ਕਰਤਾਰਪੁਰ (ਸਾਹਨੀ) : ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਸਥਿਤ ਜੰਗੇ ਆਜ਼ਾਦੀ ਯਾਦਗਾਰ ਦੇ ਸਾਹਮਣੇ ਖੜ੍ਹੇ ਟਰੱਕ ਦੇ ਪਿੱਛੇ ਤੇਜ਼ ਰਫ਼ਤਾਰ ਅਰਬਨ ਕਰੂਸਰ ਕਾਰ ਵੱਜ ਗਈ। ਇਸ ਭਿਆਨਕ ਸੜਕ ਹਾਦਸੇ ਵਿਚ ਕਰ ਸਵਾਰ ਜੋੜੇ ਵਿਚੋਂ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ (66) ਆਪਣੀ ਪਤਨੀ ਬਲਦੇਵ ਕੌਰ ਵਾਸੀ ਰਾਮੂ ਦੀ ਪੱਤੀ ਪਿੰਡ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਨਾਲ ਜਲੰਧਰ ਦੇ ਇਕ ਹਸਪਤਾਲ ਤੋਂ ਆਪਣੀ ਡਾਲਸਿਸ ਕਰਵਾ ਕੇ ਵਾਪਸ ਢਿੱਲਵਾਂ ਜਾ ਰਿਹਾ ਸੀ ਕਿ ਜੰਗੇ ਆਜ਼ਾਦੀ ਯਾਦਗਾਰ ਸਾਹਮਣੇ ਖੜੇ ਟਰੱਕ ਵਿਚ ਕਾਰ ਜਾ ਵੱਜੀ ਅਤੇ ਕਾਰ ਟਰੱਕ ਦੇ ਹੇਠਾਂ ਚਲੀ ਗਈ।
ਇਹ ਵੀ ਪੜ੍ਹੋ : ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚੇ ਭਾਖੜਾ ’ਚੋਂ ਛੱਡੇ ਗਏ ਪਾਣੀ ਨੇ ਮੁੜ ਮਚਾਈ ਤਬਾਹੀ, ਪਿੰਡਾਂ ਦੇ ਪਿੰਡ ਡੁੱਬੇ
ਹਾਦਸੇ ਵਿਚ ਬਲਦੇਵ ਕੌਰ ਦੀ ਮੌਤ ਹੋ ਗਈ। ਮੌਕੇ ’ਤੇ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਅੱਗੇ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਆ ਗਏ ਸੀ ਅਤੇ ਕਾਰ ਬੇਕਾਬੂ ਹੋ ਕੇ ਟਰੱਕ ਦੇ ਪਿੱਛੇ ਜਾ ਵੱਜੀ ਜਿਸ ਕਾਰਨ ਟਰੱਕ ਹੇਠਾਂ ਚਲੀ ਗਈ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਮੌਕੇ ਤੇ ਪੁਲਸ ਨੇ ਪਹੁੰਚ ਕੇ ਰਸਤਾ ਸੁਚਾਰੂ ਕਰਵਾਇਆ। ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਨੇੜੇ ਬੋਰਵੈੱਲ ’ਚ ਡਿੱਗ ਕੇ ਮੌਤ ਹੋਣ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚੇ ਭਾਖੜਾ ’ਚੋਂ ਛੱਡੇ ਗਏ ਪਾਣੀ ਨੇ ਮੁੜ ਮਚਾਈ ਤਬਾਹੀ, ਪਿੰਡਾਂ ਦੇ ਪਿੰਡ ਡੁੱਬੇ
NEXT STORY