ਮਾਨਸਾ (ਕੁਲਜੀਤ ਸਿੰਘ) : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸਾਨ ਕਰਜ਼ਾ ਮੁਆਫੀ 'ਤੇ ਵੱਡਾ ਬਿਆਨ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਮੁਤਾਬਕ ਭੁੱਖੇ ਰਹਿ ਕੇ ਕਰਜ਼ਾ ਚੁੱਕ ਕੇ ਜਾਂ ਫਿਰ ਕੁਝ ਵੀ ਕਰਕੇ ਉਹ ਕਿਸਾਨਾਂ ਦਾ ਕਰਜ਼ਾ ਜ਼ਰੂਰ ਮੁਆਫ ਕਰਨਗੇ। ਇਸ ਲਈ ਕਿਸਾਨ ਕਿਸੇ ਗੱਲ ਦੀ ਫਿਕਰ ਨਾ ਕਰਨ। ਮਨਪ੍ਰੀਤ ਬਾਦਲ ਕਾਮਰੇਡ ਜੰਗੀਰ ਸਿੰਘ ਦੀ ਬਰਸੀ ਮੌਕੇ ਮਾਨਸਾ ਪਹੁੰਚੇ ਹੋਏ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਆਉਣ ਫੈਸਲੇ 'ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਚੀਨ ਦੀਆਂ ਬਣੀਆਂ ਚੀਜ਼ਾਂ ਖਰੀਦਣਾ ਰਾਸ਼ਟਰੀ ਸੁਰੱਖਿਆ ਲਈ ਖਤਰਾ : ਸੂਰਜ ਭਾਰਦਵਾਜ
NEXT STORY