ਲੁਧਿਆਣਾ : ਇੱਥੇ ਜਗਰਾਓਂ ਪੁਲ 'ਤੇ ਮੋਟਰਸਾਈਕਲ 'ਤੇ ਜਾ ਰਿਹਾ ਇਕ ਵਿਅਕਤੀ ਪਲਾਸਿਟਕ ਦੀ ਡੋਰ ਫਿਰਨ ਕਾਰਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਡੀ. ਐੱਮ. ਸੀ. ਭਰਤੀ ਕਰਾਇਆ। ਜਾਣਕਾਰੀ ਮੁਤਾਬਕ ਦੁੱਗਰੀ ਦੇ ਰਹਿਣ ਵਾਲੇ ਜਸਵੀਨ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਗੁਰਬਚਨ ਸਿੰਘ ਦੀ ਕੱਪੜੇ ਦੀ ਦੁਕਾਨ ਹੈ। ਉਹ ਸ਼ੁੱਕਰਵਾਰ ਸ਼ਾਮ ਜਗਰਾਓਂ ਪੁਲ ਤੋਂ ਵਿਸ਼ਵਕਰਮਾ ਚੌਂਕ ਵੱਲ ਬਾਈਕ 'ਤੇ ਜਾ ਰਿਹਾ ਸੀ ਕਿ ਪੁਲ ਨੇ ਅਚਾਨਕ ਪਲਾਸਟਿਕ ਡੋਰ ਨੇ ਉਸ ਦੀਆਂ ਅੱਖਾਂ ਨੇੜੇ ਕੱਟ ਲਾ ਦਿੱਤਾ ਤੇ ਉਹ ਡਿਗ ਗਿਆ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਉਸ ਨੂੰ ਡੀ. ਐੱਮ. ਸੀ. ਹਸਪਤਾਲ ਭਰਤੀ ਕਰਾਇਆ, ਜਿੱਥੇ ਉਸ ਦੇ 50 ਟਾਂਕੇ ਲੱਗੇ ਦੱਸੇ ਜਾ ਰਹੇ ਹਨ।
ਪੰਜਾਬ ਸਰਕਾਰ ਵਲੋਂ ਮੀਂਹ ਕਾਰਨ ਖਰਾਬ ਹੋਈ ਫਸਲ ਲਈ ਕਿਸਾਨਾਂ ਨੂੰ 11 ਕਰੋੜ ਦਾ ਮੁਆਵਜ਼ਾ
NEXT STORY