ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-49 ਚੌਂਕ ’ਤੇ ਘੋੜਾਗੱਡੀ ਦੀ ਟੱਕਰ ਨਾਲ ਬਾਈਕ ਸਵਾਰ ਦੀ ਮੌਤ ਹੋ ਗਈ। ਹਾਦਸੇ 'ਚ ਦੂਜੇ ਜ਼ਖਮੀ ਦਾ ਜੀ. ਐੱਮ. ਸੀ. ਐੱਚ-32 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਛਾਣ ਮੌਲੀਜਾਗਰਾਂ ਦੇ ਰਹਿਣ ਵਾਲੇ ਨੇਪਾਲੀ ਸ਼ਰਮਾ ਦੇ ਰੂਪ ਵਿਚ ਹੋਈ ਹੈ। ਸੈਕਟਰ-49 ਥਾਣਾ ਪੁਲਸ ਨੇ ਜ਼ਖਮੀ ਦੇ ਬਿਆਨਾਂ ’ਤੇ ਘੋੜਾ ਗੱਡੀ ਮਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਮੌਲੀਜਾਗਰਾਂ ਸਥਿਤ ਸੁੰਦਰ ਨਗਰ ਦੇ ਰਹਿਣ ਵਾਲੇ ਵਿਨੋਦ ਸ਼ਰਮਾ ਨੇ ਦੱਸਿਆ ਕਿ ਸਵੇਰ 10 ਵਜੇ ਦੋਸਤ ਨੇਪਾਲੀ ਸ਼ਰਮਾ ਦੇ ਨਾਲ ਬਾਈਕ ’ਤੇ ਮੋਹਾਲੀ ਦੇ ਸੈਕਟਰ-70 ਜਾ ਰਿਹਾ ਸੀ।
ਉਹ ਬਾਈਕ ਚਲਾ ਰਿਹਾ ਸੀ, ਜਦੋਂ ਨੇਪਾਲੀ ਪਿੱਛੇ ਬੈਠਾ ਸੀ। ਸੈਕਟਰ-49 ਸਥਿਤ ਡਿਸਪੈਂਸਰੀ ਚੌਂਕ ਦੇ ਕੋਲ ਤੇਜ਼ੀ ਨਾਲ ਇਕ ਘੋੜਾ ਗੱਡੀ ਆ ਰਹੀ ਸੀ ਅਤੇ ਮਾਲਕ ਪਿੱਛੇ ਭੱਜਦਾ ਆ ਰਿਹਾ ਸੀ। ਤੇਜ਼ ਰਫ਼ਤਾਰ ਘੋੜਾ ਗੱਡੀ ਮੋਟਰਸਾਈਕਲ ਨਾਲ ਟਕਰਾ ਗਈ ਅਤੇ ਉਹ ਦੋਵੇਂ ਡਿੱਗ ਗਏ। ਇਕ ਰਾਹਗੀਰ ਨੇ ਦੋਵਾਂ ਨੂੰ ਸੈਕਟਰ-45 ਸਥਿਤ ਸਿਵਲ ਡਿਸਪੈਂਸਰੀ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨੇਪਾਲੀ ਨੂੰ ਮ੍ਰਿਤਕ ਐਲਾਨ ਦਿੱਤਾ। ਵਿਨੋਦ ਦੀ ਗੰਭੀਰ ਹਾਲਤ ਦੇ ਕਾਰਨ ਜੀ. ਐੱਮ. ਸੀ. ਐੱਚ-32 ਰੈਫ਼ਰ ਕਰ ਦਿੱਤਾ। ਡਾਕਟਰਾਂ ਨੇ 112 ਨੰਬਰ ’ਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸੈਕਟਰ-49 ਥਾਣਾ ਪੁਲਸ ਹਸਪਤਾਲ ਪਹੁੰਚੀ। ਪੁਲਸ ਨੇ ਵਿਨੋਦ ਦੇ ਬਿਆਨਾਂ ’ਤੇ ਮੁਲਜ਼ਮ ਘੋੜਾ ਗੱਡੀ ਮਾਲਕ ਯਾਸੀਨ ਖਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਕਿਉਂਕਿ ਕਥਿਤ ਤੌਰ ’ਤੇ ਉਹ ਆਪਣੇ ਘੋੜੇ ਨੂੰ ਨਿਯੰਤਰਨ ਕਰਨ ਵਿਚ ਅਸਫ਼ਲ ਰਿਹਾ ਅਤੇ ਉਸ ਦੀ ਲਾਪਰਵਾਹੀ ਦੇ ਕਾਰਨ ਦੁਰਘਟਨਾ ਘਟੀ।
ਬਿਆਸ ਦਰਿਆ ਕੋਲ ਪਹੁੰਚ ਸਾਬਕਾ ਮਹਿਲਾ ਪੰਚ ਨੇ ਪਹਿਲਾਂ ਕੀਤੀ ਅਰਦਾਸ, ਫਿਰ ਵੇਖਦੇ ਹੀ ਵੇਖਦੇ ਕਰ 'ਤਾ ਵੱਡਾ ਕਾਂਡ
NEXT STORY