਿਭਾਸ਼ਾ ਹੈ ਕਿ Every History is an Autobiography, ਇਸ ਪਰਿਭਾਸ਼ਾ ਨਾਲ ਚੱਲਦੇ ਹੋਏ ਮੈਂ ਆਪਣੀ ਗੱਲ ਰੱਖ ਰਿਹਾ ਹਾਂ। ਮੇਰਾ ਕਿਸੇ ਨਾਲ ਬਹਿਸਣ ਦਾ ਕੋਈ ਇਰਾਦਾ ਨਹੀਂ। ਬੱਸ ਮੈਂ ਥੌੜ੍ਹਾ ਫਿਕਰ ‘ਚ ਹਾਂ ਕਿ ਇਤਿਹਾਸ ਨੂੰ ਨਾ ਵੇਖਣ ਨਾਲ ਅਸੀ ਕੱਲ੍ਹ ਅੱਜ ਅਤੇ ਕੱਲ੍ਹ ਦੀ ਨਜ਼ਰ ਤੋਂ ਬਾਹਰ ਹੋ ਜਾਵਾਂਗੇ। ਅੱਗੇ ਨੂੰ ਵੇਖਣ ਲਈ ਪਿੱਛੇ ਨੂੰ ਵੇਖਣਾ ਵੀ ਜ਼ਰੂਰੀ ਹੁੰਦਾ ਹੈ।

PunjabKesari

ਮੈਂ ਕੋਣ ਹਾਂ ?

ਜੇ ਮੇਰੇ ‘ਚੋਂ ਮੇਰੀ ਜ਼ੁਬਾਨ, ਮਿੱਟੀ ਦਾ ਰਿਸ਼ਤਾ, ਧਰਮ, ਪੁਰਖਿਆਂ ਦਾ ਇਤਿਹਾਸ ਅਤੇ ਉਸ ਇਤਿਹਾਸ ਨਾਲ ਮੇਰਾ ਨਾਤਾ ਕੱਢ ਦਿੱਤਾ ਜਾਵੇ ਤਾਂ ਕੁੱਲ ਜਮ੍ਹਾਂ ਬਾਕੀ ਬਕਾਇਆ ਕੀ ਬੱਚਦਾ ਹੈ ਆਖਰ?

ਫੇਰ ਵਿਸਾਖੀ ਦਾ ਮਨਾਉਣਾ ਵੀ ਕੀ ਹੈ ਅਤੇ ਦਿਵਾਲੀ ਦੇ ਦੀਵੇ ਵੀ ਕੀ ਹਨ?

ਪੋਹ ਦੀ ਸ਼ਾਹਦਤ ਨਾਲ ਸਾਡਾ ਰਿਸ਼ਤਾ ਕੀ ਹੈ ਅਤੇ ਉਨ੍ਹਾਂ ਫੋਟੋਆਂ ਨੂੰ ਵੇਖ ਚਾਚੇ ਬਸ਼ੀਰ, ਬਾਪੂ ਗੰਡਾ ਸਿੰਘ ਤੇ ਰਾਮਦੀਨ ਦੀ ਸਾਂਝ ਵੀ ਕੀ ਹੈ?

ਜੇ ਇਹ ਨੋਸਟੋਲਜੀਆ ਇੱਕ ਹੇਰਵਾ ਹੈ ਤਾਂ ਸਾਡਾ ਅੱਜ ਵੀ ਕੀ ਹੈ ਅਤੇ ਭੱਵਿਖ ਨੂੰ ਵੇਖਣਾ ਜਾਂ ਉਸ ਲਈ ਆਸਵੰਦ ਹੋਣਾ ਵੀ ਕੀ ਹੈ?

ਜੇ ਜਜ਼ਬਾਤ ਇੱਕ ਸ਼ੁਦਾ ਹੈ ਤਾਂ ਫਿਰ ਰਿਸ਼ਤਿਆਂ ਦਾ ਹੋਣਾ ਵੀ ਕੀ ਹੈ?

47 ਦੀ ਵੰਡ ਕੀ ਹੈ ਅਤੇ ਉਸੇ ‘ਚੋਂ ਸਾਡੇ ਬਾਬੇ ਲਾਹੌਰ, ਚਾਵੜੀ ਬਜ਼ਾਰ, ਰਾਵਲਪਿੰਡੀ, ਚਾਂਦਨੀ ਚੌਂਕ ਨੂੰ ਯਾਦ ਕਰਦੇ ਮਰ ਗਏ ਜਾਂ ਮਰ ਜਾਣਾ ਏ ਇੱਕ ਦਿਨ, ਆਖਰ ਇਹ ਦਰਦ ਕੀ ਹੈ?

