Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    2:03:41 PM

  • duty anganwadi worker highway

    ਡਿਊਟੀ 'ਤੇ ਜਾ ਰਹੀ ਆਂਗਣਵਾੜੀ ਵਰਕਰ ਨਾਲ ਵੱਡਾ...

  • school  college  holiday

    ਕਈ ਸਕੂਲਾਂ, ਕਾਲਜਾਂ ਵਿਚ ਛੁੱਟੀ, ਪਰਵਿੰਦਰ ਝੋਟਾ...

  • sounds of explosions

    ਮੁੜ ਧਮਾਕਿਆਂ ਨਾਲ ਦਹਿਲਿਆ ਸਾਊਦੀ ਅਰਬ ! ਦਹਿਸ਼ਤ ' ਚ...

  • police stopped channi as he was on his way to meet parvinder jhota s family

    ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਮਿਲਣ ਜਾ ਰਹੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Sangrur
  • 'ਅੱਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ' ਕਿਤਾਬ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ

MALWA News Punjabi(ਮਾਲਵਾ)

'ਅੱਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ' ਕਿਤਾਬ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ

  • Updated: 28 Oct, 2020 05:38 PM
Sangrur
manmeet alisher sangrur events book
  • Share
    • Facebook
    • Tumblr
    • Linkedin
    • Twitter
  • Comment

ਸੰਗਰੂਰ (ਵਿਜੈ ਕੁਮਾਰ ਸਿੰਗਲਾ,ਪੁਨੀਤ ਮਾਨ ): ਚਾਰ ਸਾਲ ਪਹਿਲਾਂ 28 ਅਕਤੂਬਰ 2016 ਨੂੰ ਆਸਟਰੇਲੀਆ 'ਚ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਤੇ ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਹਰਮਨ ਪਿਆਰੇ ਨੌਜਵਾਨ ਸਵ: ਮਨਮੀਤ ਅਲੀਸ਼ੇਰ ਵਲੋਂ ਲਿਖੀਆਂ ਕਵਿਤਾਵਾਂ, ਗਜ਼ਲਾਂ ਤੇ ਮਿੰਨੀ ਕਹਾਣੀਆਂ ਦੀ ਕਿਤਾਬ 'ਅੱਧਵਾਟੇ ਸਫ਼ਰ ਦੀ ਸਿਰਜਣਾ...ਮਨਮੀਤ ਅਲੀਸ਼ੇਰ' ਅੱਜ ਲੋਕ ਅਰਪਣ ਕੀਤੀ ਗਈ। ਸੰਗਰੂਰ ਵਿਖੇ ਹੋਏ ਇਕ ਪ੍ਰਭਾਵਲਸ਼ਾਲੀ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਲੇਖਕ ਸੁਰਜੀਤ ਪਾਤਰ, ਉੱਘੇ ਪੰਜਾਬੀ ਸੂਫ਼ੀ ਗਾਇਕ ਕਨਵਰ ਗਰੇਵਾਲ, ਨਾਮਵਰ ਪੰਜਾਬੀ ਗਾਇਕ ਹਰਫ਼ ਚੀਮਾ ਤੇ ਹੋਰਨਾਂ ਸਾਹਿਤਕ ਸਖਸ਼ੀਅਤਾਂ ਵਲੋਂ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਨਿਭਾਈ ਗਈ। ਅੱਜ ਭਾਰਤ ਤੋਂ ਇਲਾਵਾ ਆਸਟਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਇਟਲੀ ਵਰਗੇ ਦੇਸ਼ਾਂ 'ਚ ਹੋਏ ਵੱਖੋ-ਵੱਖ ਸਮਾਗਮਾਂ ਦੌਰਾਨ ਇਹ ਕਿਤਾਬ ਰਿਲੀਜ਼ ਕੀਤੀ ਗਈ।ਅੱਜ ਦੇ ਇਸ ਸਮਾਗਮ ਦੀ ਸ਼ੁਰੂਆਤ ਸਮਾਂ ਰੌਸ਼ਨ ਕਰਕੇ ਕੀਤੀ ਗਈ, ਜਿਸਦੀ ਰਸਮ ਮੁੱਖ ਮਹਿਮਾਨ ਸੁਰਜੀਤ ਪਾਤਰ, ਉੱਘੇ ਪੰਜਾਬੀ ਸੂਫੀ ਗਾਇਕ ਕਨਵਰ ਗਰੇਵਾਲ, ਮਾਸਟਰ ਰਾਮ ਸਰੂਪ ਅਲੀਸ਼ੇਰ, ਅਮਿਤ ਅਲੀਸ਼ੇਰ ਅਤੇ ਵਿਨਰਜੀਤ ਗੋਲਡੀ ਅਤੇ ਰਾਜ ਕੁਮਾਰ ਅਰੋੜਾ ਵਲੋਂ ਕੀਤੀ ਗਈ। 

