ਸੰਗਰੂਰ (ਸਿੰਗਲਾ) : ਸੰਗਰੂਰ ਵਿਖੇ ਸਰਕਾਰੀ ਆਈ. ਟੀ. ਆਈ. ’ਚ ਪੀਅਨ ਦੀ ਨੌਕਰੀ ਕਰਦੇ ਇਕ ਵਿਅਕਤੀ ਵੱਲੋਂ ਆਪਣੀ ਹੀ ਧੀ ਦੇ ਸਹੁਰਾ ਪਰਿਵਾਰ ਵੱਲੋਂ ਕੀਤੀ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਮ੍ਰਿਤਕ ਰਵਿੰਦਰਪਾਲ ਕੁਮਾਰ ਵਾਸੀ ਕਟਿਆਰਾ ਮੁਹੱਲਾ ਨਾਭਾ ਗੇਟ ਸੰਗਰੂਰ ਦੀ ਸਪੁੱਤਰੀ ਖ਼ੁਸ਼ਬੂ ਪਤਨੀ ਅੰਕੁਸ਼ ਬੱਤਰਾ ਪੁੱਤਰ ਅਮਰਜੀਤ ਬੱਤਰਾ ਵਾਸੀ ਤ੍ਰਿਪੜੀ ਟਾਊਨ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਵਿਆਹ ਸਾਲ 2021 ਨੂੰ ਅੰਕੁਸ਼ ਬੱਤਰਾ ਪੁੱਤਰ ਅਮਰਜੀਤ ਬੱਤਰਾ ਵਾਸੀ ਪਟਿਆਲਾ ਨਾਲ ਹੋਇਆ ਸੀ। ਵਿਆਹ ਤੋਂ ਕਰੀਬ ਇਕ ਮਹੀਨੇ ਬਾਅਦ ਹੀ ਉਸ ਨਾਲ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਲੜਾਈ-ਝਗੜਾ ਕਰਨ ਲੱਗ ਗਿਆ ਕਿ ਉਹ ਦਾਜ ਘੱਟ ਲੈ ਕੇ ਆਈ। ਖੁਸ਼ਬੂ ਨੇ ਦੱਸਿਆ ਕਿ ਉਸ ਪਾਸੋਂ ਪੰਜ ਲੱਖ ਰੁਪਏ ਵੀ ਮੰਗੇ ਗਏ ਸਨ ਪਰ ਉਸ ਨੇ ਦੱਸਿਆ ਕਿ ਉਸਦੇ ਪਿਤਾ ਰਵਿੰਦਰਪਾਲ ਇੰਨੇ ਪੈਸੇ ਦੇਣ ਦੀ ਸਮਰੱਥਾ ਨਹੀਂ ਰੱਖਦੇ ਇਸੇ ਕਲੇਸ਼ ਦੀ ਵਜ੍ਹਾ ਕਾਰਨ ਉਹ ਆਪਣੇ ਪਿਤਾ ਰਵਿੰਦਰਪਾਲ ਕੁਮਾਰ ਪਾਸ ਸੰਗਰੂਰ ਆ ਕੇ ਰਹਿਣ ਲੱਗ ਗਈ ਸੀ।
ਇਹ ਵੀ ਪੜ੍ਹੋ : ਜੰਗ ਦਾ ਅਸਰ : ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਪੁੱਜੀ, 13 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ
ਖੁਸ਼ਬੂ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ 3 ਮਾਰਚ 2022 ਨੂੰ ਕਾਲੀ ਦੇਵੀ ਮਾਤਾ ਮੰਦਿਰ, ਪਟਿਆਲਾ ਗੇਟ ਸੰਗਰੂਰ ਵਿਖੇ ਗਈ ਸੀ, ਜਿੱਥੇ ਉਸ ਦਾ ਪਤੀ ਅੰਕੁਸ਼ ਬੱਤਰਾ, ਸਹੁਰਾ ਅਮਰਜੀਤ ਬੱਤਰਾ, ਮੋਹਿਤ ਕੁਮਾਰ ਅਤੇ ਭੂਸ਼ਣ ਕੁਮਾਰ ਉਰਫ਼ ਟਿੰਨੀ ਵਾਸੀਅਨ ਸੰਗਰੂਰ ਉਨ੍ਹਾਂ ਨੂੰ ਮਿਲੇ। ਸਹੁਰੇ ਨੇ ਉਸ ਦੇ ਪਿਤਾ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ। ਮੈਂ ਆਪਣਾ ਮੁੰਡਾ ਬਾਹਰ ਭੇਜਣਾ ਹੈ, ਜਿੱਥੋਂ ਮਰਜ਼ੀ ਹੱਲ ਕਰ ਕੇ ਸਾਨੂੰ ਦਿਓ ਆਪ ਮਰ ਚਾਹੇ ਜੀਅ, ਮੈਨੂੰ ਪੈਸੇ ਚਾਹੀਦੇ ਹਨ। ਖ਼ੁਸਭੂ ਨੇ ਦੱਸਿਆ ਕਿ ਮੇਰਾ ਸਹੁਰਾ ਮੇਰੇ ਪਿਤਾ ਨੂੰ ਕਹਿਣ ਲੱਗਾ ਨਹੀਂ ਤਾਂ ਮੇਰਾ ਪੁੱਤਰ ਅਤੇ ਆਪਣਾ ਜਵਾਈ ਆਪਣੇ ਘਰ ਹੀ ਰੱਖ। ਖੁਸ਼ਬੂ ਨੇ ਅੱਗੇ ਦੱਸਿਆ ਕਿ ਮੇਰੇ ਪਿਤਾ ਨੇ ਪਹਿਲਾਂ ਹੀ ਮੇਰੇ ਵਿਆਹ 'ਤੇ ਕਰੀਬ 12-13 ਲੱਖ ਰੁਪਏ ਲੋਨ ਲੈ ਕੇ ਲਗਾਇਆ ਹੋਇਆ ਸੀ, ਜੋ ਅਜੇ ਤਕ ਕਰਜ਼ਾ ਉਸਦੇ ਸਿਰ ’ਤੇ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, 'ਸਾਇਰਨ ਵੱਜਦੇ ਹੀ ਬੰਕਰ 'ਚ ਭੇਜ ਦਿੱਤਾ ਜਾਂਦਾ ਸੀ'
ਮੇਰੇ ਪਿਤਾ ਨੇ ਪੈਸੇ ਦੇਣ ਤੋਂ ਅਸਮਰੱਥਤਾ ਜਤਾਈ ਤਾਂ ਉਨ੍ਹਾਂ ਕਿਹਾ ਕਿ ਆਪਣੀ ਕੁੜੀ ਆਪਣੇ ਪਾਸ ਹੀ ਰੱਖ ਅਤੇ ਮੇਰੇ ਪਿਤਾ ਦੀ ਬੇਇੱਜ਼ਤੀ ਕੀਤੀ। ਖ਼ੁਸਬੂ ਵੱਲੋਂ ਲਿਖਵਾਏ ਬਿਆਨਾਂ ਵਿਚ ਦੱਸਿਆ ਗਿਆ ਕਿ ਮਿਤੀ 4 ਮਾਰਚ 2022 ਨੂੰ ਮੇਰੇ ਪਿਤਾ ਨੇ ਮੈਨੂੰ ਫੋਨ ਕਰ ਕੇ ਦੱਸਿਆ ਕਿ ਮੈਂ ਤੇਰੇ ਸਹੁਰਿਆਂ ਵੱਲੋਂ ਕੀਤੀ ਬੇਇੱਜ਼ਤੀ ਨਾ ਸਹਾਰਦਾ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਜ਼ਹਿਰੀਲੀ ਦਵਾਈ ਪੀ ਲਈ ਹੈ। ਇਸ ਤੋਂ ਬਾਅਦ ਪਿਤਾ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਹੋਲੀ 'ਤੇ ਕੈਦੀਆਂ ਦੀ ਮਿਹਨਤ ਲੋਕਾਂ ਦੇ ਚਿਹਰਿਆਂ 'ਤੇ ਲਗਾਵੇਗੀ ਰੰਗ
ਪਿਤਾ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਸੀ। ਇੱਥੇ ਇਲਾਜ ਦੌਰਾਨ ਪਿਤਾ ਦੀ ਮੌਤ ਹੋ ਗਈ। ਖੁਸ਼ਬੂ ਨੇ ਦੱਸਿਆ ਕਿ ਮੇਰੇ ਪਿਤਾ ਨੇ ਮੇਰੇ ਸਹੁਰੇ ਪਰਿਵਾਰ ਵੱਲੋਂ ਕੀਤੀ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਸੰਗਰੂਰ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਖ਼ੁਸ਼ਬੂ ਵੱਲੋਂ ਦਰਜ ਕਰਵਾਏ ਬਿਆਨਾਂ ਤਹਿਤ ਧਾਰਾ 306 ਅਧੀਨ ਖੁਸ਼ਬੂ ਦੇ ਪਤੀ ਅੰਕੁਸ਼ ਬੱਤਰਾ ਅਤੇ ਸਹੁਰਾ ਅਮਰਜੀਤ ਬੱਤਰਾ ਵਾਸੀ ਪਟਿਆਲਾ ਤੇ ਮੋਹਿਤ ਕੁਮਾਰ ਅਤੇ ਭੂਸ਼ਣ ਕੁਮਾਰ ਉਰਫ ਟਿੰਨੀ ਵਾਸੀਅਨ ਸੰਗਰੂਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ
NEXT STORY