ਜਲੰਧਰ (ਚੋਪੜਾ)- ਜਲੰਧਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ਦੀ ਸਿਆਸਤ ਵਿਚ ਆਗੂਆਂ ਦਾ ਫੇਰਬਦਲ ਹੋ ਗਿਆ ਹੈ। ਜਲੰਧਰ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਾਬਕਾ ਕਾਂਗਰਸੀ ਕੌਂਸਲਰ ਅਤੇ ਆਗੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਕੌਂਸਲਰ ਸ਼ਮਸ਼ੇਰ ਖਹਿਰਾ, ਮੋਨੂੰ ਵੜਿੰਗ, ਬਾਲ ਕਿਸ਼ਨ ਬਾਲੀ, ਦੀਪਕ ਸ਼ਾਰਦਾ, ਦੇਸਰਾਜ ਜੱਸਲ, ਮਨਮੋਹਨ ਰਾਜੂ, ਓਮ ਪ੍ਰਕਾਸ਼ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਇਹ ਆਗੂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ ਹਨ, ਇਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਬਲਕਾਰ ਸਿੰਘ, ਸੁਸ਼ੀਲ ਰਿੰਕੂ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੇ ਨਿਗਮ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ ਪਰ ਜਿਸ ਤਰ੍ਹਾਂ ਜਲੰਧਰ ਨਗਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਕਰ ਦਿੱਤਾ ਗਿਆ ਹੈ ਅਤੇ 15 ਨਵੰਬਰ ਦੇ ਨੇੜੇ-ਤੇੜੇ ਚੋਣਾਂ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨਾਲ ਸ਼ਹਿਰ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਇਹ ਵੀ ਪੜ੍ਹੋ : ਨਰਾਤਿਆਂ ਮੌਕੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਭਗਤਾਂ ਲਈ ਖ਼ੁਸ਼ਖਬਰੀ, ਮਿਲੇਗੀ ਖ਼ਾਸ ਸਹੂਲਤ
ਇਕ ਮਹੀਨੇ ’ਚ ਨਿਗਮ ਚੋਣਾਂ ਸੰਭਵ ਹੀ ਨਹੀਂ
ਪੰਜਾਬ ਸਰਕਾਰ ਨੇ ਭਾਵੇਂ ਚੋਣ ਕਮਿਸ਼ਨ ਨੂੰ 15 ਨਵੰਬਰ ਦੇ ਨੇੜੇ ਨਿਗਮ ਚੋਣਾਂ ਕਰਵਾਉਣ ਨੂੰ ਕਿਹਾ ਹੈ ਪਰ ਸਿਆਸੀ ਹਲਕੇ ਵਿਚ ਇਸ ਗੱਲ ਦੀ ਜ਼ੋਰਾਂ ਨਾਲ ਚਰਚਾ ਹੈ ਕਿ ਇਕ ਮਹੀਨੇ ਦੇ ਅੰਦਰ ਨਿਗਮ ਚੋਣਾਂ ਸੰਭਵ ਹੀ ਨਹੀਂ ਹੈ। ਅਜੇ ਇਸ ਦੇ ਲਈ ਵੋਟਰ ਸੂਚੀਆਂ ਬਣਾਈਆਂ ਜਾਣੀਆਂ ਹਨ। ਉਨ੍ਹਾਂ ਵਿਚ ਸੋਧ ਹੋਣੀ ਹੈ ਅਤੇ ਪ੍ਰਕਾਸ਼ਿਤ ਹੋਣੀਆਂ ਹਨ। ਉਸ ਤੋਂ ਬਾਅਦ ਚੋਣ ਸ਼ਡਿਊਲ ਵਿਚ ਵੀ ਕਈ ਦਿਨ ਦਿੱਤੇ ਜਾਂਦੇ ਹਨ। ਦੀਵਾਲੀ ਦੇ ਸੀਜ਼ਨ ਕਾਰਨ ਵੀ ਪੁਲਸ ਪ੍ਰਸ਼ਾਸਨ ਚੋਣਾਂ ਦਾ ਰਿਸਕ ਨਹੀਂ ਲਵੇਗਾ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਨਵੰਬਰ ਦੇ ਆਖੀਰ ਜਾਂ ਦਸੰਬਰ ਮਹੀਨੇ ਵਿਚ ਹੀ ਹੋਣਗੀਆਂ। ਨਿਗਮ ਚੋਣਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਫ਼ੈਸਲੇ ’ਤੇ ਵੀ ਨਿਰਭਰ ਰਹਿਣਗੀਆਂ। ਇਸਦੇ ਲਈ ਕਾਂਗਰਸ ਦੇ ਵਕੀਲਾਂ ਨੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸਮਾਣਾ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰਾਜਪਾਲ ਪੁਰੋਹਿਤ ਵੱਲੋਂ ਗ੍ਰਾਮ ਰੱਖਿਆ ਕਮੇਟੀਆਂ ਲਈ ਵੱਡੇ ਇਨਾਮਾਂ ਦਾ ਐਲਾਨ
NEXT STORY