ਇਹ ਵੀ ਪੜ੍ਹੋ: ਫਾਜ਼ਿਲਕਾ: ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ, 2 ਸਕੂਲ ਕੀਤੇ ਗਏ ਬੰਦ

ਅੱਜ ਸੰਗਰੂਰ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਚੜ੍ਹਦੀ ਉਮਰੇ ਅੰਬਰੋਂ ਟੁੱਟੇ ਤਾਰੇ ਮਨਮੀਤ ਅਲੀਸ਼ੇਰ ਦੀਆਂ ਯਾਦਾਂ ਨੂੰ ਚਿਰਜੀਵ ਰੱਖਣ ਲਈ ਉਸਦੀਆਂ ਲਿਖ਼ਤਾਂ ਨੂੰ ਕਿਤਾਬ ਦੀ ਸ਼ਕਲ ਦਿੱਤੀ ਗਈ ਹੈ, ਉਹ ਮਨਮੀਤ ਦੇ ਚਾਹੁਣ ਵਾਲਿਆਂ ਤੇ ਪਰਿਵਾਰ ਵਿਚਾਲੇ ਉਸਦੀ ਕਮੀ ਨੂੰ ਲੈ ਕੇ ਪੈਦਾ ਹੋਏ ਖਲਾਅ ਨੂੰ ਪੂਰਨ ਦੀ ਇਕ ਸਫ਼ਲ ਕੋਸ਼ਿਸ਼ ਹੈ।  ਪਾਤਰ ਨੇ ਕਿਹਾ ਕਿ ਮਨਮੀਤ ਦੇ ਦੁੱਖ, ਸੁੱਖ, ਖੁਸ਼ੀ, ਗਮੀ ਨੂੰ ਅੱਖਰਾਂ ਰਾਹੀਂ ਮਹਿਸੂਸ ਕੀਤਾ ਜਾਂਦਾ ਰਹੇਗਾ। ਪਾਤਰ ਨੇ ਮਨਮੀਤ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਬੇਸ਼ੱਕ ਉਸ ਨੂੰ ਜ਼ਿਆਦਾ ਤਾਂ ਨਹੀਂ ਮਿਲਿਆ, ਮੇਰੀ ਉਸ ਨਾਲ ਮੁਲਾਕਾਤ ਸਿਰਫ਼ ਕੁਝ ਕੁ ਪਲਾਂ ਦੀ ਸੀ ਪਰ ਉਸ 'ਚ ਇਹ ਹੁਨਰ ਸੀ ਕਿ ਉਸਦਾ ਚਿਹਰਾ ਅੱਜ ਵੀ ਉਨ੍ਹਾਂ ਦੇ ਚੇਤਿਆਂ 'ਚ ਹੈ। ਉਨ੍ਹਾਂ ਕਿਹਾ ਕਿ ਮਨਮੀਤ ਦੀਆਂ ਲਿਖ਼ਤਾਂ ਪੜ੍ਹ ਕੇ ਉਸ ਦੇ ਅੰਦਰਲੇ ਦਾ ਗਿਆਨ ਸਹਿਜੇ ਹੋ ਜਾਂਦਾ।  

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦੁਕਾਨ 'ਚ ਅਚਾਨਕ ਲੱਗੀ ਅੱਗ ਕਾਰਨ ਧੂੰਏ 'ਚ ਦਮ ਘੁਟਣ ਨਾਲ ਨੌਜਵਾਨ ਦੀ ਮੌਤ

