ਜਲੰਧਰ— ਹਾਜ਼ਰ ਜਵਾਬੀ ਲਈ ਜਾਣੇ ਜਾਂਦੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਕ ਵਾਰ ਉਦੋਂ ਚਰਚਾ ਦਾ ਵਿਸ਼ਾ ਬਣ ਗਏ ਜਦੋਂ ਸਕੱਤਰੇਤ ਸਥਿਤ ਆਪਣੇ ਦਫਤਰ ਦੀ ਰਿਸ਼ੈਪਸ਼ਨ 'ਤੇ ਇਕ ਬੋਰਡ ਮੀਡੀਆ ਦੇ ਨਜ਼ਰੀ ਪਿਆ। ਦਫਤਰ 'ਚ ਲਗਾਏ ਗਏ ਬੋਰਡ 'ਤੇ ਮਨਪ੍ਰੀਤ ਬਾਦਲ ਵੱਲੋਂ ਸਿੱੱਧੇ ਤੌਰ 'ਤੇ ਲਿਖਿਆ ਗਿਆ ਹੈ ਕਿ, ''ਆਪਣੇ ਸਕੱਤਰੇਤ ਸਥਿਤ ਦਫਤਰ 'ਚ ਚਾਹ ਨਾ ਪੇਸ਼ ਕਰ ਸਕਣ 'ਤੇ ਮੈਨੂੰ ਕਾਫੀ ਅਫਸੋਸ ਹੈ ਪਰ ਇਸ ਦਫਤਰ 'ਚ ਹਰੇਕ ਕਾਰਵਾਈ ਦੀ ਪ੍ਰਵਾਨਗੀ ਚਾਹ ਦੀ ਪਾਰਦਰਸ਼ਿਤਾ ਕੁਸ਼ਲਤਾ ਅਤੇ ਜਵਾਬਦੇਹੀ ਨਾਲ ਭਰੀ ਹੈ। ਇਸ ਦਫਤਰ ਦੀ ਬਿਹਤਰੀ ਲਈ ਅਜਿਹੀ ਚਾਹ ਬਣਾਉਣ ਲਈ ਜ਼ਰੂਰ ਆਓ, ਤੁਹਾਡੇ ਸੁਝਾਵਾਂ ਦਾ ਸਵਾਗਤ ਹੈ।''
ਬਿਜਲੀ ਸਪਲਾਈ ਖਰਾਬ ਹੋਣ ਕਾਰਨ ਅਧਿਕਾਰੀ ਖੁੱਲ੍ਹੇ ਆਸਮਾਨ 'ਚ ਕੰਮ ਕਰਨ ਲਈ ਮਜਬੂਰ
NEXT STORY