ਚੰਡੀਗੜ੍ਹ (ਸੁਸ਼ੀਲ) : ਬਾਈਕ ’ਤੇ ਜਾਅਲੀ ਨੰਬਰ ਲਾ ਕੇ ਘੁੰਮ ਰਹੇ ਸ਼ਾਤਰ ਨੂੰ ਆਪ੍ਰੇਸ਼ਨ ਸੈੱਲ ਨੇ ਸੈਕਟਰ 26 ’ਚ ਨਾਕਾ ਲਾ ਕੇ ਕਾਬੂ ਕੀਤਾ। ਉਸ ਦੀ ਪਛਾਣ ਮੋਹਾਲੀ ਵਾਸੀ ਅਜੇ ਕੁਮਾਰ ਗੁਪਤਾ ਵਜੋਂ ਹੋਈ ਹੈ। ਮੁਲਜ਼ਮ ਨੇ ਸੈਕਟਰ-26 ਥਾਣਾ ਖੇਤਰ ਤੋਂ ਬਾਈਕ ਚੋਰੀ ਕੀਤੀ ਸੀ।
ਕ੍ਰਾਈਮ ਬ੍ਰਾਂਚ ਦੀ ਟੀਮ ਗਸ਼ਤ ਕਰ ਰਹੀ ਸੀ, ਜਦੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੂੰ ਰੋਕ ਕੇ ਕਾਗਜ਼ਾਤ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗਾ। ਸ਼ੱਕ ਹੋਣ ’ਤੇ ਬਾਈਕ ਦਾ ਨੰਬਰ ਚੈੱਕ ਕੀਤਾ ਤਾਂ ਉਹ ਫਰਜ਼ੀ ਨਿਕਲਿਆ।
ਕਾਰ ਤੇ ਟ੍ਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ, 2 ਸਕੇ ਭਰਾ ਗੰਭੀਰ ਰੂਪ ਜ਼ਖਮੀਂ
NEXT STORY