ਮੁੱਲਾਂਪੁਰ ਦਾਖਾ, (ਕਾਲੀਆ)- ਸਥਾਨਕ ਰੇਲਵੇ ਲਾਈਨਾਂ ਦੇ ਨੇੜੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ। ਪਤਾ ਲਗਾ ਹੈ ਕਿ ਉਕਤ ਨੌਜਵਾਨ ਬੀਤੀ ਰਾਤ ਰੇਲਵੇ ਲਾਈਨਾਂ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਇਕ ਖੰਭੇ ’ਤੇ ਬੈਠਾ ਨਸ਼ਾ ਕਰ ਰਿਹਾ ਸੀ ਅਤੇ ਓਵਰਡੋਜ ਨਾਲ ਉਸੇ ਸਥਾਨ ’ਤੇ ਦਮ ਤੋੜ ਗਿਆ ਜਿਸ ਦਾ ਪਤਾ ਸਵੇਰੇ ਰਾਹ ਜਾਂਦੇ ਰਾਹਗੀਰਾਂ ਨੂੰ ਲੱਗਿਆ ਤਾਂ ਉਨ੍ਹਾਂ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ।
ਮੌਕੇ ’ਤੇ ਪੁੱਜੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਰੇਲਵੇ ਪੁਲਸ ਨਾਲ ਸਪੰਰਕ ਕਰਕੇ ਏ. ਐੱਸ.ਆਈ ਜੀਵਨ ਸਿੰਘ ਨੂੰ ਮੌਕੇ ’ਤੇ ਸੱਦਿਆ। ਮ੍ਰਿਤਕ ਦੀ ਪਹਿਚਾਣ ਚਰਨਜੀਤ ਸਿੰਘ ਉਰਫ ਭਿੰਦੀ (27) ਵੱਜੋਂ ਹੋਈ ਜੋ ਕਿ ਬੀਤੇ ਦਿਨ ਘਰੋਂ ਪੇਂਟ ਦਾ ਕੰਮ ਕਰਨ ਗਿਆ ਸੀ ਅਤੇ ਵਾਪਸ ਨਹੀ ਆਇਆ। ਸਵੇਰੇ ਉਸਦੀ ਲਾਸ਼ ਰਾਏਕੋਟ ਰੋਡ ਨੇੜੇ ਰੇਲਵੇ ਲਾਈਨਾਂ ਲਾਗੇ ਝਾੜੀਆਂ ਵਿਚੋਂ ਮਿਲੀ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਨਸ਼ੇ ਕਰਨ ਦਾ ਆਦੀ ਸੀ ਅਤੇ ਬੀਤੀ ਰਾਤ ਘਰ ਨਹੀ ਪਰਤਿਆ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾ ’ਤੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ।
ਬਜ਼ੁਰਗ ਦੀ ਹੱਤਿਆ ਕਰਨ ਵਾਲੇ 2 ਨੌਜਵਾਨ ਕਾਬੂ, ਤੀਜੇ ਦੀ ਭਾਲ ਜਾਰੀ
NEXT STORY