ਮੂਨਕ (ਰਾਂਝਾ, ਸੈਣੀ) – ਮੂਨਕ ਪੁਲਸ ਨੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਫਡ਼ਨ ਦਾ ਦਾਅਵਾ ਕੀਤਾ ਹੈ । ਮੂਨਕ ਥਾਣੇ ਦੇ ਐੱਸ. ਐੱਚ. ਓ. ਥਾਣੇਦਾਰ ਸਤਗੁਰ ਸਿੰਘ ਨੇ ਪੁਲਸ ਪਾਰਟੀ ਸਣੇ ਘੱਗਰ ਦੇ ਪੁਲ ਬਾਹੱਦ ਮੂਨਕ ਵਿਖੇ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਭੁਟਾਲ ਖੁਰਦ ਥਾਣਾ ਮੂਨਕ ਤੋਂ ਨਸ਼ੇ ਵਾਲੀਅਾਂ 2000 ਗੋਲੀਅਾਂ (ਮਾਰਕਾ ਐਲਪਰੈਕਸ ਅਤੇ ਕੈਲਬੀਡੋਲ) ਅਤੇ 100 ਟੀਕੇ ਬਰਾਮਦ ਕੀਤੇ। ਮੁਲਜ਼ਮ ਖਿਲਾਫ ਮੂਨਕ ਪੁਲਸ ਨੇ ਪਰਚਾ ਦਰਜ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਟੋਹਾਣਾ ਦੇ ਇਕ ਹਸਪਤਾਲ ਵਿਚ ਆਪ੍ਰੇਸ਼ਨ ਥੀਏਟਰ ਟੈਕਨੀਸ਼ੀਅਨ ਵਜੋਂ ਨੌਕਰੀ ਕਰਦਾ ਸੀ, ਜਿਸ ਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
173 ਬੋਤਲਾਂ ਸ਼ਰਾਬ ਸਣੇ 2 ਅੜਿੱਕੇ, 1 ਫਰਾਰ
NEXT STORY