ਫਿਰ ਜ਼ਿਲ੍ਹਿਆਂ ਵਾਲੇ ਬਾਗ ਜਾਣਾ ਵੀ ਕੀ ਹੈ ਅਤੇ ਭਗਤ ਸਿੰਘ ਦੇ ਖਟਕੜ ਕਲਾਂ ਵਾਲੇ ਘਰ ਨੂੰ ਵੇਖਣਾ ਵੀ ਕੀ ਹੈ ?

ਘੱਟੋ ਘੱਟ ਭਾਵਨਾਵਹੀਨ ਮੁਨਕਰ ਆਦਮ ਮੈਂ ਤਾਂ ਨਹੀਂ ਹੋ ਸਕਦਾ। ਮੇਰੀ ਤੰਦ ਮੇਰੇ ਅਤੀਤ ਨਾਲ ਹੀ ਉਹ ਤੰਦ ਹੈ, ਜੋ ਮੇਰੇ ਜਿਉਂਦੇ ਹੋਣ ਦੇ ਪੂਰਨੇ ਪਾਉਂਦਾ ਹੈ। ਸਾਡੇ ਦਾਦੇ ਨੇ ਜੋ ਕਦਰਾਂ ਕੀਮਤਾਂ ਸਿੱਖੀਆਂ ਅਤੇ ਉਹ ਜੋ ਅਸਾਂ ਤੱਕ ਪਹੁੰਚਈਆਂ ਉਹ ਸਾਡੇ ਪਰਿਵਾਰ ਦੀ ਕਦਰਾਂ ਕੀਮਤਾਂ ਦੀ ਵਿਰਾਸਤ ਦੇ ਹੇਰਵੇ ‘ਚੋਂ ਹੀ ਸਿੱਖੀ ਗਈ ਹੈ।

ਅਜਿਹੇ ‘ਚ ਹੁਣ ਜੇ ਮੈਂ ਫਿਲਮ ਓਸ਼ੀਅਨ ਆਫ ਪਰਲ ਦੇ ਡਾ. ਅੰਮ੍ਰਿਤ ਸਿੰਘ ਅਤੇ ਦੀ ਬਲੈਕ ਪ੍ਰਿੰਸ ਦੇ ਮਹਾਰਾਜਾ ਦਲੀਪ ਸਿੰਘ ਦੀ ਤੜਪ ਮਹਿਸੂਸ ਕਰਾਂਗਾ ਤਾਂ ਹੀ ਸਮਝ ਸਕਾਂਗਾ ਕਿ ਮਹਾਰਾਜਾ ਦਲੀਪ ਸਿੰਘ ਦਾ ਦਰਦ ਕੀ ਹੈ। ਫਿਲਮ ਓਸ਼ੀਅਨ ਆਫ ਪਰਲ ਦੀ ਸ਼ੁਰੂਆਤ ਬਹੁਤ ਹੀ ਦਾਰਸ਼ਨਿਕ ਹੈ। ਫਿਲਮ ਦਾ ਨਾਇਕ ਆਪਣੇ ਬਾਰੇ ਦੱਸਦਾ ਹੋਇਆ ਸਵਾਲ ਪਾਉਂਦਾ ਹੈ ਕਿ ਜ਼ਿੰਦਗੀ ਦੇ ਇਸ ਚੱਕਰ ਬਾਰੇ ਕੀ ਕਦੀ ਸੋਚਿਆ ਹੈ ? ਅਸੀ ਆਪਣੇ ਮਾਂ ਪਿਓ ਦੇ ਘਰ ਹੀ ਉਨ੍ਹਾਂ ਲਈ ਕਿਉਂ ਪੈਦਾ ਹੁੰਦੇ ਹਾਂ ? ਇਸ ਸੰਸਾਰ ‘ਚ ਏਨੀ ਧਰਤੀ ਹੈ ਪਰ ਅਸੀ ਆਪਣੇ ਦੇਸ਼ ਆਪਣੇ ਸ਼ਹਿਰ ਹੀ ਕਿਉਂ ਪੈਦਾ ਹੋਏ? ਇੱਥੇ ਨਾਇਕ ਕਹਿੰਦਾ ਹੈ ਕਿ ਕਿਉਂ ਕੋਈ ਨਵੀਂ ਦੁਨੀਆਂ ‘ਚ ਆ ਕੇ ਪੁਰਾਣੇ ਨੂੰ ਜਿਓਂਦਾ ਰੱਖਣ ਲਈ ਸੰਘਰਸ਼ ਕਰਦਾ ਹੈ। ਬੇਸ਼ੱਕ ਸਿਆਣੇ ਕਹਿੰਦੇ ਹਨ ਕਿ ਅੱਜ ਦੀ ਗਲਤੀ ਕੱਲ੍ਹ ਦਾ ਸੱਭਿਆਚਾਰ ਅਤੇ ਪਰਸੋਂ ਦਾ ਕਾਨੂੰਨ, ਇਹ ਇੰਝ ਹੀ ਚੱਲਦਾ ਹੈ। ਇਸੇ ‘ਚ ਪੁਰਾਣੇ ਤੋਂ ਨਵੇਂ ਦਾ ਸੰਘਰਸ਼ ਹੈ। ਪੀੜ੍ਹੀ ਪਾੜਾ ਹੈ, ਸੱਭਿਅਤਾਵਾਂ ਦਾ ਅੰਤਰ ਹੈ। ਇਹ ਹਰ ਉਹ ਸ਼ੈਅ ‘ਚ ਹੈ, ਜਿੱਥੇ ਪਰਵਾਸ ਹੈ। ਇਹ ਵਜੂਦ ਦਾ ਸੰਘਰਸ਼ ਹੈ।

ਓਸ਼ੀਅਨ ਆਫ ਪਰਲਜ਼ ਦਾ ਨੁਕਤਾ ਹੈ ਕਿ
ਮੈਂ ਮਰ ਜਾਵਾਂ ਇਹ ਮੌਤ ਨਹੀਂ
ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ

ਇਸੇ ਵਜੂਦ ਨੂੰ ਅੰਨ੍ਹੇ ਘੋੜੇ ਦਾ ਦਾਨ ਫਿਲਮ ਦਾ ਮਜ਼ਦੂਰ ਪਾਤਰ ਇੰਝ ਕਹਿੰਦਾ ਹੈ ਕਿ
ਕਹਿੰਦੇ ਨੇ ਆਤਮਾ ਮਰਦੀ ਨਹੀਂ
ਜੇ ਆਤਮਾ ਮਰਦੀ ਨਹੀਂ
ਤਾਂ ਫਿਰ ਮੌਤ ਕੀ ਹੋਈ ?

ਜੁੰਪਾ ਲਹਿੜੀ ਆਪਣੇ ਨਾਵਲ ‘ਦੀ ਨੇਮਸੇਕ’ ‘ਚ ਵੀ ਇਹੋ ਤਲਾਸ਼ ਕਰਦੀ ਹੈ। ਇਸ ਨਾਵਲ ਦੇ ਕਿਰਦਾਰ ਅਸ਼ੋਕ ਅਤੇ ਆਸ਼ਿਮਾ ਗਾਂਗੁਲੀ ਦਾ ਆਪਣੇ ਮੁੰਡੇ ਨਿਖਿਲ ਗੋਗੁਲ ਗਾਂਗੁਲੀ ਨਾਲ ਅਮਰੀਕਾ ‘ਚ ਬੰਗਾਲ ਨੂੰ ਲੱਭਣਾ ਉਸੇ ਜੜ੍ਹਾਂ ਦਾ ਸੰਵਾਦ ਹੈ, ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਅਸੀ ਆਪਣੇ ਪੁਰਖਿਆਂ ਨਾਲ ਗੱਲਾਂ ਕਰਦੇ ਹਾਂ। ਜੁੰਪਾ ਦੇ ਨਾਵਲ ਦਾ ਪਾਤਰ ਆਪਣੇ ਮੁੰਡੇ ਦਾ ਨਾਮ ਯੁਕ੍ਰੇਣ ਦੇ ਲੇਖਕ ਨਿਕੋਲਾਈ ਗੋਗੁਲ ਦੇ ਨਾਮ ਤੋਂ ਰੱਖਦਾ ਹੈ। ਨਾਵਲ ਦਾ ਜਿਹੜਾ ਗਾਂਗੁਲੀ ਅਮਰੀਕਾ ‘ਚ ਇੱਕਲਾ ਪਿਆ ਹੋਇਆ ਹੈ, ਉਹੋ ਜਦੋਂ ਆਪਣੇ ਪਿਤਾ ਦੇ ਫੁੱਲ ਤਾਰਨ ਕੋਲਕਾਤਾ ਹੁਗਲੀ ਨਦੀ ‘ਤੇ ਆਉਂਦਾ ਹੈ ਤਾਂ ਉਹਨੂੰ ਪੱਛਮੀ ਬੰਗਾਲ ‘ਚ ਗਾਂਗੁਲੀ ਸਰਨੇਮ ਦੇ ਕਿੰਨੇ ਲੋਕ ਵਿਖਾਈ ਦਿੰਦੇ ਹਨ।

