ਨਾਭਾ (ਖੁਰਾਣਾ)- ਪੰਜਾਬ ਦੇ ਬਲਾਕ ਨਾਭਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪਿੰਡ ਚੌਧਰੀਮਾਜਰਾ ਵਾਸੀ ਸੰਦੀਪ ਬਾਵਾ (24) ਪੁੱਤਰ ਹਰਵਿੰਦਰ ਸਿੰਘ ਦੀ ਪਿੰਡ ’ਚ ਹੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਮ੍ਰਿਤਕ ਸੰਦੀਪ ਬਾਵਾ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਘਰ ’ਚ ਖੁਸ਼ੀਆਂ ਦਾ ਮਾਹੌਲ ਹੁਣ ਮਾਤਮ 'ਚ ਬਦਲ ਗਿਆ ਹੈ। ਉੱਥੇ ਹੀ 3 ਦਿਨ ਪਹਿਲਾਂ ਵਿਆਹ ਕੇ ਆਈ ਕੁੜੀ ਦੀ ਵੀ ਦੁਨੀਆ ਉੱਜੜ ਗਈ ਹੈ।

ਮ੍ਰਿਤਕ ਦੇ ਪਿਤਾ ਹਰਵਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਬਾਵਾ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਬੀਤੀ ਰਾਤ ਪਿੰਡ ਦੇ ਹੀ ਨੌਜਵਾਨ ਨੇ ਫੋਨ ਕਰ ਕੇ ਉਸ ਨੂੰ ਬੁਲਾਇਆ ਅਤੇ ਆਪਣੇ ਨਾਲ ਲੈ ਗਿਆ। ਸਾਰੀ ਰਾਤ ਸੰਦੀਪ ਘਰ ਨਹੀਂ ਪਰਤਿਆ ਅਤੇ ਸਵੇਰੇ ਉਸ ਦੀ ਲਾਸ਼ ਮਿਲੀ।

ਨਾਭਾ ਸਦਰ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਪਿੰਡ ’ਚੋਂ ਹੀ ਮਿਲੀ ਹੈ। ਮੌਤ ਕਿਵੇਂ ਹੋਈ, ਇਸ ਸਬੰਧੀ ਜਾਂਚ ਕਰ ਰਹੇ ਹਾਂ। ਫਿਲਹਾਲ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਇਹ ਵੀ ਪੜ੍ਹੋ- ਸਿਵਲ ਸਰਜਨ ਦਫ਼ਤਰ ਦਾ ਵਾਰਡ ਅਟੈਂਡੈਂਟ ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੈਣ ਨੂੰ ਮਿਲਣ ਜਾਂਦੇ ਪੰਜਾਬ ਪੁਲਸ ਦੇ ASI ਨਾਲ ਵਾਪਰ ਗਿਆ ਭਾਣਾ, ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ
NEXT STORY