PunjabKesari

ਸੁਰਜੀਤ ਪਾਤਰ ਨੇ ਕਿਹਾ ਕਿ ਮਨਮੀਤ ਦਾ ਕਾਤਲ ਬੇਸ਼ੱਕ ਨਸਲਪ੍ਰਸਤੀ 'ਚ ਭਿੱਜਿਆ ਹੋਇਆ ਸੀ ਪਰ ਮਨਮੀਤ ਦੀਆਂ ਲਿਖਤਾਂ ਪੜ੍ਹ ਇਹ ਮਹਿਸੂਸ ਹੁੰਦਾ ਕਿ ਉਸ ਨੇ ਆਪਣੇ ਕਾਤਲ ਨੂੰ ਵੀ ਬਖਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਲੀਸ਼ੇਰ ਪਰਿਵਾਰ ਨੂੰ ਬੇਸ਼ੱਕ ਮਨਮੀਤ ਕਰਕੇ ਅਸਹਿ ਘਾਟਾ ਪਿਆ ਹੈ ਪਰ ਉਸ ਦੀਆਂ ਯਾਦਾਂ ਦੀ ਖੁਸ਼ਬੂ ਹਮੇਸ਼ਾ ਫਿਜ਼ਾ ਮਹਿਕਾਉਂਦੀ ਰਹੇਗੀ।ਇਸ ਉਪਰੰਤ ਪ੍ਰਸਿੱਧ ਸੂਫ਼ੀ ਗਾਇਕ ਕਨਵਰ ਗਰੇਵਾਲ ਨੇ ਕਿਹਾ ਕਿ ਮਨਮੀਤ ਨੇ ਆਸਟਰੇਲੀਆ ਵਿਖੇ ਬਿਤਾਏ ਇਕ ਦਿਨ ਦੀ ਯਾਦ ਨੂੰ ਉਹ ਅੱਜ ਤੱਕ ਨਹੀਂ ਭੁਲਾ ਸਕਿਆ। ਮਨਮੀਤ ਦੂਜਿਆਂ ਦਾ ਫ਼ਿਕਰ ਏਨਾ ਜ਼ਿਆਦਾ ਕਰਦਾ ਸੀ ਕਿ ਉਸ ਨੂੰ ਆਪਣੇ ਆਪ ਦੀ ਸੁੱਧ ਤੱਕ ਨਹੀਂ ਸੀ ਰਹਿੰਦੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਅਤੇ ਮੌਤ ਦੋ ਸਕੀਆਂ ਭੈਣਾਂ ਹਨ, ਜਿਹੜਾ ਜਿਉਂਦਾ ਹੈ, ਉਸ ਨੇ ਮਰਨਾ ਵੀ ਹੈ ਪਰ ਮਨਮੀਤ ਵਰਗੇ ਨੌਜਵਾਨਾਂ ਮੌਤ ਤੋਂ ਬਾਅਦ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਵਸਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਤਾਬ ਉਸ ਦੇ ਚਾਹੁਣ ਵਾਲਿਆਂ ਨੂੰ ਉਸ ਦੀ ਨੇੜਤਾ ਦਾ ਅਹਿਸਾਸ ਕਰਵਾਉਂਦੀ ਰਹੇਗੀ।

ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

ਕਨਵਰ ਗਰੇਵਾਲ ਨੇ ਮਨਮੀਤ ਅਲੀਸ਼ੇਰ ਵਲੋਂ ਲਿਖੇ ਗੀਤ 'ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਹਾਂ, ਟੌਰ ਨਾਲ ਜ਼ਿੰਦਗੀ ਜਿਉਣ ਜੋਗੇ ਹੋਗੇ ਆਂ।' ਗਾ ਕੇ ਸਰੋਤਿਆਂ ਨੂੰ ਮਨਮੀਤ ਦੀ ਸੋਚ ਦੇ ਨਾਲ ਜੋੜਿਆ। ਇਸ ਉਪਰੰਤ ਉਨ੍ਹਾਂ ਮਨਮੀਤ ਦੀ ਯਾਦ 'ਚ ਕੁਝ ਮਿੰਟ ਪ੍ਰਮਾਤਮਾ ਦਾ ਨਾਂਅ ਵੀ ਲਿਆ। ਇਸ ਸਮਾਗਮ 'ਚ ਮਸ਼ਹੂਰ ਪੰਜਾਬੀ ਗਾਇਕ ਹਰਫ਼ ਚੀਮਾ ਨੇ ਵੀ ਮਨਮੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਤਾਬ ਦੇ ਸੰਪਾਦਕਾਂ ਸਤਪਾਲ ਭੀਖੀ, ਡਾ: ਸੁਮੀਤ ਸ਼ੰਮੀ ਤੋਂ ਇਲਾਵਾ ਡਾ: ਨਰਵਿੰਦਰ ਕੌਸ਼ਲ, ਰਿਟਾ: ਡੀਨ ਕੁਰਕੂਸ਼ੇਤਰ ਯੂਨੀਵਰਸਿਟੀ, ਸਾਹਿਤਕਾਰ ਚਰਨਜੀਤ ਸਿੰਘ ਉਡਾਰੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਨੇ ਵੀ ਮਨਮੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। 