ਸੋ ਪੂਰੀ ਦੁਨੀਆਂ ਦੇ ਜਿਉਂਦੇ ਜਾਗਦੇ ਲੋਕ ਤਾਂ ਆਪਣੀ ਸਾਂਝ ਇਸੇ ਹੇਰਵੇ ਤੋਂ ਤਰਾਸ਼ਦੇ ਹਨ। ਪਤਾ ਨਹੀਂ ਫਿਲਮ ‘ਦੀ ਬਲੈਕ ਪ੍ਰਿੰਸ’ ਨੂੰ ਲੈ ਕੇ ਸਾਡੇ ਵਰਗਿਆਂ ਦੀ ਗੱਲ ਨੂੰ ਮਹਿਜ਼ ਹੇਰਵੇ ਦਾ ਸ਼ਦਾ ਕਿਉਂ ਕਿਹਾ ਜਾ ਰਿਹਾ ਹੈ? ਸਾਡੀ ਇਸੇ ਤੰਦ ‘ਚੋਂ ਅਸੀ ਬੰਗਾਲ ਦੇ ਬੁਟਕੇਸ਼ਵਰ ਦੱਤ ਦੀ ਹਾਲ ਹੀ ‘ਚ ਛਪੀ ਸਟੋਰੀ ਨੂੰ ਪੜ੍ਹਦੇ ਹਾਂ। ਅਸੀ ਇਸ ਖ਼ਬਰ ਨੂੰ ਪੜ੍ਹਕੇ ਤੜਪਦੇ ਹਾਂ ਕਿ ਬੁਟਕੇਸ਼ਵਰ ਦੱਤ ਨਾਲ ਆਖਰੀ ਵੇਲੇ ਕੀ ਹੋਇਆ। ਬੁਟਕੇਸ਼ਵਰ ਦੱਤ ਮੇਰਾ ਕੀ ਲੱਗਦਾ ਹੈ? ਉਹਦੇ ਨਾਲ ਮੇਰੀ ਅਜਿਹੀ ਸਾਂਝ ਕਿਉਂ ਹੈ? ਇਸ ਨੂੰ ਸਮਝਣਾ ਤਾਂ ਪੈਣਾ ਹੈ।

ਇਸੇ ਤੰਦ ‘ਚੋਂ ਸਾਨੂੰ ਰਸੂਲ ਹਮਜ਼ਾਤੋਵ ਆਪਣਾ ਪੰਜਾਬੀ ਭਰਾ ਲੱਗਦਾ ਹੈ। ਸਾਨੂੰ ਕੀ ਲੋੜ ਸੀ ਕਿ ਅਸੀ ਬੇਗਾਨੀ ਧਰਤੀ ਦੇ ਬੇਗਾਨੇ ਬੰਦੇ ਨੂੰ ਏਨਾਂ ਪਿਆਰ ਕੀਤਾ। ਕਿਉਂਕਿ ਉਹ ਮਿੱਟੀ ਦੀ ਗੱਲ ਕਰਦਾ ਹੈ…ਸਿਰਫ ਇਸ ਲਈ…

ਦੀ ਬਲੈਕ ਪ੍ਰਿੰਸ ਦੀ ਹਜ਼ਾਰਾਂ ਬੇਬੁਨਿਆਦ ਬਹਿਸਾਂ ‘ਚ ਇੱਕ ਬਹਿਸ ਸੀ ਕਿ ਅਜਿਹੀ ਫਿਲਮਾਂ ਮਾਹੌਲ ਖ਼ਰਾਬ ਕਰਦੀਆਂ ਹਨ। ਕਿੰਨੀ ਬਚਕਾਣਾ ਗੱਲ ਹੈ। ਤਿੱਬਤ ਵਾਲਿਆਂ ਦੇ ਦਿਲ ‘ਚ ਉਹ ਤਿੱਬਤ ਦੇਸ਼ ਹੈ ਜੀਹਦਾ ਹੁਣ ਕਿਸੇ ਵੀ ਤਰ੍ਹਾਂ ਦਾ ਅਜ਼ਾਦ ਦੇਸ਼ ਵਾਲਾ ਵਜੂਦ ਨਹੀਂ ਹੈ। ਫਿਰ ਕੀ ਅਸੀ ਤਿੱਬਤ ਵਾਲਿਆਂ ਦੇ ਦਰਦ ਨੂੰ ਮੂਰਖਾਂ ਦਾ ਦਰਦ ਮੰਨ ਲਈਏ ?

ਇਹ ਹੱਕ ਸਾਨੂੰ ਨਹੀਂ। ਇਸੇ ਦਰਦ ਦੇ ਵਿਲਕਦੇ ਸਾਡੇ ਬਾਬੇ ਦੇਸ਼ ਪੰਜਾਬ ਦੀਆਂ ਗੱਲਾਂ ਕਰਦੇ ਮਰ ਗਏ। ਉਨ੍ਹਾਂ ਦੀ ਨਜ਼ਰ ‘ਚ ਲਾਹੌਰ ਮੁਲਤਾਨ ਦੀਆਂ ਗੱਲਾਂ ਬੇਬੁਨਿਆਦ ਕਿਵੇਂ ਹੋ ਸਕਦੀਆਂ ਹਨ, ਜਦੋਂਕਿ ਸੱਚ ਹੈ ਕਿ ਭੂਗੋਲਿਕ ਪੱਧਰ ‘ਤੇ ਹੁਣ ਵਜੂਦ ਭਾਰਤ ਪਾਕਿਸਤਾਨ ਦਾ ਹੈ। ਪਰ ਚੇਤਨਾ ਦੀ ਗਵਾਹੀ ਵੀ ਮਾਇਨੇ ਰੱਖਦੀ ਹੈ, ਜੋ ਸਾਡੇ ਬਾਬਿਆਂ ਨੇ ਗਵਾਇਆਂ ਅਸੀ ਉਹਨੂੰ ਸਿਰਫ ਇਸ ਕਰਕੇ ਨਾ ਸਮਝੀਏ ਕਿ ਅਸੀ ਉਹੋ ਵੇਲਾ ਵੇਖਿਆ ਹੀ ਨਹੀਂ !
ਇਹ ਉਨ੍ਹਾਂ ਦੇ ਜਜ਼ਬਾਤ ਦਾ ਘਾਣ ਹੈ।

ਅਸੀ ਹੁਣ ਦੇ ਹਿਸਾਬ ਨਾਲ ਵਰਤਾਰਾ ਕਰ ਜਾਂਦੇ ਹਾਂ ਪਰ ਕੱਲ੍ਹ ਕੀ ਹੈ ਕੋਣ ਕਹੇਗਾ ਜਾਂ ਦੱਸ ਸਕਦਾ ਹੈ। ਵੋਲਗਾ ਤੋਂ ਗੰਗਾ ‘ਚ ਰਾਹੁਲ ਸਾਂਕਰਤਿਆਇਨ ਇੱਕ ਗੱਲ ਬਹੁਤ ਕਮਾਲ ਕਰਦਾ ਹੈ। ਇਹ ਗੱਲ ਉਹਦੀ ਕਿਤਾਬ ਵਿਚਲੀ ਉਹਦੀ ਆਖਰੀ ਕਹਾਣੀ ‘ਸੁਮੇਰ’- 1942 ਈਸਵੀ ‘ਚ ਹੈ।

“ਭਾਰਤ ਦਾ ਖੰਡਤ ਜਾਂ ਅਖੰਡਤ ਰਹਿਣਾ ਉਹਦੇ ਵਾਸੀਆਂ ਉੱਤੇ ਨਿਰਭਰ ਏ। ਮੋਰੀਆ ਦੇ ਸਮੇਂ ਹਿੰਦੂਕੁਸ਼ ਤੋਂ ਅਗਾਂਹ ਆਮੂ ਦਰਿਆ ਭਾਰਤ ਦੀ ਹੱਦ ਸੀ ਤੇ ਭਾਸ਼ਾ-ਰੀਤੀ-ਰਿਵਾਜ਼ ਇਤਿਹਾਸ ਦੇ ਨਜ਼ਰੀਏ ਤੋਂ ਅਫ਼ਗਾਨ ਜਾਤੀ (ਪਠਾਣ) ਭਾਰਤ ਦੇ ਅੰਦਰ ਏ। ਦੱਸਵੀਂ ਸਦੀ ਤੱਕ ਕਾਬੁਲ ਹਿੰਦੂ ਰਾਜ ਰਿਹੈ, ਇਸ ਤਰ੍ਹਾਂ ਹਿੰਦੂਸਤਾਨ ਦੀ ਹੱਦ ਹਿੰਦੂਕੁਸ਼ ਏ। ਭਲਾ ਅਖੰਡ ਹਿੰਦੂਸਤਾਨ ਵਾਲੇ ਹਿੰਦੂਕੁਸ਼ ਤੱਕ ਦਾਅਵਾ ਕਰਨ ਲਈ ਤਿਆਰ ਨੇ? ਜੇ ਅਫ਼ਗਾਨ ਦੀ ਇੱਛਾ ਦੇ ਵਿਰੁਧ ਨਾ ਕਹੋ, ਤਾਂ ਸਿੰਧੂ ਦੇ ਪੱਛਮ ਵੱਲ ਵੱਸਣ ਵਾਲੇ ਸਰਹੱਦੀ ਅਫ਼ਗਾਨਾਂ ਨੂੰ ਵੀ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਅਖੰਡ ਹਿੰਦੂਸਤਾਨ ਵਿੱਚ ਨਹੀਂ ਰੱਖਿਆ ਜਾ ਸਕਦਾ। ਫਿਰ ਉਹੀ ਗੱਲ ਸਿੰਧੂ, ਪੰਜਾਬ, ਕਸ਼ਮੀਰ, ਪੂਰਬੀ ਬੰਗਾਲ ਵਿੱਚ ਕਿਉਂ ਨਹੀਂ ਹੋਣੀ ਚਾਹੀਦੀ।”

