ਲੁਧਿਆਣਾ (ਰਾਮ) : ਚਾਹ-ਪਰੌਂਠਾ ਵੇਚਣ ਦੀ ਆੜ 'ਚ ਭੁੱਕੀ ਦੀ ਕਥਿਤ ਸਪਲਾਈ ਕਰਨ ਵਾਲੇ ਇਕ ਨਸ਼ਾ ਤਸਕਰ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣੇਦਾਰ ਧਨਵੰਤ ਸਿੰਘ ਦੀ ਪੁਲਸ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਟਰਾਂਸਪੋਰਟ ਨਗਰ ਦੀ ਗਲੀ ਨੰਬਰ-2, ਸੈਣੀ ਕਾਲੋਨੀ, ਮੋਤੀ ਨਗਰ 'ਚ ਚਾਹ-ਪਰੌਂਠੇ ਵੇਚਣ ਦੀ ਆੜ 'ਚ ਇਕ ਵਿਅਕਤੀ ਭੁੱਕੀ, ਚੂਰਾ-ਪੋਸਤ ਦੀ ਸਪਲਾਈ ਕਰਦਾ ਹੈ, ਜੋ ਕਿ ਹੁਣ ਵੀ ਪਲਾਸਟਿਕ ਦੇ ਥੈਲੇ 'ਚ ਭੁੱਕੀ ਚੂਰਾ-ਪੋਸਤ ਲੈ ਕੇ ਜਾ ਰਿਹਾ ਹੈ, ਜਿਸ 'ਤੇ ਪੁਲਸ ਨੇ ਤੁਰੰਤ ਨਾਕਾਬੰਦੀ ਕਰਦੇ ਹੋਏ ਟਰਾਂਸਪੋਰਟ ਨਗਰ ਕੱਟ, ਦਿੱਲੀ ਰੋਡ, ਲੁਧਿਆਣਾ ਵਿਖੇ ਕਾਬੂ ਕਰਕੇ ਵਿਅਕਤੀ ਕੋਲੋਂ 4 ਕਿੱਲੋ ਭੁੱਕੀ ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਰਘੂਰਾਜ ਪੁੱਤਰ ਜਗਰਾਮ ਵਾਸੀ ਸੈਣੀ ਕਾਲੋਨੀ, ਮੋਤੀ ਨਗਰ, ਲੁਧਿਆਣਾ ਵਜੋਂ ਹੋਈ ਹੈ। ਥਾਣਾ ਪੁਲਸ ਨੇ ਰਘੂਰਾਜ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਔਜਲਾ ਨੇ ਚੁੱਕਿਆ ਪਾਕਿ ਨਾਲ ਵਪਾਰ ਦਾ ਮੁੱਦਾ, ਹੋਰ ਮੁੱਖ ਮੁੱਦੇ ਵੀ ਉਠਾਏ (ਵੀਡੀਓ)
NEXT STORY