ਹੁਸ਼ਿਆਰਪੁਰ/'ਟਾਂਡਾ/ਦਸੂਹਾ/ (ਵੈੱਬ ਡੈਸਕ,ਝਾਵਰ, ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਹੁਸ਼ਿਆਰਪੁਰ ਦੇ ਦਸੂਹਾ ਵਿਚ ਭਿਆਨਕ ਹਾਦਸਾ ਵਾਪਰਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਦਸੂਹਾ ਦੇ ਪਿੰਡ ਸਗਰਾ ਨੇੜੇ ਨਿੱਜੀ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਫੋਨਾਂ ਦੀ ਘੰਟੀ, ਜਾਰੀ ਹੋਇਆ Alert

ਦੱਸਿਆ ਜਾ ਰਿਹਾ ਹੈ ਕਿ ਉਕਤ ਬੱਸ ਤਲਵਾੜਾ ਤੋਂ ਦਸੂਹਾ ਵੱਲ ਜਾ ਰਹੀ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿਚ 10 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ। ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਪਲਟ ਗਏ।
ਪ੍ਰਾਪਤ ਸੂਚਨਾ ਅਨੁਸਾਰ ਅੱਜ ਸਵੇਰੇ ਲਗਭਗ 10 ਵਜੇ ਕਰਤਾਰ ਸਿੰਘ ਬੱਸ ਨੰਬਰ ਪੀ. ਬੀ. 07 ਐਕਸ 6091 ਹਾਜੀਪੁਰ ਤੋਂ ਦਸੂਹਾ ਵੱਲ ਆ ਰਹੀ ਸੀ ਤਾਂ ਜਦੋਂ ਪਿੰਡ ਸੱਗਰਾਂ ਕੋਲੋ ਪਹੁੰਚੀ ਤਾਂ ਬੱਸ ਬੇਕਾਬੂ ਹੋ ਕੇ ਕਾਰ ਨਾਲ ਟਕਰਾ ਗਈ। ਇਸ ਤੋਂ ਬਾਅਦ ਬੱਸ ਪਲਟ ਗਈ। ਬੱਸ ਪਲਟਣ ਨਾਲ ਬੱਸ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਪਿੰਡ ਸਗਰਾ ਅਤੇ ਆਸਪਾਸ ਦੇ ਲੋਕਾਂ ਨੇ ਬੱਸ ਵਿੱਚੋਂ ਜ਼ਖ਼ਮੀ ਸਵਾਰੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਫਿਰ ਜੇ. ਸੀ. ਬੀ. ਨਾਲ ਦਸੂਹਾ ਪੁਲਸ ਅਤੇ ਐੱਸ. ਐੱਸ. ਐੱਫ਼. ਅਤੇ ਹਾਜ਼ਰ ਲੋਕਾਂ ਦੀ ਮਦਦ ਨਾਲ ਬੱਸ ਦੇ ਇਕ ਹਿੱਸੇ ਨੂੰ ਜੇ. ਸੀ. ਬੀ. ਨਾਲ ਤੋੜ ਕੇ ਜ਼ਖ਼ਮੀਆ ਨੁੰ ਬਾਹਰ ਕੱਢਿਆ।

ਸੂਚਨਾ ਮਿਲਦੇ ਸਾਰ ਹੀ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੋੜਾ, ਡੀ. ਐੱਸ. ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ, ਐੱਸ. ਐੱਚ. ਓ. ਦਸੂਹਾ ਰਜਿੰਦਰ ਸਿੰਘ ਮਿਨਹਾਸ ਅਤੇ ਭਾਰੀ ਪੁਲਸ ਸਮੇਤ ਪਹੁੰਚੇ ਤਾਂ ਰਾਹਤ ਕਾਰਜਾਂ ਵਿੱਚ ਤੇਜੀ ਲਿਆਂਦੀ ਅਤੇ ਸਿਵਲ ਹਸਪਤਾਲ ਦਸੂਹਾ ਦੀ ਐਂਬੂਲੈਂਸ, ਸ੍ਰੀ ਗੁਰੂ ਹਰਗੋਬਿੰਦ ਸੇਵਾ ਸੋਸਾਇਟੀ ਦਸੂਹਾ ਅਤੇ ਹੋਰ ਐਂਬੂਲੈਂਸਾਂ ਰਾਂਹੀ ਜ਼ਖ਼ਮੀਆਂ ਨੁੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਵਿਰੋਧੀਆਂ 'ਤੇ ਤੰਜ, ਕਿਹਾ-ਕਾਂਗਰਸ ਤੇ ਭਾਜਪਾ ਵਿਚਾਲੇ ਜ਼ਬਰਦਸਤ ਸੈਟਿੰਗ
ਇਸ ਮੌਕੇ 'ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਅਤੇ ਸਿਵਲ ਹਸਪਤਾਲ ਦਸੂਹਾ ਦੇ ਐੱਸ. ਐੱਮ. ਓ. ਡਾ. ਮਨਮੋਹਣ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹੁਣ 10 ਸਵਾਰੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਗੁਰਮੀਤ ਰਾਮ ਪੁੱਤਰ ਬਚਨਾ ਰਾਮ ਸਿੰਘ ਵਾਸੀ ਹਲੇੜ ਘੋਗਰਾ, 5 ਸਾਲਾ ਬੱਚੀ ਰੱਜੂ ਪੁੱਤਰੀ ਅਸ਼ਰਫ ਵਾਸੀ ਪਿੰਡ ਬੁੱਢਾਬੜ, ਸਤਵਿੰਦਰ ਕੌਰ ਵਾਸੀ ਜਲਾਲਚੱਕ, ਲਵ ਕੁਮਾਰ ਪੁੱਤਰ ਦਰਸ਼ਨ ਸਿੰਘ ਘਾਟੀ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਮ੍ਰਿਤਕ 4 ਸਵਾਰੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਅਤੇ ਜ਼ਖ਼ਮੀਆਂ ਵਿੱਚ ਮੋਹਿੰਦਰ ਸਿੰਘ ਵਾਸੀ ਕਟੇਗੜ, ਆਸ਼ੀਸ ਕੁਮਾਰ ਪਿੰਡ ਝਿੰਗੜਵਾਂ, ਸਾਹਿਲ ਮਿਨਹਾਸ ਵਾਸੀ ਪਿੰਡ ਸੰਘਵਾਲ, ਸ਼ੀਤਲ ਪਤਨੀ ਲਛਮਣ ਵਾਸੀ ਪਿੰਡ ਜੁਗਿਆਲ, ਰਿਤੀਕਾ ਠਾਕੁਰ ਵਾਸੀ ਪਿੰਡ ਨਿੱਕੂਚੱਕ, ਰਿਤੇਸ਼ ਵਾਸੀ ਪਿੰਡ ਸਵਾਰ, ਨਮਰਤਾ ਭਾਟੀਆ ਵਾਸੀ ਪਿੰਡ ਸਿਪਰੀਆ, ਬੱਸ ਦਾ ਡਰਾਈਵਰ ਗੁਰਦੀਪ ਸਿੰਘ ਵਾਸੀ ਪਿੰਡ ਗਾਲੋਵਾਲ, ਬੱਸ ਕੰਡਕਟਰ ਮਿਸ਼ਰਾ ਵਾਸੀ ਪਿੰਡ ਸਿਪਰੀਆ, ਤੀਲਕ ਰਾਜ ਵਾਸੀ ਪਿੰਡ ਸਿਪਰੀਆ, ਰਾਜ ਰਾਣੀ ਵਾਸੀ ਪਿੰਡ ਸਹੋੜਾ, ਤਾਨਵੀ ਵਾਸੀ ਪਿੰਡ ਹਾਜੀਪੁਰ, ਤ੍ਰਿਪਤਾ ਦੇਵੀ ਵਾਸੀ ਪਿੰਡ ਬਿੱਸੂਚੱਕ, ਨੀਤੂ ਬਾਲਾ ਵਾਸੀ ਪਿੰਡ ਬਿੱਸੋਚੱਕ, ਨੀਲਮ ਕੁਮਾਰੀ ਵਾਸੀ ਪਿੰਡ ਲੁਡਿਆਰ, ਸੁਖਵਿੰਦਰ ਵਾਸੀ ਪਿੰਡ ਸਹੋੜਾ, ਸੰਜੀਵ ਸਿੰਘ ਵਾਸੀ ਪਿੰਡ ਚੱਕਰਾਲ, ਨੀਰਜ ਚੋਧਰੀ ਵਾਸੀ ਪਿੰਡ ਭੰਬੋਤੜ, ਨੀਲਮ ਵਾਸੀ ਪਿੰਡ ਬਜੀਰਾ, ਪਿ੍ਰੰਸ਼ ਵਾਸੀ ਪਿੰਡ ਘੋਗਰਾ, ਸੁਰਿੰਦਰ ਸਿੰਘ ਵਾਸੀ ਪਿੰਡ ਸਿੱਬੋਚੱਕ, ਮਮਤਾ ਵਾਸੀ ਪਿੰਡ ਦੋਲੋਵਾਲ, ਕਵਿਸ਼ ਵਾਸੀ ਪਿੰਡ ਦੋਲੋਵਾਲ, ਪ੍ਰੀਤੀ ਵਾਸੀ ਪਿਡ ਦੋਲੋਵਾਲ, ਸੁਬਾਗ ਵਾਸੀ ਪਿੰਡ ਸਹੋੜਾ, ਪੂਜਾ ਵਾਸੀ ਪਿੰਡ ਸਮਰਾਲਾ ਚੱਕ, ਖ਼ੁਸ਼ੀ ਮਹਿਤਾ ਵਾਸੀ ਪਿੰਡ ਹਾਜੀਪੁਰ, ਰੀਣਾ ਦੇਵੀ ਵਾਸੀ ਪਿੰਡ ਹਾਜੀਪੁਰ, ਮਨੀਸ਼ ਵਾਸੀ ਪਿੰਡ ਬੁੱਢਾਬੜ ,ਮੀਨਾ ਵਾਸੀ ਪਿੰਡ ਬੁੱਢਾਬੜ ਹਨ ਅਤੇ 3 ਗੰਭੀਰ ਜ਼ਖ਼ਮੀ ਸਵਾਰੀਆਂ ਨੂੰ ਰੈਫਰ ਦਿੱਤਾ ਗਿਆ ਜਦਕਿ ਕਾਰ ਚਾਲਕ ਬਿਕਰਮ ਵਾਸੀ ਪਿੰਡ ਭੋਲ ਕਲੋਤਾ ਦੇ ਝਰੀਟ ਤੱਕ ਨਹੀਂ ਆਈ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਇਹ ਵੀ ਪੜ੍ਹੋ: ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ ਮੁਸੀਬਤ
ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸਿਵਲ ਹਸਪਤਾਲ ਦਸੂਹਾ ਪਹੁੰਚੇ
ਇਸ ਮੌਕੇ 'ਤੇ ਸਿਵਲ ਹਸਪਤਾਲ ਦਸੂਹਾ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਪਹੁੰਚੇ ਅਤੇ ਹਸਪਤਾਲ ਵਿੱਚ ਦਾਖ਼ਲ ਮਰੀਜਾਂ ਦਾ ਹਾਲਚਾਲ ਪੁੱਛਿਆ ਅਤੇ ਕਿਹਾ ਕਿ ਇਸ ਬੱਸ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਵਾਰਸਾਂ ਨੂੰ ਮੁੱਖ ਮੰਤਰੀ ਫੰਡ ਵਿੱਚੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਅਤੇ ਹੋਰ ਸਹਾਇਤਾ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਨੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਐੱਸ. ਡੀ. ਐੱਮ. ਦਸੂਹਾ ਕੰਵਲਜੀਤ ਸਿੰਘ ਅਤੇ ਐੱਸ. ਐੱਮ. ਓ. ਦਸੂਹਾ ਡਾ. ਮਨਮੋਹਣ ਸਿੰਘ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜ਼ਖ਼ਮੀ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਇਸ ਮੌਕੇ 'ਤੇ ਦਸੂਹਾ ਦੀਆ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਇਸ ਘਟਨਾ ਦਾ ਦੁੱਖ਼ ਪ੍ਰਗਟ ਕੀਤਾ ਅਤੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ। ਐੱਸ. ਡੀ. ਐੱਮ.ਦਸੂਹਾ ਵੱਲੋਂ 01883-506268 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ।
ਇਹ ਵੀ ਪੜ੍ਹੋ: Punjab: ਪ੍ਰੇਮੀ ਨਾਲ ਭੱਜੀ 2 ਬੱਚਿਆਂ ਦੀ ਮਾਂ ਮੁੜ ਪਰਤੀ ਪੇਕੇ ਘਰ, ਜਦ ਪਤੀ ਨੂੰ ਲੱਗਾ ਪਤਾ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
NEXT STORY