ਮਾਨਸਾ : ਹਿੰਮਤ-ਹੌਂਸਲੇ ਦੀਆਂ ਮਿਸਾਲਾਂ ਅਕਸਰ ਮਾਨਸਾ ਜ਼ਿਲ੍ਹੇ 'ਚ ਦੇਖਣ ਨੂੰ ਮਿਲਦੀਆਂ ਹਨ। ਜਿੱਥੇ ਮਾਨਸੇ ਵਾਲਿਆਂ ਨੇ ਹਰ ਖੇਤਰ 'ਚ ਮੱਲਾਂ ਮਾਰੀਆਂ ਹਨ, ਉੱਥੇ ਹੀ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਨੌਜਵਾਨ ਮਹਿਕਦੀਪ ਨੇ ਫਲਾਇੰਗ ਅਫ਼ਸਰ ਬਣ ਕੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਪਿੰਡ ਨੰਗਲ ਕਲਾਂ 'ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਮਹਿਕਦੀਪ ਦੇ ਫਲਾਇੰਗ ਅਫ਼ਸਰ ਬਣ ਕੇ ਆਉਣ 'ਤੇ ਪਿੰਡ ਵਾਸੀਆਂ ਵਲੋਂ ਉਸ ਦਾ ਜ਼ੋਰ-ਸ਼ੋਰ ਨਾਲ ਸੁਆਗਤ ਕੀਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੰਦ ਹੋਣਗੇ ਰਾਸ਼ਨ ਕਾਰਡ! ਵੱਡਾ ਫ਼ੈਸਲਾ ਲੈਣ ਜਾ ਰਹੀ ਸਰਕਾਰ

ਇਸ ਦੌਰਾਨ ਉਸ ਦੀ ਮਾਤਾ ਦੀਆਂ ਅੱਖਾਂ 'ਚੋਂ ਖ਼ੁਸ਼ੀ ਦੇ ਹੰਝੂ ਨਿਕਲ ਗਏ। ਮਾਤਾ-ਪਿਤਾ ਦਾ ਕਹਿਣਾ ਹੈ ਕਿ ਹੁਣ ਸਾਡਾ ਪੁੱਤ ਸਾਡੇ ਅਧੂਰੇ ਸੁਫ਼ਨੇ ਪੂਰੇ ਕਰੇਗਾ। ਖੁਸ਼ੀ ਜ਼ਾਹਰ ਕਰਦਿਆਂ ਮਹਿਕਦੀਪ ਦੇ ਪਰਿਵਾਰ ਨੇ ਦੱਸਿਆ ਗਿਆ ਕਿ ਮਹਿਕਦੀਪ ਬਚਪਨ ਤੋਂ ਹੀ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅਤੇ ਬਹੁਤ ਸ਼ਾਂਤ ਸੁਭਾਅ ਦਾ ਮਾਲਕ ਸੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਪੁੱਤ ਫਲਾਇੰਗ ਅਫ਼ਸਰ ਬਣ ਕੇ ਪਿੰਡ ਪਹੁੰਚਿਆ ਹੈ, ਜਿਸ ਨਾਲ ਸਾਡੇ ਪੁੱਤ ਨੇ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸਖ਼ਤ ਹੁਕਮ ਜਾਰੀ, ਨਹੀਂ ਕਰ ਸਕੋਗੇ ਇਹ ਕੰਮ
ਉੱਥੇ ਹੀ ਮਹਿਕਦੀਪ ਨੇ ਦੱਸਿਆ ਕਿ ਉਹ 4 ਸਾਲਾਂ ਤੋਂ ਇਸ ਮੁਕਾਮ 'ਤੇ ਪੁੱਜਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ। ਅੱਜ ਜਦੋਂ ਉਹ ਫਲਾਇੰਗ ਅਫ਼ਸਰ ਬਣ ਕੇ ਪਿੰਡ ਪੁੱਜਾ ਹੈ ਤਾਂ ਪਿੰਡ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ।

ਇਸ ਨਾਲ ਉਸ ਦੀਆਂ ਵੀ ਅੱਖਾਂ ਭਰ ਆਈਆਂ। ਪਰਿਵਾਰ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮੁਕਾਮ 'ਤੇ ਪੁੱਜਣ ਲਈ ਕਈ ਥਾਵਾਂ 'ਤੇ ਆਜ਼ਾਦ ਵੀ ਛੱਡਣਾ ਪੈਂਦਾ ਹੈ ਪਰ ਉੱਥੇ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਸੰਗਤ 'ਚ ਨਾ ਪੈ ਕੇ ਇੱਕ ਚੰਗੇ ਮੁਕਾਮ 'ਤੇ ਪਹੁੰਚਣ।

ਮਹਿਕਦੀਪ ਨੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਦਿੱਤੀ ਅਤੇ ਕਿਹਾ ਕਿ ਹਾਰਾਂ ਤੋਂ ਹੀ ਜਿੱਤਾਂ ਬਣਦੀਆਂ ਹਨ ਤੇ ਕਦੇ ਵੀ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ। ਉਸ ਨੇ ਕਿਹਾ ਕਿ ਬੰਦਾ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁੱਤ ਨੂੰ Happy Birthday ਕਹਿਣ ਲਈ ਕੀਤਾ ਸੀ ਫ਼ੋਨ, ਅੱਗਿਓਂ ਮਿਲੀ ਖ਼ਬਰ ਨੇ ਚੀਰ ਦਿੱਤਾ ਮਾਂ ਦਾ ਕਾਲਜਾ
NEXT STORY