ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਜ਼ਿਲ੍ਹੇ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸ਼ਾਹੀ ਸ਼ਹਿਰ ਪਟਿਆਲਾ ਦੀ ਕਮਾਨ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਤੇਜ਼ੀ ਨਾਲ ਕਹਿਰ ਢਾਹ ਰਿਹੈ 'ਕੋਰੋਨਾ', 5 ਦਿਨਾਂ 'ਚ ਆਏ 1000 ਨਵੇਂ ਕੇਸ
ਸੁਖਬੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਅਕਾਲੀ ਨੇਤਾਵਾਂ ਨਾਲ 2022 'ਚ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਪਟਿਆਲੇ ਦੇ ਨੇਤਾਵਾਂ ਨਾਲ ਵਿਸ਼ੇਸ਼ ਮੀਟਿੰਗਾਂ ਤੇ ਪਲ-ਪਲ ਦੀ ਰਿਪੋਰਟ ਲਈ ਮਨਪ੍ਰੀਤ ਇਆਲੀ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਮੋਹਾਲੀ 'ਚ ਹੋਵੇਗੀ ਅੱਗੇ ਨਾਲੋਂ ਜ਼ਿਆਦਾ ਸਖਤੀ, ਟੀਮਾਂ ਨੂੰ ਮਿਲੇ ਨਿਰਦੇਸ਼
ਇਆਲੀ ਦੀ ਨਿਯੁਕਤੀ ’ਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ, ਸਾਬਕਾ ਚੇਅਰਮੈਨ ਸੰਤਾ ਸਿੰਘ ਊਮੈਦਪੁਰੀ, ਚੌਧਰੀ ਮਦਨ ਲਾਲ ਬੱਗਾ, ਸਤੀਸ਼ ਮਲਹੋਤਰਾ, ਬਲਵਿੰਦਰ ਸਿੰਘ ਲਾਇਲਪੁਰੀ, ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ, ਜਸਪਾਲ ਸਿੰਘ ਗਿਆਸਪੁਰਾ, ਬਲਜੀਤ ਸਿੰਘ ਛਤਵਾਲ, ਨਿਰਮਲ ਸਿੰਘ ਐੱਸ. ਐੱਸ., ਭੁਪਿੰਦਰ ਭਿੰਦਾ, ਤਨਵੀਰ ਸਿੰਘ ਧਾਲੀਵਾਲ, ਤਰਸੇਮ ਸਿੰਘ ਭਿੰਡਰ, ਗੁਰਦੀਪ ਸਿੰਘ ਗੋਸ਼ਾ, ਗੁਰਪ੍ਰੀਤ ਸਿੰਘ ਬੱਬਲ, ਸਿਮਰਜੀਤ ਸਿੰਘ ਢਿੱਲੋਂ, ਨਿੱਕੂ ਗਰੇਵਾਲ, ਡਾ. ਅਸ਼ਵਨੀ ਪਾਸੀ ਆਦਿ ਨੇਤਾਵਾਂ ਨੇ ਹਾਈਕਮਾਨ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਵਿਆਹ ਦੇ ਇਕ ਸਾਲ ਬਾਅਦ ਹੀ ਟੁੱਟੀਆਂ ਸਧਰਾਂ, ਅੱਕੇ ਪਤੀ ਨੇ ਚੁਣਿਆ ਮੌਤ ਦਾ ਰਾਹ
ਕੋਰੋਨਾ ਖਿਲਾਫ ਤੁਰਦਾ-ਫਿਰਦਾ ਹਥਿਆਰ ਹੈ ਇਹ ਆਟੋ (ਵੀਡੀਓ)
NEXT STORY