ਜਲੰਧਰ : ਚੋਣਾਂ ਤੋਂ ਪਹਿਲਾਂ ਵੀ. ਆਈ. ਪੀ. ਕਲਚਰ ਖਤਮ ਕਰਨ ਦੀ ਗੱਲ ਕਰਨ ਵਾਲੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਲੱਗਦੈ ਹੁਣ ਚੁੱਪ ਵੱਟਣੀ ਚੰਗੀ ਸਮਝ ਲਈ ਹੈ। ਮਨਪ੍ਰੀਤ ਬਾਦਲ ਮੁਤਾਬਕ ਉਹ ਸਰਕਾਰ ਕੋਲ ਆਪਣੇ ਸੁਝਾਅ ਤਾਂ ਰੱਖਦੇ ਹਨ ਪਰ ਇਨ੍ਹਾਂ 'ਤੇ ਗੌਰ ਕਰਨਾ ਜਾਂ ਇਨ੍ਹਾਂ ਨੂੰ ਲਾਗੂ ਕਰਨ ਸਰਕਾਰ ਦੀ ਜ਼ਿੰਮੇਵਾਰੀ ਹੈ। ਦਰਅਸਲ 'ਜਗ ਬਾਣੀ' ਵਲੋਂ ਇੰਟਰਵਿਊ ਦੌਰਾਨ ਜਦੋਂ ਮਨਪ੍ਰੀਤ ਪਾਸੋਂ ਵੀ. ਆਈ. ਪੀ. ਕਲਚਰ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਫਲੇ ਵਿਚ ਉਹ ਨਾ ਤਾਂ ਕੋਈ ਜਿਪਸੀ ਰੱਖਦੇ ਹਨ ਅਤੇ ਨਾ ਹੀ ਕਿਸੇ ਸਰਕਾਰੀ ਕਾਰ ਦੀ ਵਰਤੋਂ ਕਰਦੇ ਹਨ, ਇਥੋਂ ਤਕ ਕਿ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਸਰਕਾਰ ਤੋਂ ਪੈਟਰੋਲ-ਡੀਜ਼ਲ ਤਕ ਦਾ ਖਰਚਾ ਵੀ ਨਹੀਂ ਲਿਆ। ਮਨਪ੍ਰੀਤ ਨੇ ਕਿਹਾ ਕਿ ਵਿੱਤ ਮੰਤਰੀ ਹੋਣ ਕਰਕੇ ਉਨ੍ਹਾਂ ਨੂੰ ਹਰ ਦੂਜੇ ਤੀਜੇ ਦਿਨ ਦਿੱਲੀ-ਮੁੰਬਈ ਜਾਣਾ ਪੈਂਦਾ ਹੈ ਅਤੇ ਉਹ ਸਰਕਾਰ ਤੋਂ ਹਵਾਈ ਜਹਾਜ਼ ਦੀ ਟਿਕਟ ਤਕ ਵੀ ਨਹੀਂ ਲੈਂਦੇ।
ਮਨਪ੍ਰੀਤ ਬਾਦਲ ਕੋਲੋਂ ਜਦੋਂ ਬਾਕੀ ਮੰਤਰੀਆਂ ਜਾਂ ਵਿਧਾਇਕਾਂ 'ਤੇ ਇਸ ਤਰ੍ਹਾਂ ਦਾ ਲਾਈਫ ਸਟਾਈਲ ਲਾਗੂ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਤੌਰ ਵਿੱਤ ਮੰਤਰੀ ਜਿਹੜੇ ਵੀ ਉਨ੍ਹਾਂ ਦੇ ਸੁਝਾਅ ਹੋਣ ਉਹ ਫਾਈਲ 'ਤੇ ਲਿੱਖ ਦਿੰਦੇ ਹਨ, ਇਸ 'ਤੇ ਅੱਗੇ ਦੇ ਫੈਸਲੇ ਸਰਕਾਰ ਨੇ ਲੈਣੇ ਹੁੰਦੇ ਹਨ।
ਦੂਜੇ ਪਾਸੇ ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਮਨਪ੍ਰੀਤ ਬਾਦਲ 'ਤੇ ਇਸ ਲਈ ਵੀ ਦੋਹਰਾ ਦਬਾਅ ਹੈ ਕਿਉਂਕਿ ਬਤੌਰ ਵਿੱਤ ਮੰਤਰੀ ਮਨਪ੍ਰੀਤ ਦਾ ਦੋਹਰਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਬਾਦਲ ਦੀ ਸਰਕਾਰ ਵਿਚ ਵੀ ਫਾਇਨਾਂਸ ਮੰਤਰੀ ਰਹਿ ਚੁੱਕੇ ਹਨ। ਅਕਾਲੀ ਸਰਕਾਰ ਸਮੇਂ ਵੀ ਮਨਪ੍ਰੀਤ ਬਾਦਲ ਨੂੰ ਵਿਚਾਰਾਂ ਦੇ ਟਕਰਾਅ ਕਾਰਨ ਵਿੱਤ ਮੰਤਰੀ ਦੀ ਕੁਰਸੀ ਗਵਾਉਣੀ ਪਈ ਸੀ। ਕਾਂਗਰਸ ਦੇ ਮੌਜੂਦਾ ਦੌਰ ਵਿਚ ਵੀ ਸਰਕਾਰ ਖਿਲਾਫ ਬੋਲਣ ਵਾਲੇ ਲੀਡਰਾਂ ਨੂੰ ਨੁਕਰੇ ਲਗਾ ਦਿੱਤਾ ਗਿਆ ਹੈ, ਜਿਸ ਦੀ ਮਿਸਾਲ ਨਵਜੋਤ ਸਿੱਧੂ, ਕੁਲਬੀਰ ਜ਼ੀਰਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਹਨ। ਲਿਹਾਜ਼ਾ ਮਨਪ੍ਰੀਤ ਬਾਦਲ ਚੁੱਪ ਵੱਟਣੀ ਬਿਹਤਰ ਸਮਝ ਸਕਦੇ ਹਨ।
ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸੀਚੇਵਾਲ ਨੇ ਸਤਲੁਜ ਦਰਿਆ ਦਾ ਬਦਲਿਆ ਵਹਿਣ
NEXT STORY