ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਰੇਲ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਐਤਵਾਰ ਸਵੇਰੇ ਐੈੱਸ. ਡੀ. ਕਾਲਜ ਨੇੜੇ ਰੇਲਵੇ ਟਰੈਕ ਤੋਂ ਨੌਜਵਾਨ ਕ੍ਰਿਸ਼ਨ ਕੁਮਾਰ ਪੁੱਤਰ ਸਤਪਾਲ ਸ਼ਰਮਾ ਵਾਸੀ ਬਠਿੰਡਾ ਦੀ ਲਾਸ਼ ਮਿਲੀ ਸੀ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਅੰਬਾਲਾ ਤੋਂ ਗੰਗਾਨਗਰ ਜਾਣ ਵਾਲੀ ਰੇਲ ਗੱਡੀ 'ਤੇ ਕ੍ਰਿਸ਼ਨ ਕੁਮਾਰ ਸਵਾਰ ਸੀ ਅਤੇ ਉਸ ਦੀ ਲਾਸ਼ ਐੱਸ. ਡੀ. ਕਾਲਜ ਦੇ ਫਾਟਕਾਂ ਕੋਲੋਂ ਮਿਲੀ। ਮ੍ਰਿਤਕ ਦੀ ਜੇਬ 'ਚੋਂ ਬਰਾਮਦ ਹੋਏ ਆਧਾਰ ਕਾਰਡ ਦੀ ਮਦਦ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਸੰਬੰਧੀ ਸੂਚਨਾ ਦਿੱਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਸਤਪਾਲ ਸ਼ਰਮਾ ਅਤੇ ਉਸ ਦੀ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦੇ ਲੜਕੇ ਕ੍ਰਿਸ਼ਨ ਕੁਮਾਰ (31) ਸਾਲ ਦਾ ਵਿਆਹ ਕਰੀਬ 14 ਸਾਲ ਪਹਿਲਾਂ ਫਰੀਦਕੋਟ ਜ਼ਿਲਾ ਨਿਵਾਸੀ ਰਾਜ ਕੁਮਾਰ ਦੀ ਲੜਕੀ ਨਾਲ ਹੋਇਆ ਸੀ। ਦਾਜ ਦੇ ਝਗੜੇ ਨੂੰ ਲੈ ਕੇ ਉਸ ਦੇ ਸਹੁਰਿਆਂ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਸੀ, ਜਿਸ 'ਚ ਉਨ੍ਹਾਂ ਦੀ ਤਾਂ ਜ਼ਮਾਨਤ ਹੋ ਗਈ ਸੀ ਪਰ ਪੁਲਸ ਨੌਜਵਾਨ ਦੀ ਭਾਲ 'ਚ ਲੱਗੀ ਹੋਈ ਸੀ। ਪਿਛਲੇ 5 ਦਿਨਾਂ ਤੋਂ ਕ੍ਰਿਸ਼ਨ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਐਤਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਲੜਕੇ ਨੇ ਬਰਨਾਲਾ ਨੇੜੇ ਅੰਬਾਲਾ-ਬਠਿੰਡਾ ਟ੍ਰੇਨ ਨੰਬਰ 14525 'ਤੋਂ ਛਾਲ ਮਾਰ ਦਿੱਤੀ ਹੈ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ। ਰੇਲਵੇ ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।
ਕੀ ਕਹਿੰਦੇ ਹਨ ਰੇਲਵੇ ਪੁਲਸ ਚੌਕੀ ਇੰਚਾਰਜ
ਇਸ ਸੰਬੰਧੀ ਰੇਲਵੇ ਪੁਲਸ ਦੇ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮੌਤ ਚਲਦੀ ਟ੍ਰੇਨ 'ਚੋਂ ਡਿੱਗਣ ਨਾਲ ਹੋਈ ਹੈ। ਰਹੀ ਗੱਲ ਸਹੁਰੇ ਪਰਿਵਾਰ ਵੱਲੋਂ ਮਾਮਲਾ ਦਰਜ ਕਰਵਾਉਣ ਦੀ ਤਾਂ ਉਹ ਇਨ੍ਹਾਂ ਦਾ ਘਰੇਲੂ ਮਾਮਲਾ ਹੈ, ਇਸ 'ਚ ਅਸੀਂ ਕੁਝ ਵੀ ਨਹੀਂ ਕਰ ਸਕਦੇ।
ਜੂਨ ਤੋਂ ਨਹੀਂ ਅਗਸਤ ਤੋਂ ਸ਼ੁਰੂ ਹੋਵੇਗੀ ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ ਦਿੱਲੀ ਫਲਾਈਟ
NEXT STORY