ਮਲੋਟ (ਜੁਨੇਜਾ): ਜਨਤਕ ਥਾਵਾਂ ਤੇ ਵਿਚਰਨ ਕਰਕੇ ਸਿਆਸੀ ਆਗੂਆਂ ਦੇ ਨਾਲ-ਨਾਲ ਪੁਲਸ ਅਧਿਕਾਰੀ ਵੀ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ। ਅੱਜ ਮਲੋਟ ਸਿਟੀ ਦੇ ਮੁੱਖ ਅਫ਼ਸਰ ਅਤੇ ਇਕ ਏ.ਐੱਸ.ਆਈ ਦੀ ਕੋਰੋਨਾ ਸਬੰਧੀ ਸਕਾਰਆਤਮਕ ਰਿਪੋਰਟ ਆਈ ਹੈ। ਜਾਣਕਾਰੀ ਮੁਤਾਬਕ ਸਿਟੀ ਮਲੋਟ ਦੇ ਐੱਸ.ਐੱਚ.ਓ. ਕਰਨਦੀਪ ਸਿੰਘ ਸੰਧੂ ਅਤੇ ਇਕ ਏ.ਐੱਸ.ਆਈ. ਬਲਜਿੰਦਰ ਦੀ ਕੋਰੋਨਾ ਸਬੰਧੀ ਸਕਾਰਆਤਮਕ ਰਿਪੋਰਟ ਆਈ ਹੈ, ਜਿਸ ਦੇ ਪਿੱਛੋਂ ਦੋਨਾਂ ਨੂੰ ਮੁੱਢਲੇ ਚੈੱਕਅਪ ਲਈ ਜ਼ਿਲ੍ਹਾ ਕੋਵਿਡ ਕੇਂਦਰ ਥੇਹੜੀ ਵਿਖੇ ਲਿਜਾਇਆ ਗਿਆ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ
ਦੋਵਾਂ ਪੁਲਸ ਅਧਿਕਾਰੀਆਂ ਨੂੰ ਪਿਛਲੇ ਦੋ ਦਿਨਾਂ ਤੋਂ ਹਲਕਾ ਬੁਖ਼ਾਰ ਸੀ। ਇਸ ਤੋਂ ਬਾਅਦ ਦੋਵਾਂ ਨੇ ਸਿਵਲ ਹਸਪਤਾਲ ਵਿਚ ਐਂਟੀ ਜਨ ਟੈਸਟ ਕਰਾਇਆ ਅਤੇ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਚੈਕਅਪ ਲਈ ਜ਼ਿਲ੍ਹਾ ਕੋਰੋਨਾ ਹਸਪਤਾਲ ਭੇਜਿਆ ਗਿਆ।ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਕੋਰੋਨਾ ਹਸਪਤਾਲ ਦੇ ਇੰਚਾਰਜ ਡਾ.ਸੁਨੀਲ ਬਾਂਸਲ ਨੇ ਦੱਸਿਆ ਕਿ ਚੈਕਅਪ ਤੋਂ ਬਾਅਦ ਇਨ੍ਹਾਂ ਨੂੰ ਹੋਮ ਐਸੋਲੇਸ਼ਨ ਵਾਸਤੇ ਭੇਜ ਦਿੱਤਾ ਗਿਆ ਹੈ।ਇਸ ਤੋਂ ਬਾਅਦ ਦੋਵਾਂ ਨੂੰ ਐੱਸ.ਐੱਚ.ਓ. ਦੇ ਪਿੰਡ ਮਲੋਟ ਦੇ ਸਦਰ ਥਾਣੇ 'ਚ ਬਣੇ ਕਵਾਟਰ ਵਿਚ ਅਗਲੇ 14 ਦਿਨਾਂ ਲਈ ਐਸੋਲੇਟ ਕਰ ਦਿੱਤਾ। ਦੋਵਾਂ ਅਧਿਕਾਰੀਆਂ ਦੇ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਸਿਟੀ ਮਲੋਟ ਥਾਣੇ 'ਚ ਇਨ੍ਹਾਂ ਦੇ ਸੰਪਰਕ 'ਚ ਆਏ ਸਟਾਫ਼ ਮੈਂਬਰਾਂ ਦਾ ਟੈਸਟ ਵੀ ਕੀਤਾ ਜਾਵੇਗਾ ਹਾਲਾਂਕਿ ਇਸ ਦੀ ਪੁਸ਼ਟੀ ਲਈ ਐੱਸ.ਐੱਮ.ਓ. ਮਲੋਟ ਗੁਰਚਰਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਐਤਵਾਰ ਹੋਣ ਕਰਕੇ ਫੋਨ ਨਹੀਂ ਚੁੱਕਿਆ। ਉਧਰ ਸਿਟੀ ਮਲੋਟ ਥਾਣੇ 'ਚ ਆਉਣ ਜਾਣ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ ਅਤੇ ਹਰ ਅੰਦਰ ਜਾਣ ਵਾਲੇ ਵਿਅਕਤੀ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੋਗਾ 'ਚ ਅੱਜ ਫਿਰ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ
ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦੇ ਡਰਾਇਵਰ ਦੀ ਰਿਪੋਰਟ ਵੀ ਆਈ ਪਾਜ਼ੇਟਿਵ: ਡਾ ਸੁਨੀਲ ਬਾਂਸਲ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਦੇ ਡਰਾਇਵਰ ਦੀ ਕੋਰੋਨਾ ਦੀ ਪਾਜ਼ੇਟਿਵ ਰਿਪੋਰਟ ਆਈ ਹੈ ਜਿਸ ਨੂੰ ਕੋਰੋਨਾ ਹਸਪਤਾਲ ਵਿਖੇ ਚੈੱਕਅਪ ਲਈ ਲਿਜਾਇਆ ਜਾ ਰਿਹਾ ਹੈ। ਨਵੇਂ ਥਾਣਾ ਮੁਖੀ ਨੇ ਸੰਭਾਲਿਆ ਚਾਰਜ- ਐੱਸ.ਐੱਚ.ਓ ਸਿਟੀ ਕਰਨਦੀਪ ਸਿੰਘ ਦੀ ਕੋਰੋਨਾ ਸਬੰਧੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਹੋਮ ਐਸੋਲੇਸ਼ਨ ਵਿਚ ਭੇਜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਸ੍ਰੀਮਤੀ ਡੀ.ਸੂਡਰਵਿਲੀ ਨੇ ਇੰਸਪੈਕਟਰ ਵਿਸ਼ਨ ਲਾਲ ਨੂੰ ਮਲੋਟ ਦੇ ਨਵੇਂ ਐੱਸ.ਐੱਚ.ਓ. ਵਜੋਂ ਤਾਇਨਾਤ ਕਰ ਦਿੱਤਾ ਹੈ। ਇੰਸਪੈਕਟਰ ਵਿਸ਼ਨ ਲਾਲ ਨੇ ਆਪਣਾ ਕਾਰਜਭਾਰ ਸੰਭਾਲਦਿਆਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਕਰਨ।
ਭਗਵਾਨ ਵਾਲਮੀਕਿ ਮੰਦਰ 'ਤੇ ਚੋਰਾਂ ਨੇ ਬੋਲਿਆ ਧਾਵਾ, ਕੀਤੀ ਬੇਅਦਬੀ
NEXT STORY