ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਸੈਕਟਰ-38 ਨੇੜੇ ਸ਼ਾਹਪੁਰ ਕਾਲੋਨੀ ਨਾਲ ਲੱਗਦੇ ਜੰਗਲ 'ਚੋਂ ਮੰਗਲਵਾਰ ਨੂੰ ਇਕ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਜੰਗਲ-ਪਾਣੀ ਗਏ ਇਕ ਨੌਜਵਾਨ ਨੇ ਮ੍ਰਿਤਕ ਦੀ ਲਾਸ਼ ਦੇਖੀ ਤਾਂ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮਲੋਆ ਥਾਣਾ ਪ੍ਰਭਾਰੀ ਰਾਮ ਰਤਨ ਮੌਕੇ 'ਤੇ ਪੁੱਜੇ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਵਿਅਕਤੀ ਭੁਪਿੰਦਰ ਸਿੰਘ ਮੋਹਾਲੀ ਦੇ ਪਿੰਡ ਮਲਿਕਪੁਰ ਦਾ ਵਾਸੀ ਸੀ ਅਤੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੁਲਸ ਨੇ ਭੁਪਿੰਦਰ ਦੀ ਲਾਸ਼ ਨੂੰ ਸੈਕਟਰ-16 ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕਤਲ ਦੇ ਪਿੱਛੇ ਲੁੱਟ ਅਤੇ ਪੁਰਾਣੀ ਰੰਿਜਸ਼ ਮੰਨ ਰਹੀ ਹੈ। ਫਿਲਹਾਲ ਪੁਲਸ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ 'ਚ ਜੁੱਟੀ ਹੋਈ ਹੈ।
ਮਾਮਲਾ ਕੌਂਸਲਰ ਬੰਟੀ ਤੇ ਏ. ਐੱਸ. ਆਈ. ਰਵਿੰਦਰ 'ਚ ਹੋਏ ਵਿਵਾਦ ਦਾ, ਹੁਣ ਬੰਟੀ ਤੇ ਰਵਿੰਦਰ ਸਿੰਘ ਦੀ ਵਾਇਰਲ ਆਡੀਓ ਚਰਚਾ ਦਾ ਵਿਸ਼ਾ ਬਣੀ
NEXT STORY