ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਜੂਪੀਟਰ ਸਕੂਟਰੀ ਖੋਹਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ’ਚੋਂ ਇਕ ਨਾਬਾਲਿਗ ਹੈ ਅਤੇ ਦੂਜਾ ਮੁਲਜ਼ਮ ਤੁਸ਼ਾਰ ਹੈ। ਮੁਲਜ਼ਮਾਂ ਕੋਲੋਂ ਇਕ ਮੋਟਰਸਾਈਕਲ ਦਾ ਰੇਹੜਾ, ਜੂਪੀਟਰ ਦੇ ਸਪੇਅਰ ਪਾਰਟਸ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਰਿਮਾਂਡ ਹਾਸਲ ਕਰ ਕੇ ਪੁਲਸ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ।
ਪੁਲਸ ਸ਼ਿਕਾਇਤ ’ਚ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਭੱਟੀਆਂ ਬੇਟ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਉਹ ਆਪਣੀ ਜੂਪੀਟਰ ਸਕੂਟਰੀ ’ਤੇ ਘਰ ਵੱਲ ਜਾ ਰਿਹਾ ਸੀ, ਜਦੋਂ ਉਹ ਚਾਂਦ ਸਿਨੇਮਾ ਕੋਲ ਪੁੱਜਿਆ ਤਾਂ ਪਿੱਛਿਓਂ ਇਕ ਮੋਟਰਸਾਈਕਲ ਸਵਾਰ 3 ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਦੀ ਜੂਪੀਟਰ, ਮੋਬਾਈਲ ਅਤੇ ਕੈਸ਼ ਲੁੱਟ ਲਿਆ ਸੀ। ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਗਰਮੀ ਦਾ ਕਹਿਰ ਝੱਲਣ ਲਈ ਹੋ ਜਾਓ ਤਿਆਰ, ਅਪ੍ਰੈਲ ਤੋਂ ਜੂਨ ਤੱਕ ਦਿਖਾਏਗੀ ਆਪਣਾ ਰੰਗ
ਉਥੇ, ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਉਕਤ ਮੁਲਜ਼ਮਾਂ ਦੇ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਸ ਨੇ 2 ਮੁਲਜ਼ਮਾਂ ਨੂੰ ਫੜ ਲਿਆ। ਮੁਲਜ਼ਮਾਂ ਨੇ ਲੁੱਟ ਦੀ ਜੂਪੀਟਰ ਦੇ ਪਾਰਟਸ ਕੱਢ ਲਏ ਸਨ। ਪੁਲਸ ਨੂੰ ਜੂਪੀਟਰ ਦੇ ਪਾਰਟਸ, ਇੰਜਣ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਪੁਲਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਅਤੇ ਤੀਜੇ ਸਾਥੀ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ, ਜ਼ਰਾ ਬੱਚ ਕੇ...! ਮੌਸਮ ਨੂੰ ਲੈ ਕੇ IMD ਨੇ ਜਾਰੀ ਕੀਤਾ Alert
NEXT STORY