ਲੁਧਿਆਣਾ (ਬਹਿਲ) — ਭਾਰਤ ਸਰਕਾਰ ਦੀ ਉਡਾਨ ਸਕੀਮ ਦੇ ਤਹਿਤ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਦਿੱਲੀ ਦੀ ਜੂਨ 'ਚ ਸ਼ੁਰੂ ਹੋਣ ਵਾਲੀ ਸੰਭਾਵੀ ਫਲਾਈਟ ਕੁਝ ਖਾਸ ਕਾਰਨਾਂ ਨਾਲ ਅਗਸਤ 'ਚ ਹੀ ਸ਼ੁਰੂ ਹੋ ਪਾਵੇਗੀ। ਹਾਲਾਕਿ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਸਾਹਨੇਵਾਲ ਏਅਰਪੋਰਟ ਸੁਰੱਖਿਆ ਯੰਤਰ ਸਮੇਤ ਹੋਰ ਸੁਵਿਧਾਵਾਂ ਨਾਲ ਲਗਭਗ ਲੈਸ ਹੋ ਗਿਆ ਹੈ ਫਿਰ ਵੀ ਸ਼ਡਿਊਲਡ ਉਡਾਨ ਇਸ ਮਹੀਨੇ ਤੋਂ ਸ਼ੁਰੂ ਹੋਣੀ ਲਗਭਗ ਨਾ ਮੁਮਕਿੰਨ ਹੈ।
ਇਹ ਜਾਣਕਾਰੀ ਸਾਹਨੇਵਾਲ ਏਅਰਪੋਰਟ ਦੇ ਨਵ-ਨਿਯੁਕਤ ਆਨੰਦ ਨਾਰਾਇਣ ਸ਼ਰਮਾ ਨੇ ਕਿਹਾ ਕਿ ਡੀ. ਜੀ. ਸੀ. ਏ. ਤੇ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਊਰਿਟੀ ਦੀ ਗਾਈਡਲਾਂਈਸ ਦੇ ਮੁਤਾਬਕ ਸਾਹਨੇਵਾਲ ਏਅਰਪੋਰਟ 'ਤੇ ਸਾਰੇ ਰਸਮੀ ਕੰਮ ਹੋ ਆਖਿਰੀ ਪੜਾਅ 'ਤੇ ਪਹੁੰਚ ਚੁੱਕੇ ਹਨ। ਹੁਣ ਸਾਹਨੇਵਾਲ ਏਅਰਪੋਰਟ 'ਤੇ ਮਹੀਨੇ 'ਚ 20 ਤੋਂ 25 ਚਾਰਟਡ ਫਲਾਈਟ ਲੈਂਡ ਤੇ ਟੇਕਆਫ ਕਰ ਰਹੀ ਹੈ। ਏਅਰਪੋਰਟ ਦੇ ਰਨ-ਵੇਅ ਦੇ ਆਸ-ਪਾਸ ਦੀ ਘਾਹ ਦੀ ਕਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ। ਜੰਗਲਾਤ ਮਹਿਕਮੇ ਵਲੋਂ ਏਅਰਪੋਰਟ ਦੇ ਬਾਹਰ ਲੱਗੇ ਵੱਡੇ ਦਰਖਤਾਂ ਦੀ ਛਾਂਟੀ ਦਾ ਕੰਮ ਚਲ ਰਿਹਾ ਹੈ। ਇਸ ਤੋਂ ਇਲਾਵਾ ਏਅਰਪੋਰਟ ਵੇਟਿੰਗ ਰੂਮ ਤੇ ਹੋਰ ਦਫਤਰਾਂ 'ਚ ਲੱਗੇ ਸੋਫਿਆਂ ਦੀ ਰਿਪੇਅਰ ਮੁਕੰਮਲ ਹੋ ਚੁੱਕੀ ਹੈ। ਏਅਰਪੋਰਟ ਅਥਾਰਿਟੀ ਵਲੋਂ ਪੂਰਾ ਫਰਨੀਚਰ ਨਵਾਂ ਖਰੀਦਣ ਦੀ ਪ੍ਰਕਿਰਿਆ ਚਲ ਰਹੀ ਹੈ।
'ਕਰਜ਼ਾ ਮੁਆਫ ਕਰਨ ਦੀਆਂ ਤਿਆਰੀਆਂ ਆਖਰੀ ਪੜਾਅ 'ਤੇ'
NEXT STORY