ਤਲਵੰਡੀ ਭਾਈ (ਪਾਲ) : ਮਾਲਵੇ ਦੇ ਕਿਸਾਨਾਂ ਨੂੰ ਅੱਜਕਲ ਇਕ ਨਵੀਂ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਕਿਸਾਨਾਂ ’ਤੇ ਆਈ ਇਹ ਆਫਤ ਕੁਦਰਤੀ ਨਹੀਂ ਸਗੋਂ ਘੱਟ ਲਾਗਤ ਨਾਲ ਵੱਧ ਤੋਂ ਵੱਧ ਕਮਾਈ ਕਰਨ ਦੀ ਕੁਝ ਮੱਛੀ ਪਾਲਕਾਂ ਦੀ ਕੋਈ ਲਾਲਸਾ ਦਾ ਨਤੀਜਾ ਹੈ, ਪਿੰਡਾਂ ਦੇ ਪੰਚਾਇਤੀ ਛੱਪੜਾਂ ’ਚ ਛੱਡੀ ਪਾਬੰਦੀਸ਼ੁਦਾ ਮੰਗੂਰ ਕਿਸਮ ਦੀ ਮੱਛੀ ਕਿਸਾਨਾਂ ਦੇ ਪਸ਼ੂ ਧਨ ਨੂੰ ਬਰਬਾਦ ਕਰ ਰਹੀ ਹੈ। ਮੀਡੀਆ ’ਚ ਇਹ ਮਸਲਾ ਉੱਠਣ ਕਾਰਨ ਬੇਸ਼ੱਕ ਮੱਛੀ ਪਾਲਣ ਵਿਭਾਗ ਜਾਂ ਸਰਕਾਰ ਇਸ ਗੰਭੀਰ ਸਮੱਸਿਆ ਵੱਲ ਹੁਣ ਕੁਝ ਧਿਆਨ ਦੇ ਰਹੀ ਹੈ। ਇਸ ਮਾਸਾਹਾਰੀ ਮੱਛੀ ਦੇ ਕੱਟਣ ਨਾਲ ਸੈਂਕੜੇ ਦੁਧਾਰੂ ਪਸ਼ੂਆਂ ਦੇ ਜ਼ਖਮੀਂ ਹੋਣ ਅਤੇ ਕਈ ਕੱਟੜੂਆਂ, ਵੱਛੜੂਆਂ ਦੇ ਮਰਨ ਦੀ ਸੂਚਨਾ ਵੀ ਹੈ। ਮੱਛੀ ਪਾਲਕਾਂ ਵੱਲੋਂ ਪਾਬੰਦੀਸ਼ੁਦਾ ਇਹ ਮੱਛੀ ਇਸ ਕਰਕੇ ਪਾਲੀ ਜਾ ਰਹੀ ਹੈ, ਕਿਉਂਕਿ ਇਹ ਬਹੁਤ ਘੱਟ ਸਮੇਂ ’ਚ ਵੱਧ ਖਾਣਯੋਗ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਜਲੰਧਰ 'ਚ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ, ਦੇਖੋ ਤਸਵੀਰਾਂ
ਇਸ ਕਿਸਮ ਦੀ ਮੱਛੀ ਪਾਲਣ ਲਈ ਕੋਈ ਵਿਸ਼ੇਸ਼ ਮਿਹਨਤ ਵੀ ਨਹੀਂ ਕਰਨੀ ਪੈਂਦੀ। ਜਿਸ ਕਾਰਨ ਲਾਲਚ ਵੱਸ ਮੱਛੀ ਪਾਲਕਾਂ ਵੱਲੋਂ ਸਰਕਾਰੀ ਹਦਾਇਤਾਂ ਦਾ ਉਲੰਘਣ ਕਰ ਕੇ ਮੰਗੂਰ ਕਿਸਮ ਦੀ ਮੱਛੀ ਦੀ ਕਾਸ਼ਤ ਗੁਪਤ ਤੌਰ ’ਤੇ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ 60 ਫੀਸਦੀ ਦੇ ਕਰੀਬ ਇਸ ਕਿਸਮ ਦੀ ਮੱਛੀ ਦੀ ਗੈਰ ਕਾਨੂੰਨੀ ਤੌਰ ’ਤੇ ਕਾਸ਼ਤ ਹੋ ਰਹੀ ਹੈ, ਜਿਸ ਲਈ ਵਿਭਾਗੀ ਅਧਿਕਾਰੀ ਅਤੇ ਪੰਚਾਇਤਾਂ ਸਿੱਧੀਆਂ ਜ਼ਿੰਮੇਵਾਰ ਹਨ। ਜਾਣਕਾਰੀ ਅਨੁਸਾਰ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਕਰੀਬ ਸੈਂਕੜੇ ਏਕੜ ’ਚ ਮੱਛੀ ਫਾਰਮ ਬਣਾਏ ਗਏ ਹਨ, ਜਿਥੇ ਆਮ ਤੌਰ ’ਤੇ ਕਤਲਾ, ਰਹੂ, ਮਿਗਖ, ਗਗਸਕਾਰਪ, ਕੋਮਲਕਾਰਪ, ਬਿੱਗਹੈਡ ਕਿਸਮਾਂ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ ਪਰ ਕੁਝ ਮੱਛੀ ਪਾਲਕਾਂ ਵੱਲੋਂ ਵੱਧ ਮੁਨਾਫਾ ਕਮਾਉਣ ਦੀ ਲਾਲਸਾ ਨਾਲ ਇਹ ਗੈਰ ਮਾਨਤਾ ਪ੍ਰਾਪਤ ਮਾਸਾਹਾਰੀ ਥਾਈਂ ਮੰਗੂਰ ਮੱਛੀ ਦਾ ਬੀਜ਼ ਛੱਪੜਾਂ ’ਚ ਪਾ ਲਿਆ ਹੈ।
