ਫਰੀਦਾਬਾਦ- ਹਰਿਆਣਾ ਪੁਲਸ ਨੇ ਇਕ ਅਜਿਹੀ ਵਾਰਦਾਤ ਦਾ ਖ਼ੁਲਾਸਾ ਕੀਤਾ ਹੈ, ਜੋ ਹੈਰਾਨ ਕਰ ਦੇਣ ਵਾਲਾ ਹੈ। 10 ਮਹੀਨੇ ਪਹਿਲਾਂ ਇਕ 17 ਸਾਲਾ ਕੁੜੀ ਅਚਾਨਕ ਗਾਇਬ ਹੋ ਗਈ। ਪੁਲਸ ਨੇ ਖੋਜਬੀਨ ਕੀਤੀ ਤਾਂ ਕੁੜੀ ਦਾ ਕੰਕਾਲ ਉਸ ਦੇ ਘਰ ਵਿਚੋਂ ਬਰਾਮਦ ਹੋਇਆ। ਘਟਨਾ ਫਰੀਦਾਬਾਦ ਦੇ ਧੌਜ ਪਿੰਡ ਦੀ ਹੈ। ਇੱਥੇ ਇਕ ਘਰ ਵਿਚ 10 ਮਹੀਨੇ ਪਹਿਲਾਂ ਦਫ਼ਨਾਈ ਗਈ ਕੁੜੀ ਦਾ ਪੁਲਸ ਨੇ ਕੰਕਾਲ ਬਰਾਮਦ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਮ੍ਰਿਤਕ ਕੁੜੀ ਦੇ ਸਾਊਦੀ ਅਰਬ ਵਿਚ ਰਹਿ ਰਹੇ ਪਿਤਾ ਦੀ ਈਮੇਲ ਤੋਂ ਮਿਲੀ ਸ਼ਿਕਾਇਤ ਮਗਰੋਂ ਕੀਤੀ। ਪੁਲਸ ਨੇ ਕੁੜੀ ਦੇ ਕੰਕਾਲ ਨੂੰ ਪੋਸਟਮਾਰਟਮ ਲਈ ਭੇਜਿਆ ਹੈ।
ਇਹ ਵੀ ਪੜ੍ਹੋ- ਹੋਟਲ ਦੀ ਦੂਜੀ ਮੰਜ਼ਿਲ ਦੀ ਖਿੜਕੀ 'ਚੋਂ ਡਿੱਗਿਆ ਮਾਸੂਮ ਬੱਚਾ, ਇਕ ਗਲਤੀ ਨੇ ਲੈ ਲਈ ਜਾਨ
ਪੁਲਸ ਮੁਤਾਬਕ ਬੀਤੀ 7 ਜੂਨ ਨੂੰ ਸਾਊਦੀ ਅਰਬ ਵਿਚ ਰਹਿ ਰਹੇ ਤਾਹਿਰ ਨੇ ਈਮੇਲ ਜ਼ਰੀਏ ਫਰੀਦਾਬਾਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 17 ਸਾਲ ਦੀ ਧੀ ਲਾਪਤਾ ਹੈ। ਉਹ ਧੌਜ ਪਿੰਡ ਦਾ ਰਹਿਣ ਵਾਲਾ ਹੈ ਅਤੇ ਬੀਤੇ 13 ਸਾਲਾਂ ਤੋਂ ਸਾਊਦੀ ਅਰਬ ਵਿਚ ਰਹਿ ਰਿਹਾ ਹੈ। ਪੁਲਸ ਨੇ ਤਾਹਿਰ ਦੀ ਸ਼ਿਕਾਇਤ 'ਤੇ ਐਕਸ਼ਨ ਲਿਆ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਤਾਹਿਰ ਦੀ ਪਤਨੀ ਤੋਂ ਪੁੱਛਗਿੱਛ ਕੀਤੀ। ਪਹਿਲਾਂ ਤਾਂ ਗੱਲ ਨੂੰ ਗੁੰਮਰਾਹ ਕੀਤਾ ਗਿਆ, ਫਿਰ ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਿਆ ਗਿਆ ਤਾਂ ਉਸ ਨੇ ਸਾਰਾ ਖੁਲਾਸਾ ਕੀਤਾ। ਦਰਅਸਲ ਪਤੀ-ਪਤਨੀ ਦਰਮਿਆਨ ਲੰਬੇ ਸਮੇਂ ਤੋਂ ਚੱਲੀ ਆ ਰਹੀ ਤਕਰਾਰ ਕਾਰਨ ਤਾਹਿਰ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਸਾਊਦੀ ਅਰਬ ਚਲਾ ਗਿਆ ਸੀ। ਇੱਥੇ ਉਹ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਬੱਚਿਆਂ ਦਾ ਹਾਲ-ਚਾਲ ਪੁੱਛਦਾ ਰਹਿੰਦਾ ਹੈ।
ਇਹ ਵੀ ਪੜ੍ਹੋ- ਸੈਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ਵਾਲੀਆਂ ਸਰਕਾਰੀ ਮਹਿਲਾ ਕਰਮੀਆਂ ਲਈ ਅਹਿਮ ਖ਼ਬਰ
ਤਾਹਿਰ ਦੀ ਪਤਨੀ ਹਨੀਫਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਪਿੰਡ ਦੇ ਇਕ ਮੁੰਡੇ ਨਾਲ ਦੌੜ ਗਈ ਸੀ। ਬਾਅਦ ਵਿਚ ਉਹ ਘਰ ਵਾਪਸ ਆ ਗਈ। ਪਿੰਡ ਵਿਚ ਪੰਚਾਇਤ ਕਰ ਕੇ ਮਾਮਲਾ ਰਫਾ-ਦਫਾ ਕੀਤਾ ਗਿਆ। ਬਾਅਦ ਵਿਚ ਉਹ ਬੇਇੱਜ਼ਤੀ ਮਹਿਸੂਸ ਕਰਨ ਲੱਗੀ। ਉਸ ਦੇ ਰਿਸ਼ਤੇਦਾਰ ਵੀ ਤਾਅਨੇ ਮਾਰਨ ਲੱਗੇ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਪੁੱਛਗਿੱਛ ਵਿਚ ਔਰਤ ਨੇ ਦੱਸਿਆ ਕਿ ਉਸ ਨੇ ਡਰ ਦੀ ਵਜ੍ਹਾ ਤੋਂ ਧੀ ਦੀ ਲਾਸ਼, ਪੁੱਤਰ ਨਾਲ ਮਿਲ ਕੇ ਘਰ ਵਿਚ ਹੀ ਦਫ਼ਨਾ ਦਿੱਤੀ ਸੀ। ਲਾਸ਼ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਦੋਸ਼ੀਆਂ ਨੇ ਟੋਏ ਨੂੰ ਭਰ ਕੇ ਸੀਮੈਂਟ ਦਾ ਫਰਸ਼ ਕਰਵਾ ਦਿੱਤਾ। ਇਸ ਕਾਰਨ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਪੁਲਸ ਨੇ ਦਫ਼ਨ ਕੰਕਾਲ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਲਈ ਬੀ. ਕੇ. ਹਸਪਤਾਲ ਭੇਜ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਰਾਨੀਜਨਕ : 7 ਸਾਲਾਂ 'ਚ 18 ਲੱਖ ਉਦਯੋਗ ਹੋਏ ਬੰਦ, 54 ਲੱਖ ਗਈਆਂ ਨੌਕਰੀਆਂ: NSO ਡਾਟਾ
NEXT STORY