ਪੰਜਾਬੀ ਦੇ ਸ਼ਾਇਰ ਪ੍ਰੋ ਕੁਲਵੰਤ ਸਿੰਘ ਗਰੇਵਾਲ ਦੀ ਇੱਕ ਰਚਨਾ ਹੈ
ਪੰਜਾਬ ਨਾ ਸੀਮਾ ਨਾ ਅਸੀਮ
ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ

ਇਸ ਨੁਕਤੇ ਨੂੰ ਮੈਂ ਸਮਝ ਸਕਦਾ ਹਾਂ, ਕਿਉਂਕਿ ਮੇਰੇ ਵਡੇਰੇ ਲਾਇਲਪੁਰੋਂ ਇੱਧਰ ਆਏ। ਮੇਰੇ ਬੁਜ਼ਰਗਾਂ ਦੀਆਂ ਗੱਲਾਂ ‘ਚ ਨਾ ਮੁੱਕਣ ਵਾਲਾ ਰੁਦਣ ਰਿਹਾ ਹੈ, ਸਾਰੀ ਉੱਮਰ…

ਉਨ੍ਹਾਂ ਦਾ ਕਹਿਣਾ ਸਾਡੇ ਲਾਹੌਰ ‘ਚ ਆਹ ਗੱਲ, ਸਾਡੇ ਬਾਰ ਦੇ ਇਲਾਕੇ ‘ਚ ਫਲਾਣੀ ਗੱਲ ਆਦਿ ਆਦਿ ਕਹਿੰਦੇ ਨੇ ਜਿਹੜੀ ਥਾਂ ਨਾਲ ਤੁਹਾਡੀ ਜੜ੍ਹਾਂ ਦਾ ਨਾਤਾ ਹੁੰਦਾ ਹੈ, ਉਹ ਥਾਂ ਤੁਹਾਡੇ ਅੰਦਰ ਵੱਸ ਜਾਂਦੀ ਹੈ। ਉਨ੍ਹਾਂ ਨੂੰ ਅਸੀ ਕਿਵੇਂ ਕੱਢੀਏ? ਬੇਸ਼ੱਕ ਦੇਸ਼ ਪੰਜਾਬ ਦਾ ਭੂਗੋਲਿਕ ਕੋਈ ਵਜੂਦ ਨਾ ਹੋਵੇ ਅਤੇ ਇਸ ਦੌਰ ਦੇ ਸਮੀਕਰਣਾਂ ‘ਚ ਇਹ ਲਾਹੇਵੰਦ ਵੀ ਨਾ ਹੋਵੇ ਪਰ ਲੋਕਾਂ ਦਾ ਆਪਣੀ ਜਨਮ ਭੁੰਇ ਤੋਂ ਉਜੜਨਾ? ਕੀ ਇਸ ਤੋਂ ਵੱਡਾ ਘਾਣ ਹੁੰਦਾ ਹੈ ਕੋਈ ?

ਸਾਡੀ ਅਰਦਾਸ ‘ਚ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਚਾਹ ਹੈ। ਇਹ ਉਮੀਦ ਸਾਡੇ ਦਰਦ ‘ਚੋਂ ਨਿਕਲੀ ਹੈ। ਇਹਨੂੰ ਕੋਈ ਰਾਸ਼ਟਰਵਾਦ ਦੇ ਦਾਇਰੇ ‘ਚ ਰੱਖ ਸਾਨੂੰ ਕੋਈ ਐਂਟੀ ਨੈਸ਼ਨਲ ਕਹਿ ਦੇਵੇ ਤਾਂ ਇਹ ਉਹਦੀ ਆਪਣੀ ਅਕਲ ਹੈ। ਪਰ ਨਨਕਾਣਾ ਸਾਹਿਬ ਨੂੰ ਲੈ ਕੇ ਸਾਡਾ ਆਪਣੀ ਜ਼ਮੀਨ ਤੋਂ ਵਿਛੜਣ ਦਾ ਰੁਦਣ ਹੀ ਤਾਂ ਹੈ।