ਇਹ ਵੀ ਪੜ੍ਹੋ : ਪੀ. ਐੱਸ. ਈ. ਬੀ. ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਛੱਪੜਾਂ ’ਚ ਪਲ ਰਹੀ ਇਹ ਮਾਸਾਹਾਰੀ ਮੱਛੀ ਪਾਣੀ ਪਿਆਉਣ ਅਤੇ ਨਹਾਉਣ ਲਈ ਲਿਆਂਦੇ ਪਸ਼ੂਆਂ ਨੂੰ ਦੰਦਾਂ ਨਾਲ ਕੱਟ ਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੰਦੀ ਹੈ। ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੱਛੀ ਪਾਲਣ ਵਿਭਾਗ ਨੂੰ ਪੱਤਰ ਭੇਜ ਕੇ ਇਸ ਮੰਗੂਰ ਮੱਛੀ ਦੀ ਕਾਸ਼ਤ ਮੁਕੰਮਲ ਤੌਰ ’ਤੇ ਖ਼ਤਮ ਕਰਨ ਲਈ ਕਿਹਾ ਹੈ ਪਰ ਇਨ੍ਹਾਂ ਆਦੇਸ਼ਾਂ 'ਤੇ ਬਹੁਤਾ ਅਮਲ ਹੋਇਆ ਵਿਖਾਈ ਨਹੀਂ ਦਿੱਤਾ। ਵਿਸ਼ੇਸ਼ ਗੱਲ ਇਹ ਹੈ ਕਿ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਪੰਚਾਇਤੀ ਛੱਪੜਾਂ ਅਤੇ ਮੱਛੀ ਪਾਲਕਾਂ ਦੇ ਨਿੱਜੀ ਫਾਰਮਾਂ ’ਚ ਵੱਡੀ ਇਸ ਗੈਰ ਮਨਜ਼ੂਰਸ਼ੁਦਾ ਮੱਛੀ ਤੋਂ ਭਲੀਭਾਂਤ ਜਾਣੂ ਹਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਵਿਭਾਗੀ ਅਧਿਕਾਰੀ ਨੇ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਉਠਾਏ। ਇਸ ਸਮੱਸਿਆ ਦੀ ਜਾਂਚ ਦਾ ਕੰਮ ਅਧਿਕਾਰੀ ਦੀ ਜੁਬਾਨੀ ਜਾਂ ਫਿਰ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਇਸ ਨਾਲ ਇਹ ਸਮੱਸਿਆ ਹੱਲ ਹੋਣ ਦੀ ਬਜਾਏ ਸਗੋਂ ਹੋਰ ਵੱਧ ਰਹੀ ਹੈ। ਜਿਸ ਕਾਰਨ ਕਿਸਾਨਾਂ ਦੇ ਕੀਮਤੀ ਦੁਧਾਰੂ ਪਸ਼ੂਆਂ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਰਹੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਹੋ ਗਿਆ ਨਵਾਂ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਦਿਨ ਚੜ੍ਹਦੇ ਹੀ NIA ਦੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ
NEXT STORY