ਬੈਂਗਲੁਰੂ–ਵੱਕਾਰੀ ਦਲੀਪ ਟਰਾਫੀ ਇਸ ਸੀਜ਼ਨ ਵਿਚ ਆਪਣੇ ਅੰਤਰ-ਖੇਤਰੀ ਰੂਪ ਵਿਚ ਵਾਪਸੀ ਕਰੇਗੀ ਤੇ 28 ਅਗਸਤ ਤੋਂ 15 ਸਤੰਬਰ ਤੱਕ ਬੈਂਗਲੁਰੂ ਵਿਚ ਆਯੋਜਿਤ ਕੀਤੀ ਜਾਵੇਗੀ। ਬੀ. ਸੀ. ਸੀ. ਆਈ. ਨੇ ਅੱਜ ਇਹ ਐਲਾਨ ਕੀਤਾ। ਸਾਰੇ ਮੈਚ ਸੈਂਟਰ ਆਫ ਐਕਸੀਲੈਂਸ ਮੈਦਾਨ ’ਤੇ ਨਾਕਆਊਟ ਰੂਪ ਵਿਚ ਖੇਡੇ ਜਾਣਗੇ, ਜਿਸ ਵਿਚ ਛੇ ਜੋਨ (ਦੱਖਣੀ, ਮੱਧ, ਪੱਛਮੀ, ਪੂਰਬ, ਉੱਤਰ ਤੇ ਉੱਤਰ-ਪੂਰਬ) ਸ਼ਾਮਲ ਹੋਣਗੇ।
ਜੇਤੂ ਟੀਮਾਂ 4 ਤੋਂ 7 ਸਤੰਬਰ ਤੱਕ ਹੋਣ ਵਾਲੇ ਸੈਮੀਫਾਈਨਲ ਵਿਚ ਪਹੁੰਚਣਗੀਆਂ, ਜਿਸ ਤੋਂ ਬਾਅਦ 11 ਸਤੰਬਰ ਨੂੰ ਫਾਈਨਲ ਹੋਵੇਗਾ। ਦਲੀਪ ਟਰਾਫੀ ਜਿਹੜੀ 2015-16 ਸੀਜ਼ਨ ਤੱਕ ਖੇਤਰੀ ਟੀਮਾਂ ਵਿਚਾਲੇ ਖੇਡੀ ਜਾਂਦੀ ਸੀ, ਨੂੰ 2016-17 ਤੇ 2019-20 ਵਿਚਾਲੇ ਬਿਹਤਰੀਨ ਢੰਗ ਨਾਲ ਚੁਣੀਆਂ ਗਈਆਂ ਟੀਮਾਂ (ਭਾਰਤ-ਏ, ਬੀ, ਸੀ ਤੇ ਡੀ) ਨਾਲ ਬਦਲ ਦਿੱਤਾ ਗਿਆ। 2022-23 ਵਿਚ ਇਹ ਟੂਰਨਾਮੈਂਟ ਆਪਣੇ ਖੇਤਰੀ ਰੂਪ ਵਿਚ ਵਾਪਸ ਆ ਗਿਆ ਪਰ ਪਿਛਲੇ ਸਾਲ ਫਿਰ ਤੋਂ ਏ-ਬੀ-ਸੀ-ਡੀ ਢਾਂਚੇ ਦਾ ਇਸਤੇਮਾਲ ਕੀਤਾ ਗਿਆ। ਬੀ. ਸੀ. ਸੀ. ਆਈ. ਦੀ ਪਿਛਲੀ ਏ. ਜੀ. ਐੱਮ. ਵਿਚ ਲਏ ਗਏ ਫੈਸਲੇ ਤੋਂ ਬਾਅਦ ਹੁਣ ਖੇਤਰੀ ਪ੍ਰਣਾਲੀ ਬਹਾਲ ਕਰ ਦਿੱਤੀ ਗਈ ਹੈ।
ਭਾਰਤ ਨੂੰ ਵੱਡਾ ਝਟਕਾ, ਪੰਤ ਤੋਂ ਬਾਅਦ ਇਹ ਸਟਾਰ ਖਿਡਾਰੀ ਵੀ 5ਵੇਂ ਟੈਸਟ ਤੋਂ ਬਾਹਰ
NEXT STORY