ਮੋਗਾ (ਆਜ਼ਾਦ) - ਮੋਗਾ ਦੇ ਨਜ਼ਦੀਕ ਪਿੰਡ ਤਲਵੰਡੀ ਭੰਗੇਰੀਆ ਦੀ ਕੋ-ਆਪ੍ਰੇਟਿਵ ਸੁਸਾਇਟੀ ਦੇ ਸਕੱਤਰ ਗੁਰਦੀਪ ਸਿੰਘ ਗੋਪੀ ਨੂੰ ਕਾਰ ਸਵਾਰ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਗੁਰਦੀਪ ਸਿੰਘ ਪੁੱਤਰ ਮੇਜਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਪਿੰਡ ਦੀ ਸੁਸਾਇਟੀ 'ਚ ਸਕੱਤਰ ਲੱਗਾ ਹੋਇਆ ਹੈ। ਕੁਝ ਦਿਨ ਪਹਿਲਾਂ ਸੁਖਜਿੰਦਰ ਸਿੰਘ ਅਤੇ ਉਸ ਦਾ ਪਿਤਾ ਨਛੱਤਰ ਸਿੰਘ ਸਾਡੇ ਕੋਲ ਆਏ ਅਤੇ ਖਾਦ ਮੰਗਣ ਲੱਗੇ, ਜਿਸ 'ਤੇ ਮੈਂ ਨਛੱਤਰ ਸਿੰਘ ਨੂੰ ਕਿਹਾ ਕਿ ਸੁਸਾਇਟੀ ਵਿਚ ਤੁਹਾਡਾ ਪਿਤਾ ਹਰਮੰਦਰ ਸਿੰਘ ਮੈਂਬਰ ਹੈ, ਉਸ ਦੇ ਕਹਿਣ 'ਤੇ ਹੀ ਸੁਸਾਇਟੀ 'ਚੋਂ ਤੁਹਾਨੂੰ ਖਾਦ ਅਤੇ ਹੋਰ ਸਾਮਾਨ ਮਿਲ ਸਕਦਾ ਹੈ। ਇਸ ਗੱਲ ਨੂੰ ਲੈ ਕੇ ਉਹ ਮੇਰੇ ਨਾਲ ਝਗੜਾ ਕਰਨ ਲੱਗੇ। ਮੈਂ ਉਨ੍ਹਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਪਰ ਉਹ ਧਮਕੀਆਂ ਦਿੰਦੇ ਹੋਏ ਚਲੇ ਗਏ। ਬੀਤੇ ਦਿਨ ਜਦੋਂ ਮੈਂ ਆਪਣੀ ਕਾਰ 'ਤੇ ਮੋਗਾ ਤੋਂ ਤਲਵੰਡੀ ਭੰਗੇਰੀਆ ਜਾ ਰਿਹਾ ਸੀ ਤਾਂ ਕਥਿਤ ਦੋਸ਼ੀਆਂ ਨੇ ਆਪਣੀ ਕਾਰ ਨਾਲ ਮੇਰਾ ਪਿੱਛਾ ਕੀਤਾ ਅਤੇ ਕਾਰ ਸਣੇ ਚੌਕ ਮੋਗਾ ਦੇ ਕੋਲ ਉੁਸ ਨੂੰ ਘੇਰ ਲਿਆ ਅਤੇ ਮੈਨੂੰ ਕਾਰ 'ਚੋਂ ਬਾਹਰ ਕੱਢ ਕੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਮੈਨੂੰ ਅਗਵਾ ਕਰ ਕੇ ਲਿਜਾਣ ਦਾ ਵੀ ਯਤਨ ਕੀਤਾ ਪਰ ਜਦੋਂ ਮੈਂ ਰੌਲਾ ਪਾਉਣ ਲੱਗਾ ਤਾਂ ਉੱਥੇ ਲੋਕ ਇਕੱਠੇ ਹੋ ਗਏ, ਜਿਸ ਕਰਕੇ ਹਮਲਾਵਰ ਉੱਥੋਂ ਭੱਜ ਗਏ ਅਤੇ ਲੋਕਾਂ ਨੇ ਮੈਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ।
184 ਪਿੰਡਾਂ ਨੂੰ ਸ਼ੁੱਧ ਪਾਣੀ ਦੇਣ ਲਈ ਨਾਬਾਰਡ ਦਾ ਬਹੁ-ਕਰੋੜੀ ਪ੍ਰਾਜੈਕਟ ਹੋਇਆ ਬੇ-ਨਿਯਮੀਆਂ ਦਾ ਸ਼ਿਕਾਰ
NEXT STORY