ਅਜਿਹੇ ਰੁਦਣ ਨਾਲ ਕੌਮਾਂ ਜਿੱਥੇ ਜਿੱਥੇ ਵੀ ਆਪਣੀ ਉਮੀਦ ਦੇ ਗੀਤ ਗਾਉਂਦੀਆਂ ਹਨ ਸਾਂਝ ਉਨ੍ਹਾਂ ਨਾਲ ਸਦਾ ਰਹੇਗੀ। ਜਿਹੜੇ ਕਸ਼ਮੀਰੀ ਪੰਡਿਤ ਆਪਣੀ ਧਰਤੀ ਤੋਂ ਵਿਛੜ ਗਏ। ਅਸੀਂ ਉਨ੍ਹਾਂ ਦੇ ਦਰਦ ਨੂੰ ਅੱਖੋ ਪਰੋਖੇ ਕਰ ਸਕਦੇ ਹਾਂ ?
ਇਹ ਦੌਰ ਬਰਲਿਨ ਦੀਆਂ ਟੁੱਟਦੀਆਂ ਕੰਧਾਂ ਦੇ ਹਵਾਲੇ ਵੇਖਣ ਦਾ ਹੈ। ਉਮੀਦ ਹੈ ਤਾਂ ਪੰਛੀ ਘਰਾਂ ਨੂੰ ਪਰਤਦੇ ਜ਼ਰੂਰ ਹਨ।

ਅੰਤ ਵਿੱਚ ਮੈਂ ਇਹੋ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਦਾਸਤਾਨ ਜੋ ਪਰਦਾਪੇਸ਼ ਹੁੰਦੀ ਹੈ, ਉਸ ਨਾਲ ਜੁੜ ਅਸੀ ਜੁੜਦੇ ਹਾਂ, ਕਿਉਂਕਿ ਉਹਦਾ ਬਿਆਨ ਇਹੋ ਹੈ ਕਿ ਇਤਿਹਾਸ ਦੀ ਇੱਕ ਵੱਡੀ ਤਾਕਤ ਨੇ ਉਸ ਬੱਚੇ ਨਾਲ ਜੋ ਕੀਤਾ ਉਸ ‘ਚ ਉਹਦੀ ਮਿੱਟੀ ਉਹਨੂੰ ਨਸੀਬ ਨਾ ਹੋਈ। ਉਹਦਾ ਧਰਮ,ਉਹਦੇ ਰਿਸ਼ਤੇ ਉਸ ਤੋਂ ਵੱਖ ਕਰ ਦਿੱਤੇ ਗਏ। ਬੰਦੇ ਦਾ ਜਿਊਣਾ ਸਿਰਫ ਖਾਣਾ ਪੀਣਾ ਸੋਣਾ ਤਾਂ ਨਹੀਂ ਹੁੰਦਾ। ਬੰਦੇ ਦਾ ਇੱਕ ਵਜੂਦ ਹੈ ਅਤੇ ਉਸ ਵਜੂਦ ਦਾ ਦਰਦ ਇਤਿਹਾਸ ਦੀ ਤਾਰੀਖ਼ ਦਾ ਵੱਡਾ ਮੋੜ ਹੈ। ਇਤਿਹਾਸ ਦੀ ਇੱਕ ਪਰਿਭਾਸ਼ਾ ਹੈ :- Every History is an Autobiography

ਸੋ ਜੇ ਇਸ ਤੋਂ ਵੀ ਮੁਨਕਰ ਹੋਣਾ ਹੈ ਤਾਂ ਤੁਹਾਡੀ ਕਹਾਣੀ ਵੀ ਕਦੀ ਨਹੀਂ ਕਹੀ ਜਾਵੇਗੀ।

  • Maharaja Duleep Singh
  • remember
  • The Black Prince
  • ਮਹਾਰਾਜਾ ਦਲੀਪ ਸਿੰਘ
  • ਯਾਦ
  • ਦੀ ਬਲੈਕ ਪ੍ਰਿੰਸ
  • ਹਰਪ੍ਰੀਤ ਸਿੰਘ ਕਾਹਲੋਂ

