ਭੋਗਪੁਰ (ਰਾਜੇਸ਼ ਸੂਰੀ)- ਜਲੰਧਰ-ਜੰਮੂ ਹਾਈਵੇਅ 'ਤੇ ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਨੇੜਲੇ ਪਿੰਡ ਕਲੋਨੀ ਦੇ ਇਕ ਢਾਬੇ ਅੱਗੇ ਵਾਪਰੇ ਇਕ ਸੜਕ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਸੜਕ 'ਤੇ ਬਿਨਾਂ ਲਾਈਟ ਖੜ੍ਹੇ ਟਰੱਕ ਵਿਚ ਇਕ ਕਾਰ ਦੇ ਟਕਰਾਉਣ ਕਾਰਨ ਵਾਪਰਿਆ। ਘਟਨਾ ਵਾਲੀ ਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਮੇਸ਼ ਕੁਮਾਰ ਪੁੱਤਰ ਮੁਨਸ਼ੀ ਰਾਮ ਵਾਸੀ ਉਨ੍ਹਾਂ ਜੋਕਿ ਪਿੰਡ ਪਚਰੰਗਾ 'ਚ ਇਕ ਸਵੀਟ ਸ਼ਾਪ 'ਤੇ ਕੰਮ ਕਰਦਾ ਸੀ। ਬੀਤੀ ਰਾਤ ਜਲੰਧਰ ਵੱਲੋਂ ਵਾਪਸ ਪਚਰੰਗਾ ਵੱਲ ਆ ਰਿਹਾ ਸੀ ਅਤੇ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਜਦੋਂ ਹਰਮੇਸ਼ ਕੁਮਾਰ ਦੀ ਕਾਰ ਪਿੰਡ ਕਲੋਨੀ ਨੇੜਲੇ ਢਾਬੇ ਕੋਲ ਪੁੱਜੀ ਤਾਂ ਸੜਕ ਵਿਚ ਇਕ ਟਰੱਕ ਖੜ੍ਹਾ ਸੀ, ਜਿਸ ਦੀ ਕੋਈ ਲਾਈਟ ਜਾਂ ਇੰਡੀਕੇਟਰ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਹਰਮੇਸ਼ ਇਸ ਖੜ੍ਹੇ ਟਰੱਕ ਨੂੰ ਨਹੀਂ ਵੇਖ ਸਕਿਆ ਅਤੇ ਉਸ ਦੀ ਕਾਰ ਦੀ ਟਰੱਕ ਦੇ ਪਿਛਲੇ ਪਾਸਿਓਂ ਜਾ ਟਕਰਾਈ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਾਰ ਦਾ ਅੱਧੇ ਤੋਂ ਵੱਧ ਹਿਸਾ ਟਰੱਕ ਥੱਲੇ ਜਾ ਵੜਿਆ, ਜਿਸ ਕਾਰਨ ਕਾਰ ਚਾਲਕ ਰਮੇਸ਼ ਕੁਮਾਰ ਉਰਫ਼ ਰਿੰਕੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਚਾਲਕ ਨੇ ਭੱਜਣ ਦੀ ਨੀਅਤ ਨਾਲ ਆਪਣਾ ਟਰੱਕ ਘਟਨਾ ਵਾਲੀ ਥਾਂ ਤੋਂ ਭਜਾ ਲਿਆ ਅਤੇ ਕਾਰ ਨੂੰ ਘੜੀਸਦਾ ਹੋਇਆ 600 ਮੀਟਰ ਤੋਂ ਵੀ ਵੱਧ ਦੂਰੀ 'ਤੇ ਲੈ ਗਿਆ। ਇਸੇ ਦੌਰਾਨ ਇਕ ਹੋਰ ਗੱਡੀ ਚਾਲਕ ਨੇ ਟਰੱਕ ਅੱਗੇ ਗੱਡੀ ਲਾ ਕੇ ਟਰੱਕ ਨੂੰ ਰੋਕਿਆ ਅਤੇ ਉਸ ਨੂੰ ਦੱਸਿਆ ਕਿ ਪਿੱਛੇ ਕਾਰ ਫਸੀ ਹੋਈ ਹੈ।
ਇਹ ਵੀ ਪੜ੍ਹੋ: ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਕੁਨੈਕਸ਼ਨ ਕੱਟਣ ’ਤੇ ਬਿਜਲੀ ਮੰਤਰੀ ਦਾ ਵੱਡਾ ਬਿਆਨ
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਪੈਟਰੋਲਿੰਗ ਗੱਡੀ ਸੋਲ਼ਾਂ ਦੇ ਥਾਣੇਦਾਰ ਰਣਧੀਰ ਸਿੰਘ ਥਾਣੇਦਾਰ ਗੁਰਦੇਵ ਸਿੰਘ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਉਨ੍ਹਾਂ ਨੇ ਹੋਰਨਾਂ ਗੱਡੀਆਂ ਦੀ ਮਦਦ ਨਾਲ ਕਾਰ ਨੂੰ ਟਰੱਕ ਦੇ ਥੱਲਿਓਂ ਕਢਵਾਇਆ। ਉਦੋਂ ਤਕ ਕਾਰ ਚਾਲਕ ਹਰਮੇਸ਼ ਕੁਮਾਰ ਰਿੰਕੂ ਦੀ ਮੌਤ ਹੋ ਚੁੱਕੀ ਸੀ। ਪੁਲਸ ਚੌਂਕੀ ਪਚਰੰਗਾ ਵੱਲੋਂ ਦੇ ਮੁਲਾਜ਼ਮਾਂ ਵੱਲੋਂ ਹਾਦਸੇ ਵਾਲੀ ਥਾਂ 'ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਅਤੇ ਟਰੱਕ ਦੇ ਡਰਾਈਵਰ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ: ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਕੁਨੈਕਸ਼ਨ ਕੱਟਣ ’ਤੇ ਭਖੀ ਸਿਆਸਤ, ਰਾਜਾ ਵੜਿੰਗ ਨੇ ਕੀਤਾ ਵੱਡਾ ਦਾਅਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਤੀ-ਪਤਨੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 7 ਲੱਖ ਦੀ ਠੱਗੀ
NEXT STORY