ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੂੰ ਉਸ ਸਮੇਂ ਇੱਕ ਵੱਡੀ ਕਾਮਯਾਬੀ, ਮਿਲੀ ਜਦੋਂ ਇੱਕ ਵਿਅਕਤੀ ਨੂੰ ਇੱਕ ਕਿੱਲੋ ਅਫ਼ੀਮ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ। ਜ਼ੀਰਕਪੁਰ ਡੀ. ਐੱਸ. ਪੀ. ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਾ ਵਿਰੋਧੀ ਚਲਾਈ ਮੁਹਿੰਮ ਤਹਿਤ ਖੇਤਰ ਦੀਆਂ ਪੁਲਸ ਟੀਮਾ ਬਣਾ ਕੇ ਵੱਖ-ਵੱਖ ਥਾਵਾਂ ਨਾਕਾਬੰਦੀ ਕੀਤੀ ਹੋਈ ਹੈ, ਜਿਸ ਤਹਿਤ ਥਾਣਾ ਜ਼ੀਰਕਪੁਰ ਦੀ ਪੁਲਸ ਟੀਮ ਵੱਲੋਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਸੀ।
ਇਸ ਲੜੀ ਤਹਿਤ ਜ਼ੀਰਕਪੁਰ ਪੁਲਸ ਟੀਮ ਨੇ ਪਾਮ ਰਿਜ਼ਾਰਟ ਦੇ ਨਜ਼ਦੀਕ ਨਾਕਾ ਬੰਦੀ ਕੀਤੀ ਹੋਈ ਸੀ, ਇੱਥੇ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ ਤਾਂ ਪੁਲਸ ਨੂੰ ਇੱਕ ਸ਼ੱਕੀ ਹਾਲਤ 'ਚ ਬੰਦਾ ਆਉਂਦਾ ਦਿਖਾਈ ਦਿੱਤਾ। ਜਦ ਉਸਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸਦੇ ਝੋਲੇ ਵਿਚੋ ਇੱਕ ਕਿੱਲੋ ਅਫ਼ੀਮ ਬਰਾਮਦ ਹੋਈ। ਇਸ ਸਬੰਧਿਤ ਵਿਅਕਤੀ ਦੀ ਪਛਾਣ ਰਾਜ ਕੁਮਾਰ ਵਾਸੀ ਬਿਹਾਰੀ ਲਾਲ ਪੂਰੀ ਯੂ. ਪੀ. ਬਰੇਲੀ ਵਜੋਂ ਹੋਈ, ਜਿਸ ਨੂੰ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਭਿਆਨਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ 3 ਲੋਕਾਂ ਦੀ ਮੌਤ, ਪੂਰੇ ਪਿੰਡ 'ਚ ਛਾਇਆ ਸੋਗ
NEXT STORY