ਅੰਮ੍ਰਿਤਸਰ, (ਵਡ਼ੈਚ)- ਕੰਪਨੀ ਬਾਗ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਦੇਸ਼-ਵਿਦੇਸ਼ ਤੋਂ ਲੋਕ ਪਹੁੰਚਦੇ ਹਨ ਪਰ ਇਥੇ ਨਿਗਮ ਪ੍ਰਸ਼ਾਸਨ ਦੀ ਲਾਪ੍ਰਵਾਹੀ ਅਤੇ ਨਜ਼ਰ-ਅੰਦਾਜ਼ੀ ਕਾਰਨ ਪੈਨੋਰਮਾ ਦਾ ਆਲਾ-ਦੁਆਲਾ ਇਕ ਅਹਾਤੇ ਦਾ ਰੂਪ ਧਾਰਨ ਕਰ ਲੈਂਦਾ ਹੈ।
ਪੈਨੋਰਮਾ ਦੇ ਆਲੇ-ਦੁਆਲੇ ਮਿਲਣ ਵਾਲੀਅਾਂ ਸ਼ਰਾਬ ਦੀਆਂ ਅਨੇਕਾਂ ਬੋਤਲਾਂ, ਡੱਬੇ ਅਤੇ ਮੀਟ ਦੀਆਂ ਹੱਡੀਆਂ ਇਸ ਗੱਲ ਦਾ ਸਬੂਤ ਹਨ ਕਿ ਸੂਰਜ ਢਲਦਿਆਂ ਹੀ ਕਿਸੇ ਨਾ ਕਿਸੇ ਵੱਲੋਂ ਸ਼ਰਾਬ ਤੇ ਕਬਾਬ ਦਾ ਦੌਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਗ ਬਾਣੀ ਦੀ ਟੀਮ ਨੇ ਪੈਨੋਰਮਾ ਦੇ ਆਲੇ-ਦੁਆਲੇ ਦਾ ਦੌਰਾ ਕੀਤਾ ਤਾਂ ਉਥੋਂ ਵੱਖ-ਵੱਖ ਬ੍ਰਾਂਡ ਦੀ ਮਹਿੰਗੀ ਸ਼ਰਾਬ ਦੀਆਂ ਖਾਲੀ ਬੋਤਲਾਂ ਪਾਈਆਂ ਗਈਆਂ ਤੇ ਕਈ ਥਾਵਾਂ ’ਤੇ
ਮੀਟ ਖਾਣ ਉਪਰੰਤ ਸੁੱਟੀਆਂ ਹੱਡੀਆਂ ਵੀ ਨਜ਼ਰ ਆਈਆਂ।
ਜਾਣਕਾਰੀ ਮੁਤਾਬਕ ਪੈਨੋਰਮਾ ਵਿਖੇ ਸੁਰੱਖਿਆ ਲਈ 6 ਕਰਮਚਾਰੀ ਤਾਇਨਾਤ ਹਨ, ਜਿਨ੍ਹਾਂ ’ਚੋਂ ਇਕ ਦੀ ਫੁਹਾਰਿਅਾਂ ਅਤੇ ਇਕ ਦੀ ਸਰਕਾਰੀ ਕੋਠੀ ਵਿਖੇ ਡਿਊਟੀ ਲਾਉਣ ਤੋਂ ਬਾਅਦ 4 ਕਰਮਚਾਰੀ ਸੁਰੱਖਿਆ ’ਤੇ ਤਾਇਨਾਤ ਰਹਿੰਦੇ ਹਨ। ਜੇਕਰ ਅਧਿਕਾਰੀ ਦੀ ਦੇਖ-ਰੇਖ ਵਿਚ ਕਰਮਚਾਰੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਤਾਂ ਪੈਨੋਰਮਾ ਦੀ ਹੱਦ ਵਿਚ ਸ਼ਰਾਬ ਦੀਆਂ ਬੋਤਲਾਂ ਕਿਵੇਂ ਪਹੁੰਚ ਜਾਂਦੀਅਾਂ ਹਨ। ਇਸ ਸਬੰਧੀ ਕਮਿਸ਼ਨਰ ਸੋਨਾਲੀ ਗਿਰੀ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਇਤਿਹਾਸਕ ਸਥਾਨ ਹੈ, ਛਵੀ ਖਰਾਬ ਨਹੀਂ ਹੋਣ ਦਿਆਂਗੇ : ਇੰਚਾਰਜ-ਪੈਨੋਰਮਾ ਦੇ ਇੰਚਾਰਜ ਅਤੇ ਬਾਗਬਾਨੀ ਵਿਭਾਗ ਦੇ ਐਕਸੀਅਨ ਸੰਦੀਪ ਸਿੰਘ ਨੇ ਕਿਹਾ ਕਿ
ਗੁਰੂ ਘਰ ਆਉਣ ਵਾਲੀਆਂ ਸੰਗਤਾਂ ਪੈਨੋਰਮਾ ਵਿਖੇ ਆਉਂਦੀਆਂ ਹਨ। ਇਤਿਹਾਸਕ ਸਥਾਨ ਹੈ, ਇਸ ਦੀ ਛਵੀ ਖਰਾਬ ਨਹੀਂ ਹੋਣ ਦਿਆਂਗੇ। ਇਸ ਲਈ ਪੂਰਾ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਲਾਈਨ ਦੇ ਮੰਗਤੇ ਤੇ ਕੁਝ ਹੋਰ ਲੋਕ ਮਾਲ ਰੋਡ ਵੱਲੋਂ ਸ਼ਰਾਬ ਪੀ ਕੇ ਬੋਤਲਾਂ ਦੀਵਾਰ ਰਾਹੀਂ ਅੰਦਰ ਸੁੱਟ ਦਿੰਦੇ ਹਨ,
ਜਿਸ ਦੀ ਰੋਕਥਾਮ ਲਈ ਸੁਰੱਖਿਆ ਤੇਜ਼ ਕੀਤੀ ਜਾਵੇਗੀ।
ਇਟਲੀ 'ਚ ਹੋ ਰਹੀ ਪੰਜਾਬੀ ਕਾਨਫਰੰਸ ਯੂਰਪੀਅਨ ਪੰਜਾਬੀਆਂ ਲਈ ਸ਼ੁਭ ਸੰਕੇਤ :ਸੁੱਖੀ ਬਾਠ
NEXT STORY