PunjabKesari

ਇਸ ਉਪਰੰਤ ਅਲੀਸ਼ੇਰ ਪਰਿਵਾਰ ਦੇ ਨੇੜਲੇ ਮੈਂਬਰ ਤੇ ਪੀ.ਆਰ.ਟੀ.ਸੀ. ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਗੋਲਡੀ ਨੇ ਵੀ ਨਮ ਅੱਖਾਂ ਨਾਲ ਮਨਮੀਤ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਨਮੀਤ ਇੱਛਾਵਾਨ ਬਹੁਤ ਸੀ ਪਰ ਲਾਲਚੀ ਨਹੀਂ ਸੀ ਜਿਸ ਕਾਰਨ ਉਹ ਥੋੜ੍ਹੇ ਹੀ ਸਮੇਂ ਵਿੱਚ ਤਰੱਕੀ ਦੀਆਂ ਪੌੜੀਆਂ ਚੜ੍ਹਣ ਵਿੱਚ ਕਾਮਯਾਬ ਹੋ ਸਕਿਆ ਸੀ। ਮਨਮੀਤ ਦੀ ਯਾਦ ਵਿੱਚ ਆਸਟਰੇਲੀਆ ਦੇ ਸ਼ਹਿਰ ਵਿੱਚ ਇੱਕ ਪਾਰਕ ਦਾ ਨਾਂਅ ਮਨਮੀਤ ਦੇ ਨਾਂਅ ਤੇ ਰੱਖਿਆ ਹੋਇਆ ਹੈ। ਇਹ ਸਾਰਾ ਕੁਝ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਉਪਰੰਤ ਪੰਡਾਲ  ਵਿਖੇ ਹਾਜ਼ਰੀਨ ਲੋਕਾਂ ਨੂੰ ਕਿਤਾਬ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਕਾਰਵਾਈ ਉਘੇ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿੱਚ ਮਨਮੀਤ ਅਲੀਸ਼ੇਰ ਦੇ ਪਿਤਾ ਸ੍ਰੀ ਰਾਮਸਰੂਪ ਅਲੀਸ਼ੇਰ, ਮਨਮੀਤ ਦੇ ਵੱਡੇ ਭਰਾ ਅਮਿਤ ਅਲੀਸ਼ੇਰ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਤਾਲਮੇਲ ਸੁਸਾਇਟੀ ਦੇ ਪ੍ਰਧਾਨ ਸਵਾਮੀ ਰਾਵਿੰਦਰ ਗੁਪਤਾ, ਪੰਕਜ ਸੇਠੀ, ਸਰਵ ਪ੍ਰਿਆ ਅੱਤਰੀ ਆਦਿ ਨੇ ਹਾਜ਼ਰੀ ਲਗਵਾਈ।

ਇਹ ਵੀ ਪੜ੍ਹੋ:  ਗ਼ਰੀਬਾਂ ਲਈ ਆਇਆ 'ਆਟਾ' ਹੋਇਆ ਖ਼ਰਾਬ, ਟਰਾਲੀਆਂ ਭਰ ਟੋਇਆਂ 'ਚ ਦੱਬਣ ਸਮੇਂ ਹੋਇਆ ਹੰਗਾਮਾ

  • Manmeet Alisher
  • Sangrur
  • Events
  • Book
  • ਮਨਮੀਤ ਅਲੀਸ਼ੇਰ
  • ਸੰਗਰੂਰ
  • ਸਮਾਗਮ
  • ਕਿਤਾਬ