55 ਸਾਲਾ ਔਰਤ ਦੀ 'ਕੋਰੋਨਾ' ਕਾਰਨ ਮੌਤ, 15 ਨਵੇਂ ਕੇਸ ਵੀ ਆਏ ਸਾਹਮਣੇ

NEXT STORY

Stories You May Like

  • dilip singh sanghani
    ਦਲੀਪ ਸਿੰਘ ਸੰਘਾਣੀ ICA ਗਲੋਬਲ ਬੋਰਡ ਲਈ ਡਾਇਰੈਕਟਰ ਚੁਣੇ ਗਏ
  • young man  death  drug addiction
    ਨਿਹਾਲ ਸਿੰਘ ਵਾਲਾ ਹਲਕੇ ’ਚ 23 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੇ ਕਹਿਰ ’ਤੇ ਉੱਠੇ ਸਵਾਲ
  • kewal singh dhillon interview
    ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ ਭਾਜਪਾ : ਕੇਵਲ ਸਿੰਘ ਢਿੱਲੋਂ
  • asi jaswant singh  accused  police
    ਵੱਡੀ ਖ਼ਬਰ : ASI ਜਸਵੰਤ ਸਿੰਘ ਨੂੰ ਗੋਲੀ ਮਾਰਨ ਵਾਲਾ ਬਦਮਾਸ਼ ਪੁਲਸ ਐਨਕਾਊਂਟਰ 'ਚ ਢੇਰ
  • manu bhaker gets emotional remembering jaspal rana
    ਤਗਮੇ ਤੋਂ ਖੁੰਝਣ ਤੋਂ ਬਾਅਦ ਜਸਪਾਲ ਰਾਣਾ ਨੂੰ ਯਾਦ ਕਰਕੇ ਭਾਵੁਕ ਹੋਈ ਮਨੂ ਭਾਕਰ
  • anupam kher receives commendation from georgia governor
    "ਮੈਂ ਇਸ ਪਲ ਨੂੰ ਹਮੇਸ਼ਾ ਯਾਦ ਰੱਖਾਂਗਾ": ਅਨੁਪਮ ਖੇਰ ਨੂੰ ਜਾਰਜੀਆ ਦੇ ਗਵਰਨਰ ਤੋਂ ਮਿਲਿਆ ਖਾਸ ਸਨਮਾਨ
  • weather update  imd  rain  country  states
    Rain Alert : ਦੇਸ਼ ਦੇ 15 ਤੋਂ ਜ਼ਿਆਦਾ ਸੂਬਿਆਂ 'ਚ ਮੀਂਹ ਤੇ ਹਨ੍ਹੇਰੀ ਦਾ ਅਲਰਟ
  • ravneet bittu voice note
    ਵੱਡੀ ਖ਼ਬਰ: ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ! ਕਿਹਾ- 'ਕਿੱਲੋ ਵਾਲਾ ਡੱਬਾ ਤਿਆਰ...'
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • amit shah rally
      ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
    • big crime incident in punjab
      ਪੰਜਾਬ: 1 ਲੱਖ ਰੁਪਏ ਦੇ ਪਿੱਛੇ ਔਰਤ ਦਾ ਕਤਲ! ਚੱਕੀ ਦਰਿਆ 'ਚ ਸੁੱਟੀ ਲਾਸ਼
    • punjab weather raining season
      ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
    • punjab bjp jalandhar rally
      ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
    • accident in ludhiana
      ਸੜਕ 'ਤੇ ਪਏ ਟੋਏ ਕਾਰਨ ਜੋਤਸ਼ੀ ਵਿਨੋਦ ਜੋਸ਼ੀ ਦੀ ਦਰਦਨਾਕ ਮੌਤ
    • amit shah punjab post
      ਪੰਜਾਬ ਆਉਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਾਈ ਪੋਸਟ, ਦਿੱਤਾ ਵੱਡਾ ਬਿਆਨ
    • kewal singh dhillon speach
      ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
    • nri  firing
      ਐੱਨ.ਆਰ.ਆਈ. ਦੀ ਬੰਦ ਕੋਠੀ ’ਤੇ ਚੱਲੀਆਂ ਗੋਲੀਆਂ, ਠਾਹ-ਠਾਹ ਸੁਣ ਕੰਬ ਗਏ ਲੋਕ
    • woman  s murder  accused arrested
      ਪਠਾਨਕੋਟ ’ਚ 1 ਲੱਖ ਰੁਪਏ ਦੇ ਕਰਜ਼ੇ ਨੂੰ ਲੈ ਕੇ ਔਰਤ ਦਾ ਕਤਲ, ਦੋ ਮੁਲਜ਼ਮ...
    • paddy  rice  and sheller association
      ਨਵੇਂ ਝੋਨੇ ’ਚੋਂ 10 ਫੀਸਦੀ ਚਾਵਲ ਦੇ ਟੋਟੇ ਦੀ ਬਜਾਏ 50 ਫੀਸਦੀ ਟੋਟਾ ਨਿਕਲ ਰਿਹਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +