ਚੰਡੀਗੜ੍ਹ/ਤਰਨਤਾਰਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਗਸਤ ਦੇ ਪਹਿਲੇ ਹਫ਼ਤੇ ਤਰਨਤਾਰਨ ਜ਼ਿਲੇ 'ਚ ਭਾਰੀ ਮੀਂਹ ਨਾਲ ਝੋਨੇ ਦੀ ਫਸਲ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਲਈ 8633 ਕਿਸਾਨਾਂ ਨੂੰ 11.47 ਕਰੋੜ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਮਾਲ ਵਿਭਾਗ ਨੇ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਮੁਆਵਜ਼ਾ ਰਾਸ਼ੀ ਸਬੰਿਧਤ ਕਿਸਾਨਾਂ ਨੂੰ ਤੁਰੰਤ ਵੰਡਣ ਦੀ ਹਦਾਇਤ ਦਿੱਤੀ ਹੈ।ਫਸਲਾਂ ਨੂੰ ਹੋਏ ਨੁਕਸਾਨ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਕੁੱਲ 9558 ਰਕਬੇ 'ਚੋਂ ਖਡੂਰ ਸਾਹਿਬ ਤਹਿਸੀਲ ਦੇ ਪਿੰਡ ਜੌਹਲ ਢਾਏ ਵਾਲਾ, ਮੁੰਡਾ ਪਿੰਡ, ਗੁੱਜਰਪੁਰਾ ਅਤੇ ਧੁੰਦਾ 'ਚ 4616 ਏਕੜ ਅਤੇ ਤਰਨਤਾਰਨ ਤਹਿਸੀਲ ਦੇ ਪਿੰਡ ਕੰਬੋ ਢਾਏ ਵਾਲਾ, ਧੁੰਨ ਢਾਏ ਵਾਲਾ, ਘੜਕਾ ਅਤੇ ਚੰਬਾ ਕਲਾਂ 'ਚ 4942 ਏਕੜ ਝੋਨੇ ਦੀ ਫਸਲ ਭਾਰੀ ਮੀਂਹ ਨਾਲ ਖਰਾਬ ਹੋਈ ਹੈ।
ਵਿਧਾਨ ਸਭਾ 'ਚ 'ਆਪ' ਦਾ ਨਿਕਲੇਗਾ ਜਲੂਸ : ਬੀਬੀ ਭੱਠਲ (ਵੀਡੀਓ)
NEXT STORY