ਵਿਦੇਸ਼ੀ ਔਰਤ ਪਿਆਰ 'ਚ ਫਸਾ ਕੇ ਠੱਗਦੀ ਸੀ ਲੱਖਾਂ ਰੁਪਏ, ਇੰਝ ਹੋਇਆ ਖੁਲਾਸਾ

NEXT STORY

Stories You May Like

  • youth attempts suicide
    ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
  • oben electric becomes the country  s no  1 electric bike
    1 ਰੁਪਏ 'ਚ 5 ਕਿਲੋਮੀਟਰ ਦਾ ਸਫ਼ਰ: ਬਣੀ ਦੇਸ਼ ਦੀ ਨੰਬਰ-1 ਇਲੈਕਟ੍ਰਿਕ ਬਾਈਕ
  • pm modi inaugurates new chennai metro line
    ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ
  • the matter regarding the letter written by the ed to the punjab dgp
    ED ਵਲੋਂ ਪੰਜਾਬ DGP ਨੂੰ ਲਿਖੇ ਪੱਤਰ ਦਾ ਮਾਮਲਾ : ਹਾਈਕੋਰਟ ਵਲੋਂ ਮਾਮਲੇ ਦੀ CBI ਜਾਂਚ ਦੇ ਹੁਕਮ
  • punsup  pr paddy  government procurement
    ਪਾਤੜਾਂ ’ਚ ਪਨਸਪ ਵਲੋਂ ਪੀਆਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
  • two people arrested with stolen motorcycles
    ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਲੋਕ ਗ੍ਰਿਫ਼ਤਾਰ
  • increased demand for loans to buy tv fridge  goods by pledging gold
    TV-Fridge ਖ਼ਰੀਦਣ ਲਈ ਕਰਜ਼ਿਆਂ ਦੀ ਵਧੀ ਮੰਗ, ਸੋਨਾ ਗਿਰਵੀ ਰੱਖ ਕੇ ਜ਼ਰੂਰਤ ਦਾ ਸਮਾਨ ਖ਼ਰੀਦ ਰਹੇ ਲੋਕ
  • punjab people shaken by the sound of a loud explosion
    ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
  • mad sandhu case accused jobanpreet punjab dgp
    ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਸਫਲਤਾ; ਮੁੱਖ ਦੋਸ਼ੀ ਜੋਬਨਪ੍ਰੀਤ ਮੁੰਬਈ ਤੋਂ...
  • isi module busted 6 members arrested with hand grenades
    IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ...
  • jalandhar female councilor husband injured
    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, ਮਚੀ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
Trending
Ek Nazar
sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • parvinder jhota  mansa police  action
      ਪਰਵਿੰਦਰ ਝੋਟੇ ਦੇ ਕਾਤਲ 'ਤੇ ਵੱਡੇ ਐਕਸ਼ਨ ਦੀ ਤਿਆਰੀ, ਕਿਸੇ ਸਮੇਂ ਵੀ ਆ ਸਕਦੇ ਹੁਕਮ
    • incident involving a garland of shoes linked to the murder of parvinder jhota
      ਪਰਵਿੰਦਰ ਝੋਟਾ ਦੇ ਕਤਲ ਨਾਲ ਜੁੜੀ ਜੁੱਤੀਆਂ ਦੇ ਹਾਰ ਵਾਲੀ ਘਟਨਾ! ਪੜ੍ਹੋ 3 ਸਾਲਾ...
    • parvinder jhota mansa shutdown police
      ਪਰਵਿੰਦਰ ਝੋਟਾ ਦੇ ਕਤਲ ਦੇ ਵਿਰੋਧ 'ਚ ਮਾਨਸਾ ਬੰਦ, ਬਾਜ਼ਾਰਾਂ 'ਚ ਪਸਰੀ ਸੁੰਨ,...
    • firing case
      ਮੋਹਾਲੀ 'ਚ ਕਾਂਗਰਸੀ ਆਗੂ ਦੇ ਘਰ ਚੱਲੀਆਂ ਠਾਹ-ਠਾਹ ਗੋਲੀਆਂ
    • major decision by punjab and haryana highcourt regarding pensions
      ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਕੀ ਹੈ ਮਾਮਲਾ
    • highcourt case
      ਹਾਈਕੋਰਟ ਨੇ ਮੰਗਿਆ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ‘ਹਿੱਟ ਐਂਡ ਰਨ’ ਮਾਮਲਿਆਂ ਦਾ...
    • parminder singh jhota on the failure of law and order in punjab
      ਪਰਮਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਨਾਕਾਮੀ ਦਾ ਸਬੂਤ :...
    • parvinder jhota accused ashwani kumar arrested
      Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ ਕੁਮਾਰ ਰਾਜਸਥਾਨ ਤੋਂ ਗ੍ਰਿਫ਼ਤਾਰ
    • stubble burning punjab haryana 5 states warning
      ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਨੂੰ ਕੇਂਦਰ ਦੀ ਸਖ਼ਤ...
    • punjab bandh on 15 october
      15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +