ਜੀਰਾ (ਸਤੀਸ਼)- ਪੰਜਾਬ ਵਿਚ ਵੱਡਾ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੀਰਾ-ਨੈਸ਼ਨਲ ਹਾਈਵੇਅ ਨੰਬਰ-54 ਅੰਮ੍ਰਿਤਸਰ ਰੋਡ 'ਤੇ ਸਥਿਤ ਪਿੰਡ ਮਲਸੀਆਂ ਨੇੜੇ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇਕ ਕਰੇਟਾ ਕਾਰ ਦੀ ਇਕ ਕੈਂਟਰ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਰੇਟਾ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਦੌਰਾਨ ਇਕ 10 ਸਾਲ ਦੀ ਬੱਚੀ, ਇਕ ਔਰਤ ਅਤੇ ਇਕ ਵਿਅਕਤੀ ਸਮੇਤ ਤਿੰਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ...
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਜੀਰਾ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਲਸੀਆਂ ਨੇੜੇ ਇਕ ਕਰੈਟਾ ਕਾਰ ਅਤੇ ਕੈਂਟਰ ਦਰਮਿਆਨ ਜ਼ਬਰਦਸਤ ਟੱਕਰ ਹੋਈ ਹੈ, ਜਿਸ ਮਗਰੋਂ ਉਹ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਉਨ੍ਹਾਂ ਵੱਲੋਂ ਹਸਪਤਾਲ ਵਿਖੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਇਕ 10 ਸਾਲ ਦੀ ਬੱਚੀ ਸਮੇਤ ਤਿੰਨ ਦੀ ਮੌਤ ਹੋਈ ਹੈ।


ਇਹ ਵੀ ਪੜ੍ਹੋ: ਜਲੰਧਰ 'ਚ ਬੋਲੇ CM ਮਾਨ, ਪਾਣੀ ਸਾਡੀ ਲਾਈਫਲਾਈਨ, ਅਸੀਂ ਪਾਣੀ ਵੀ ਬਚਾਵਾਂਗੇ ਤੇ ਪੰਜਾਬ ਦੀ ਜਵਾਨੀ ਵੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ ਨੇ ਬਣਾ ਲਈ ਵੀਡੀਓ
NEXT STORY