ਜਲੰਧਰ (ਸੋਨੂੰ)- ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਕਰਨ ਵਾਲੇ 19 ਸਾਲਾ ਅੱਤਵਾਦੀ ਸੈਦੁਲ ਅਮੀਨ ਨੂੰ ਫੰਡਿੰਗ ਦੇ ਦੋਸ਼ ਵਿੱਚ ਪੁਲਸ ਹਰਿਆਣਾ ਤੋਂ ਅਭਿਜੋਤ ਜਾਗੜਾ ਨਿਵਾਸੀ ਸ਼ਾਸਤਰੀ ਮਾਰਕੀਟ ਕੁਰੂਕਸ਼ੇਤਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ। ਸੈਦੂਲ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ। ਅਭਿਜੋਤ ਲਾਰੈਂਸ ਦੇ ਕਰੀਬੀ ਸਾਥੀ ਕਾਕਾ ਰਾਣਾ ਦਾ ਕਰੀਬੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਡਿਫ਼ਾਲਟਰਾਂ 'ਤੇ ਵੱਡਾ ਐਕਸ਼ਨ, ਖੜ੍ਹੀ ਹੋਈ ਨਵੀਂ ਮੁਸੀਬਤ!
ਪੁੱਛਗਿੱਛ ਦੌਰਾਨ ਹੋਇਆ ਖ਼ੁਲਾਸਾ
ਪੁੱਛਗਿੱਛ ਦੌਰਾਨ ਅਭਿਜੋਤ ਨੇ ਸਵੀਕਾਰ ਕੀਤਾ ਕਿ ਕਾਕਾ ਰਾਣਾ ਨੇ ਉਸ ਨੂੰ 70 ਹਜ਼ਾਰ ਰੁਪਏ ਭੇਜੇ ਸਨ। ਇਸ ਤੋਂ ਬਾਅਦ ਜੋ ਨੰਬਰ ਦਿੱਤੇ ਜਾਂਦੇ ਸਨ, ਉਹ ਰਕਮ ਉਥੇ ਟਰਾਂਸਫ਼ਰ ਕਰ ਦਿੰਦੇ ਸਨ। ਉਸ ਨੂੰ ਨਹੀਂ ਪਤਾ ਸੀ ਕਿ ਜਿਸ ਵਿਅਕਤੀ ਨੂੰ ਉਸ ਨੇ 3500 ਰੁਪਏ ਭੇਜੇ ਸਨ, ਉਹ ਗ੍ਰਨੇਡ ਹਮਲਾ ਕਰਨ ਵਾਲਾ ਹੈ। ਦੂਜੇ ਪਾਸੇ ਏਜੰਸੀਆਂ ਅੱਤਵਾਦੀ ਸੈਦੁਲ ਤੋਂ ਪੁੱਛਗਿੱਛ ਕਰ ਰਹੀਆਂ ਹਨ। ਅੱਤਵਾਦੀ ਨੂੰ ਸੋਮਵਾਰ ਨੂੰ ਉਸ ਦੇ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਨਰੋਜੰਨ ਕਾਲੀਆ ਦੇ ਘਰ 'ਤੇ ਸੁੱਟੇ ਗਏ ਹੈਂਡ ਗ੍ਰਨੇਡ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪੁਲਸ ਨੇ ਮਾਮਲਾ ਟ੍ਰੇਸ ਕਰਕੇ ਈ-ਰਿਕਸ਼ਾ ਚਾਲਕ ਸੁਨੀਲ ਕਾਕਾ ਅਤੇ ਉਸ ਦੇ ਮਾਸੀ ਦੇ ਮੁੰਡੇ ਹੈਰੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: 'ਪੰਜਾਬ 'ਚ ਇਹ ਸਭ ਨਹੀਂ ਚੱਲੇਗਾ...', ਕਸ਼ਮੀਰੀ ਵਿਦਿਆਰਥੀਆਂ ਦੇ ਹੱਕ 'ਚ ਨਿੱਤਰੇ ਪੰਜਾਬੀ
ਅੱਤਵਾਦੀ ਨੇ ਹੈਰੀ ਦੇ ਖਾਤੇ ਵਿੱਚ 3500 ਰੁਪਏ ਮੰਗਵਾਏ ਨ। ਜਾਂਚ ਦੌਰਾਨ ਤਾਰ ਅਭਿਜੋਤ ਨਾਲ ਜੁੜੇ ਸਨ। 10 ਅਪ੍ਰੈਲ ਦੀ ਰਾਤ ਨੂੰ ਕੁਰੂਕਸ਼ੇਤਰ ਪੁਲਸ ਨੇ ਅਭਿਜੋਤ ਅਤੇ ਉਸ ਦੇ ਦੋਸਤ ਸੋਨੂੰ ਨੂੰ ਇਕ ਮੁਕਾਬਲੇ ਦੌਰਾਨ ਫੜ ਲਿਆ। ਦੋਵਾਂ ਦੀ ਲੱਤ ਵਿੱਚ ਗੋਲ਼ੀ ਲੱਗੀ ਸੀ। 12 ਅਪ੍ਰੈਲ ਨੂੰ ਪੁਲਸ ਨੇ ਨਵੀਂ ਦਿੱਲੀ ਦੇ ਜਸੋਲਾ ਤੋਂ 19 ਸਾਲਾ ਸੈਦੁਲ ਅਮੀਨ ਨੂੰ ਫੜ ਲਿਆ। ਉਸ ਨੇ ਖ਼ੁਲਾਸਾ ਕੀਤਾ ਕਿ ਲਗਭਗ 4 ਮਹੀਨੇ ਪਹਿਲਾਂ ਉਸ ਦੀ ਦੋਸਤੀ ਜ਼ੀਸ਼ਾਨ ਅਖਤਰ ਨਾਲ ਇੰਸਟਾਗ੍ਰਾਮ 'ਤੇ ਹੋਈ ਸੀ, ਜੋਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਫਰਾਰ ਹੈ। ਜ਼ੀਸ਼ਾਨ ਉਸ ਨੂੰ ਗ੍ਰਨੇਡ ਸੁੱਟਣ ਦੀਆਂ ਵੀਡੀਓ ਭੇਜਦਾ ਸੀ। ਉਸ ਨੇ ਉਸ ਤੋਂ ਸਿਖਲਾਈ ਲਈ। ਉਸ ਨੂੰ ਗ੍ਰਨੇਡ ਸੁੱਟਣ ਲਈ 50 ਹਜ਼ਾਰ ਐਡਵਾਂਸ ਵਿਚ ਮਿਲੇ ਸਨ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡਰੈੱਸ ਕੋਡ ਹੋਇਆ ਲਾਜ਼ਮੀ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਫੇਰਬਦਲ: 1 IPS ਤੇ 2 PPS ਅਧਿਕਾਰੀਆਂ ਦਾ ਤਬਾਦਲਾ
NEXT STORY